ਜੱਸੀ ਗਿੱਲ ਨੇ ਫੋਟੋਗ੍ਰਾਫਰਸ ਦੇ ਨਾਲ ਕੀਤਾ ਅਜਿਹਾ ਸਲੂਕ, ਕਿਹਾ ‘ਕਿਰਪਾ ਕਰਕੇ ਮੈਨੂੰ ਨਾ ਕਰੋ….’

ਜੱਸੀ ਗਿੱਲ ਨੂੰ ਵੇਖ ਕੇ ਕੁਝ ਫੋਟੋਗ੍ਰਾਫਰਸ ਉਨ੍ਹਾਂ ਤੋਂ ਅਗਲੇ ਪ੍ਰੋਜੈਕਟ ਬਾਰੇ ਜਾਣਕਾਰੀ ਲੈਣ ਆਉਂਦੇ ਹਨ । ਪਰ ਜੱਸੀ ਗਿੱਲ ਗੁੱਸੇ ‘ਚ ਆ ਕੇ ਕਹਿੰਦੇ ਹਨ ਕਿ ‘ਯਾਰ ਤੁਹਾਨੂੰ ਸਮਝ ਨਹੀਂ ਆਉਂਦੀ, ਕਿਰਪਾ ਕਰਕੇ ਮੈਨੂੰ ਡਿਸਟਰਬ ਨਾ ਕਰੋ, ਮੈਂ ਕੁਝ ਨਹੀਂ ਕਰ ਰਿਹਾ’ ।

Written by  Shaminder   |  June 26th 2023 07:30 PM  |  Updated: June 26th 2023 04:57 PM

ਜੱਸੀ ਗਿੱਲ ਨੇ ਫੋਟੋਗ੍ਰਾਫਰਸ ਦੇ ਨਾਲ ਕੀਤਾ ਅਜਿਹਾ ਸਲੂਕ, ਕਿਹਾ ‘ਕਿਰਪਾ ਕਰਕੇ ਮੈਨੂੰ ਨਾ ਕਰੋ….’

ਗਾਇਕ ਅਤੇ ਅਦਾਕਾਰ ਜੱਸੀ ਗਿੱਲ (Jassie Gill) ਹਾਲ ਹੀ ‘ਚ ਸਲਮਾਨ ਖ਼ਾਨ ਦੇ ਨਾਲ ਆਈ ਆਪਣੀ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਨੂੰ ਲੈ ਕੇ ਚਰਚਾ ‘ਚ ਰਹੇ ਹਨ । ਪਰ ਹੁਣ ਉਨ੍ਹਾਂ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਲੈ ਕੇ ਫੈਨਸ ਵੀ ਹੈਰਾਨ ਹਨ । ਦਰਅਸਲ ਜੱਸੀ ਗਿੱਲ ਨੂੰ ਵੇਖ ਕੇ ਕੁਝ ਫੋਟੋਗ੍ਰਾਫਰਸ ਉਨ੍ਹਾਂ ਤੋਂ ਅਗਲੇ ਪ੍ਰੋਜੈਕਟ ਬਾਰੇ ਜਾਣਕਾਰੀ ਲੈਣ ਆਉਂਦੇ ਹਨ । ਪਰ ਜੱਸੀ ਗਿੱਲ ਗੁੱਸੇ ‘ਚ ਆ ਕੇ ਕਹਿੰਦੇ ਹਨ ਕਿ ‘ਯਾਰ ਤੁਹਾਨੂੰ ਸਮਝ ਨਹੀਂ ਆਉਂਦੀ, ਕਿਰਪਾ ਕਰਕੇ ਮੈਨੂੰ ਡਿਸਟਰਬ ਨਾ ਕਰੋ, ਮੈਂ ਕੁਝ ਨਹੀਂ ਕਰ ਰਿਹਾ’ ।

ਹੋਰ ਪੜ੍ਹੋ : ਅੰਬਰ ਧਾਲੀਵਾਲ ਨੇ ਵੈਕੇਸ਼ਨ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਇਹ ਕਹਿ ਕੇ ਉਹ ਆਪਣੀ ਗੱਡੀ ‘ਚ ਬੈਠ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ 

ਜੱਸੀ ਗਿੱਲ ਨੇ ਬਣਾਇਆ ਫਨੀ ਵੀਡੀਓ

ਇਹ ਵੀਡੀਓ ਜੱਸੀ ਗਿੱਲ ਨੇ ਮਜ਼ਾਕੀਆ ਸਟਾਈਲ ‘ਚ ਬਣਾਇਆ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਅਸਲ ‘ਚ ਜੱਸੀ ਗਿੱਲ ਨਰਾਜ਼ ਨਹੀਂ ਹੋ ਰਹੇ, ਬਲਕਿ ਨਰਾਜ਼ ਹੋਣ ਦੀ ਐਕਟਿੰਗ ਕਰ ਰਹੇ ਹਨ । 

ਜੱਸੀ ਗਿੱਲ ਨੇ ਦਿੱਤੇ ਕਈ ਹਿੱਟ ਗੀਤ 

ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਇਸ ‘ਚ ਵੀ ਕਾਮਯਾਬ ਰਹੇ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network