ਸੰਨੀ ਦਿਓਲ ਦੀਆਂ ਪਤਨੀ ਦੇ ਨਾਲ ਪੁੱਤ ਦੇ ਵਿਆਹ ‘ਤੇ ਉਦਾਸ ਤਸਵੀਰਾਂ ਵੇਖ ਕੇ ਪ੍ਰਸ਼ੰਸਕਾਂ ਨੇ ਕਿਹਾ ‘ਉਹ ਖੁਸ਼ ਨਜ਼ਰ ਨਹੀਂ ਆ ਰਹੀ’
ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ । ਪਰ ਸੰਨੀ ਦਿਓਲ ਦੀ ਪਤਨੀ ਦੀਆਂ ਤਸਵੀਰਾਂ ਨੂੰ ਵੇਖ ਕੇ ਸੰਨੀ ਦਿਓਲ ਦੇ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ । ਕਿਉਂਕਿ ਇਨ੍ਹਾਂ ਤਸਵੀਰਾਂ ‘ਚ ਅਦਾਕਾਰ ਦੀ ਪਤਨੀ ਉਦਾਸ ਨਜ਼ਰ ਆ ਰਹੀ ਹੈ।
ਸੰਨੀ ਦਿਓਲ ਦੀਆਂ ਪਤਨੀ ਦੇ ਨਾਲ ਪੁੱਤ ਦੇ ਵਿਆਹ ‘ਤੇ ਉਦਾਸ ਤਸਵੀਰਾਂ ਵੇਖ ਕੇ ਪ੍ਰਸ਼ੰਸਕਾਂ ਨੇ ਕਿਹਾ ‘ਉਹ ਖੁਸ਼ ਨਜ਼ਰ ਨਹੀਂ ਆ ਰਹੀ’
ਸੰਨੀ ਦਿਓਲ (Sunny Deol) ਦੇ ਬੇਟੇ ਕਰਣ ਦਿਓਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ । ਪਰ ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ (Pooja Deol) ਦੀਆਂ ਤਸਵੀਰਾਂ ਨੂੰ ਵੇਖ ਕੇ ਸੰਨੀ ਦਿਓਲ ਦੇ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ । ਕਿਉਂਕਿ ਇਨ੍ਹਾਂ ਤਸਵੀਰਾਂ ‘ਚ ਅਦਾਕਾਰ ਦੀ ਪਤਨੀ ਉਦਾਸ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਫੈਨਸ ਨੇ ਕਈ ਰਿਐਕਸ਼ਨ ਦਿੱਤੇ ।

ਇੱਕ ਯੂਜ਼ਰ ਨੇ ਲਿਖਿਆ "ਉਹ ਖੁਸ਼ ਕਿਉਂ ਨਹੀਂ ਲੱਗ ਰਹੀ?" ਇੱਕ ਹੋਰ ਨੇ ਕਿਹਾ, "ਉਹ ਖੁਸ਼ ਨਹੀਂ ਲੱਗਦੀ’। ਜਦੋਂਕਿ ਇੱਕ ਹੋਰ ਨੇ ਲਿਖਿਆ “ਉਹ ਦੁਖੀ, ਉਦਾਸ ਲੱਗਦੀ ਹੈ। ਪਾਵਰ ਟੂ ਯੂ ਲੇਡੀ’।

ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ਪੂਜਾ ਦਿਓਲ
ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਹੈ ਅਤੇ ਲਾਈਮ ਲਾਈਟ ‘ਚ ਰਹਿਣਾ ਉਸ ਨੂੰ ਪਸੰਦ ਨਹੀਂ ਹੈ । ਵਿਆਹ ਤੋਂ ਬਾਅਦ ਦਿਓਲ ਪਰਿਵਾਰ ਦੇ ਵਿਆਹ ਦੇ ਜਸ਼ਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਪਰ ਇਨ੍ਹਾਂ ਸਾਰੀਆਂ ਤਸਵੀਰਾਂ ‘ਚ ਪੂਜਾ ਉਦਾਸ ਮੂਡ ‘ਚ ਲੱਗ ਰਹੀ ਹੈ ਅਤੇ ਉਸ ਦੇ ਚਿਹਰੇ ‘ਤੇ ਖੁਸ਼ੀ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ । ਪੂਜਾ ਆਪਣੇ ਛੋਟੇ ਬੇਟੇ ਰਾਜਵੀਰ ਦੇ ਨਾਲ ਨਜ਼ਰ ਆਈ ਅਤੇ ਸੰਨੀ ਦਿਓਲ ਦੇ ਨਾਲ ਵੀ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਪਰ ਇਨ੍ਹਾਂ ਸਾਰੀਆਂ ਤਸਵੀਰਾਂ ‘ਚ ਲੱਗਪੱਗ ਉਹ ਗੰਭੀਰ ਨਜ਼ਰ ਆ ਰਹੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
