Jiah Khan suicide case: 10 ਸਾਲਾਂ ਬਾਅਦ ਆਇਆ ਫੈਸਲਾ, ਸੀਬੀਆਈ ਕੋਰਟ ਵੱਲੋਂ ਸੂਰਜ ਪੰਚੋਲੀ ਨੂੰ ਕੀਤਾ ਗਿਆ ਬਰੀ

ਮੁੰਬਈ ਦੀ ਵਿਸ਼ੇਸ਼ ਸੀਬੀਆਈ ਕੋਰਟ ਵੱਲੋਂ ਅੱਜ ਬਾਲੀਵੁੱਡ ਅਭਿਨੇਤਰੀ ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਅੰਤਰਿਮ ਫੈਸਲਾ ਸੁਣਾਇਆ। ਇਸ ਕੇਸ 'ਚ ਸੂਰਜ ਪੰਚੋਲੀ ਨੂੰ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਸੂਰਜ ਪੰਚੋਲੀ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਹੈ, ਪਰ ਇਸ ਫੈਸਲੇ ਤੋਂ ਜੀਆ ਦੀ ਮਾਂ ਖੁਸ਼ ਨਹੀਂ ਹੈ।

Written by  Pushp Raj   |  April 28th 2023 02:08 PM  |  Updated: April 28th 2023 02:10 PM

Jiah Khan suicide case: 10 ਸਾਲਾਂ ਬਾਅਦ ਆਇਆ ਫੈਸਲਾ, ਸੀਬੀਆਈ ਕੋਰਟ ਵੱਲੋਂ ਸੂਰਜ ਪੰਚੋਲੀ ਨੂੰ ਕੀਤਾ ਗਿਆ ਬਰੀ

Jiah Khan suicide case final verdict:  ਮਸ਼ਹੂਰ ਬਾਲੀਵੁੱਡ ਅਦਾਕਾਰਾ ਜੀਆ ਖਾਨ ਨੇ ਸਾਲ 2013 'ਚ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਦੇ ਨਾਲ ਹੀ ਜੀਆ ਦੀ ਮਾਂ ਨੇ ਆਪਣੀ ਬੇਟੀ ਦੀ ਮੌਤ ਲਈ ਅਦਾਕਾਰਾ ਦੇ ਬੁਆਏਫ੍ਰੈਂਡ ਸੂਰਜ ਪੰਚੋਲੀ ਨੂੰ ਜ਼ਿੰਮੇਵਾਰ ਦੱਸਿਆ ਸੀ। ਅੱਜ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਇਸ 'ਤੇ ਆਪਣਾ ਅੰਤਿਮ ਫੈਸਲਾ ਸੁਣਾ ਦਿੱਤਾ ਹੈ।

ਦੱਸ ਦਈਏ ਕਿ ਅਦਾਕਾਰਾ ਜੀਆ ਖਾਨ 3 ਜੂਨ 2013 ਨੂੰ ਮੁੰਬਈ ਸਥਿਤ ਆਪਣੇ ਘਰ 'ਚ ਮ੍ਰਿਤਕ ਪਾਈ ਗਈ ਸੀ। ਅਜਿਹੇ 'ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਕਰੀਬ 10 ਸਾਲ ਬਾਅਦ ਅੱਜ ਅਦਾਕਾਰਾ ਦੇ ਖੁਦਕੁਸ਼ੀ ਮਾਮਲੇ 'ਚ ਅੰਤਿਮ ਫੈਸਲਾ ਸੁਣਾਇਆ ਹੈ। ਇਸ ਮਾਮਲੇ 'ਚ ਅਭਿਨੇਤਾ ਸੂਰਜ ਪੰਚੋਲੀ ਜੀਆ 'ਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲੱਗੇ ਸਨ। ਜਿਸ 'ਤੇ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਹੈ।

ਅਭਿਨੇਤਰੀ ਦੇ ਘਰੋਂ ਮਿਲੀ 6 ਪੇਜ਼ਾਂ ਦੀ ਚਿੱਠੀ 

ਜੀਆ ਖਾਨ ਨੇ 3 ਜੂਨ 2013 ਨੂੰ ਆਪਣੇ ਜੁਹੂ ਸਥਿਤ ਘਰ 'ਚ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਪੁਲਿਸ ਨੂੰ ਅਭਿਨੇਤਰੀ ਦੇ ਘਰ ਤੋਂ 6 ਪੇਜ਼ਾਂ ਦੀ ਚਿੱਠੀ ਮਿਲੀ ਸੀ, ਜੋ ਕਥਿਤ ਤੌਰ 'ਤੇ ਜੀਆ ਖਾਨ ਨੇ ਲਿਖੀ  ਸੀ। ਇਸ ਚਿੱਠੀ ਦੇ ਆਧਾਰ 'ਤੇ ਜੀਆ ਖਾਨ ਦੇ ਉਸ ਸਮੇਂ ਦੇ ਬੁਆਏਫ੍ਰੈਂਡ ