ਹਰਭਜਨ ਸਿੰਘ ਨੂੰ ਅਨੁਸ਼ਕਾ ਸ਼ਰਮਾ ਤੇ ਆਥੀਆ ਸ਼ੈੱਟੀ ਬਾਰੇ ਕਮੈਂਟ ਕਰਨਾ ਪਿਆ ਭਾਰੀ, ਟ੍ਰੋਲਰਸ ਨੇ ਜਮ ਕੇ ਲਾਈ ਕਲਾਸ ਤੇ ਕਿਹਾ, “ਮੁਆਫ਼ੀ ਮੰਗੋ”
Harbhajan Singh trolled: ਕ੍ਰਿਕਟ ਵਰਲਡ ਕੱਪ 2023 ਭਾਰਤੀ ਟੀਮ ਦੀ ਹਾਰ ਤੋਂ ਬਾਅਦ ਲੱਖਾਂ ਭਾਰਤੀਆਂ ਦੇ ਦਿਲ ਟੁੱਟ ਗਏ। ਹਾਲ ਹੀ 'ਚ ਸਾਬਕਾ ਕ੍ਰਿਕਕਟਰ ਹਰਭਦਨ ਸਿੰਘ (Harbhajan Singh) ਦਾ ਵੀ ਇਸ 'ਤੇ ਰਿਐਕਸ਼ਨ ਆਇਆ ਸੀ, ਪਰ ਇਸ ਦੌਰਾਨ ਹਰਭਜਨ ਸਿੰਘ ਅਨੁਸ਼ਕਾ ਸ਼ਰਮਾ ਤੇ ਆਥਿਆ ਸ਼ੈੱਟੀ ਬਾਰੇ ਕੁਝ ਅਜਿਹਾ ਬੋਲ ਗਏ ਜਿਸ ਦੇ ਕਾਰਨ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਆਓ ਜਾਣਦੇ ਹਾਂ ਕਿ ਕਿ ਕ੍ਰਿਕਟਰ ਨੇ ਕੀ ਕਿਹਾ।
ਕ੍ਰਿਕਟ ਵਰਲਡ ਕੱਪ 2023 'ਚ ਭਾਵੇਂ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਭਾਰਤੀਆਂ ਨੇ ਟੀਮ ਇੰਡੀਆ ਦਾ ਬਹੁਤ ਸਾਥ ਦਿਤਾ। ਭਾਰਤੀਆਂ ਦੇ ਨਾਲ-ਨਾਲ ਕਈ ਖਿਡਾਰੀਆਂ ਦੀਆਂ ਪਤਨੀਆਂ ਵੀ ਖਿਡਾਰੀਆਂ ਦਾ ਸਮਰਥਨ ਕਰਨ ਲਈ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਪਹੁੰਚੀਆਂ। ਇਸ ਦੌਰਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਕੇਐੱਲ ਰਾਹੁਲ ਦੀ ਪਤਨੀ ਆਥੀਆ ਸ਼ੈੱਟੀ ਵੀ ਮੌਕੇ 'ਤੇ ਮੌਜੂਦ ਸਨ। ਕ੍ਰਿਕਟ ਮੈਚ ਦੌਰਾਨ ਕਈ ਵਾਰ ਕੈਮਰਾ ਇਨ੍ਹਾਂ ਦੋਵਾਂ ਅਭਿਨੇਤਰੀਆਂ 'ਤੇ ਫੋਕਸ ਹੋਇਆ। ਜਦੋਂ ਵਿਰਾਟ ਅਤੇ ਰਾਹੁਲ ਕ੍ਰਿਕਟ ਦੇ ਮੈਦਾਨ 'ਚ ਬੱਲੇਬਾਜ਼ੀ ਕਰ ਰਹੇ ਸਨ ਤਾਂ ਕੈਮਰਾ ਵਾਰ-ਵਾਰ ਆਥੀਆ ਅਤੇ ਅਨੁਸ਼ਕਾ 'ਤੇ ਫੋਕਸ ਕਰ ਰਿਹਾ ਸੀ। ਅਨੁਸ਼ਕਾ ਸ਼ਰਮਾ ਅਤੇ ਆਥੀਆ ਸ਼ੈੱਟੀ ਇਕੱਠੇ ਬੈਠੇ ਸਨ।
ਇਸ ਦੌਰਾਨ ਮੈਚ ਲਈ ਕੁਮੈਂਟਰੀ ਕਰ ਰਹੇ ਕੁਮੈਂਟੇਟਰਾਂ ਨੇ ਵੀ ਅਨੁਸ਼ਕਾ ਸ਼ਰਮਾ ਅਤੇ ਆਥੀਆ ਸ਼ੈੱਟੀ ਦਾ ਕਈ ਵਾਰ ਜ਼ਿਕਰ ਕੀਤਾ ਪਰ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅਨੁਸ਼ਕਾ ਸ਼ਰਮਾ-ਆਥੀਆ ਸ਼ੈੱਟੀ ਬਾਰੇ ਕੁੱਝ ਅਜਿਹਾ ਕਿਹਾ, ਜਿਸ ਨਾਲ ਉਨ੍ਹਾਂ ਦੇ ਫੈਨਜ਼ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਹਰਭਜਨ ਨੂੰ ਮੁਆਫੀ ਮੰਗਣ ਲਈ ਕਿਹਾ। ਹਰਭਜਨ ਸਿੰਘ ਨੂੰ ਉਨ੍ਹਾਂ ਦੇ ਕਮੈਂਟਸ ਲਈ ਟ੍ਰੋਲ ਕੀਤਾ ਜਾ ਰਿਹਾ ਹੈ।
