ICC ਨੇ ਜਾਰੀ ਕੀਤਾ ਵਿਸ਼ਵ ਕੱਪ ਦਾ ਧਮਾਕੇਦਾਰ ਪ੍ਰੋਮੋ, ਬਾਲੀਵੁੱਡ ਕਿੰਗ ਸ਼ਾਹਰੁਖ ਖ਼ਾਨ ਟਰਾਫੀ ਨਾਲ ਆਏ ਨਜ਼ਰ

ICC ਨੇ ਹਾਲ ਹੀ ਵਿੱਚ ODI ਵਿਸ਼ਵ ਕੱਪ ਦਾ ਇੱਕ ਪ੍ਰੋਮੋ ਜਾਰੀ ਕੀਤਾ ਹੈ। ਇਸ ਪ੍ਰੋਮੋ ਦੇ ਵਿੱਚ ਸ਼ਾਹਰੁਖ ਖ਼ਾਨ () ਟਰਾਫੀ ਦੇ ਨਾਲ ਨਜ਼ਰ ਆ ਰਹੇ ਹਨ। ਜੋ ਕਿ ਫੈਨਜ਼ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।

Reported by: PTC Punjabi Desk | Edited by: Pushp Raj  |  July 21st 2023 11:00 AM |  Updated: July 21st 2023 11:00 AM

ICC ਨੇ ਜਾਰੀ ਕੀਤਾ ਵਿਸ਼ਵ ਕੱਪ ਦਾ ਧਮਾਕੇਦਾਰ ਪ੍ਰੋਮੋ, ਬਾਲੀਵੁੱਡ ਕਿੰਗ ਸ਼ਾਹਰੁਖ ਖ਼ਾਨ ਟਰਾਫੀ ਨਾਲ ਆਏ ਨਜ਼ਰ

Shahrukh Khan With ICC World Cup Trophy: ਭਾਰਤ ਵਿੱਚ ਖੇਡੇ ਜਾਣ ਵਾਲੇ ODI World Cup ਦੇ ਸ਼ੁਰੂ ਹੋਣ ਵਿੱਚ ਤਿੰਨ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਅਤੇ ਇਸਦੇ ਲਈ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਟੂਰਨਾਮੈਂਟ ਦਾ ਪ੍ਰਚਾਰ ਵੀ ਆਈਸੀਸੀ ਵੱਲੋਂ ਜ਼ੋਰਦਾਰ ਢੰਗ ਨਾਲ ਕੀਤਾ ਜਾ ਰਿਹਾ ਹੈ। 

ਇਸੇ ਕੜੀ ‘ਚ ਹਾਲ ਹੀ ‘ਚ ਇੱਕ ਨਵਾਂ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਚਮਕਦੀ ਟਰਾਫੀ ਨਾਲ ਨਜ਼ਰ ਆ ਰਹੇ ਹਨ। ਇਸ ‘ਚ ਬਾਲੀਵੁੱਡ ਦੇ ਕਿੰਗ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।

ICC ਵਲੋਂ ਜਾਰੀ ਕੀਤੇ ਗਏ ਪ੍ਰੋਮੋ ਦੀ ਸ਼ੁਰੂਆਤ ‘ਚ ਦੁਨੀਆ ਭਰ ਦੇ ਵੱਖ-ਵੱਖ ਕ੍ਰਿਕਟ ਪ੍ਰਸ਼ੰਸਕਾਂ ਨੂੰ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਪਿੱਛੇ ਤੋਂ ਸ਼ਾਹਰੁਖ ਦੀ ਆਵਾਜ਼ ਆਉਂਦੀ ਹੈ, ਜੋ ਵਨ ਡੇ (ਓਡੀਆਈ) ਦਾ ਮਹੱਤਵ ਦੱਸਦਾ ਹੈ। ਉਹ ਕਹਿੰਦੇ ਹਨ ਕਿ ਇਤਿਹਾਸ ਸਿਰਜਣ ਲਈ, ਬਹਾਦਰੀ ਦਿਖਾਉਣ ਲਈ, ਕੁਝ ਵੱਡਾ ਕਰਨ ਲਈ ਇੱਕ ਦਿਨ ਕਾਫੀ ਹੈ।

ਵੀਡੀਓ ਵਿੱਚ ਅੱਗੇ ਸ਼ਾਹਰੁਖ ਖ਼ਾਨ ਦੱਸਦੇ ਹਨ ਕਿ ਜਦੋਂ ਟੂਰਨਾਮੈਂਟ ਹੋਵੇਗਾ, ਸਾਰੇ ਖਿਡਾਰੀ ਆਪਣੀ ਤਾਕਤ ਦਿਖਾਉਣਗੇ, ਲੋਕ ਖੁਸ਼ੀ ਨਾਲ ਛਾਲਾਂ ਮਾਰਨਗੇ, ਹਰ ਪਾਸੇ ਗੀਤ ਵੱਜਣਗੇ ਅਤੇ ਉਸ ਦਿਨ ਇਤਿਹਾਸ ਰਚਿਆ ਜਾਵੇਗਾ। ਵੀਡੀਓ ਦੇ ਅੰਤ ‘ਚ ਸ਼ੁਭਮਨ ਗਿੱਲ ਨੂੰ ਮੁਸਕਰਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਕਿੰਗ ਖ਼ਾਨ ਵੀ ਚਮਕਦੀ ਟਰਾਫੀ ਨਾਲ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: Bruce Lee ਦੀ Death Anniversary 'ਤੇ ਵਾਇਰਲ ਹੋ ਰਿਹਾ ਹੈ ਸਾਲ 1965 'ਚ ਬਣਿਆ ਉਨ੍ਹਾਂ ਦਾ ਟ੍ਰੇਨਿੰਗ ਪਲਾਨ

ਆਈਸੀਸੀ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਟੂਰਨਾਮੈਂਟ 5 ਅਕਤੂਬਰ ਨੂੰ ਸ਼ੁਰੂ ਹੋਵੇਗਾ ਅਤੇ ਇਸ ਦਾ ਖ਼ਿਤਾਬੀ ਮੈਚ 19 ਨਵੰਬਰ 2023 ਨੂੰ ਖੇਡਿਆ ਜਾਵੇਗਾ। ਇਸ ‘ਚ ਪਹਿਲਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾਨ ਮੈਚ 15 ਅਕਤੂਬਰ ਨੂੰ ਹੋਵੇਗਾ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network