@harbhajan_singh What do you mean that the ladies understand cricket or not?? Please apologise immediately. @AnushkaSharma@theathiyashetty@klrahul@imVkohli#INDvsAUSfinal #INDvAUS #ICCWorldCupFinal pic.twitter.com/8gKlG8WvJP
— Arunodaya Singh (@ArunodayaSingh3) November 19, 2023
ਹੋਰ ਪੜ੍ਹੋ: Gurnam Bhullar wife: ਕੌਣ ਹੈ ਗੁਰਨਾਮ ਭੁੱਲਰ ਦੀ ਪਤਨੀ, ਜਾਣੋ ਗਾਇਕ ਦੀ ਪਤਨੀ ਬਾਰੇ ਸਭ ਕੁਝ
ਕੀ ਕਿਹਾ ਹਰਭਜਨ ਸਿੰਘ ਨੇ
ਦਰਅਸਲ, ਸੋਸ਼ਲ ਮੀਡੀਆ 'ਤੇ ਹਰਭਜਨ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਹਰਭਜਨ ਸਿੰਘ ਅਨੁਸ਼ਕਾ ਅਤੇ ਆਥੀਆ ਦੀ ਕ੍ਰਿਕਟ ਦੀ ਸਮਝ 'ਤੇ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਹਨ। ਅਨੁਸ਼ਕਾ ਅਤੇ ਆਥੀਆ ਨੂੰ ਆਪਸ ਵਿੱਚ ਗੱਲ ਕਰਦੇ ਦੇਖ ਕੇ ਹਰਭਜਨ ਸਿੰਘ ਨੇ ਕਿਹਾ, “ਮੈਂ ਇਹ ਸੋਚ ਰਿਹਾ ਹਾਂ ਕਿ ਗੱਲ ਕ੍ਰਿਕਟ ਦੀ ਹੋ ਰਹੀ ਹੈ ਜਾਂ ਫ਼ਿਲਮਾਂ ਦੀ, ਕਿਉਂਕਿ ਕ੍ਰਿਕਟ ਬਾਰੇ ਉਨ੍ਹਾਂ ਨੂੰ ਕਿੰਨੀ ਸਮਝ ਹੈ, ਮੈਂ ਨਹੀਂ ਜਾਣਦਾ”। ਹਰਭਜਨ ਸਿੰਘ ਦੀਆਂ ਇਨ੍ਹਾਂ ਗੱਲਾਂ 'ਤੇ ਫੈਨਜ਼ ਭੜਕ ਗਏ। ਉਨ੍ਹਾਂ ਨੇ ਸਾਬਕਾ ਕ੍ਰਿਕਟਰ ਨੂੰ ਮੁਆਫੀ ਮੰਗਣ ਲਈ ਕਿਹਾ। ਹਾਲਾਂਕਿ ਹਰਭਜਨ ਸਿੰਘ ਨੇ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
They were talking about how their husbands will score a 50 today, @harbhajan_singh pic.twitter.com/Wtba4p5KFr
— Yashvi (@BreatheKohli) November 19, 2023
- PTC PUNJABI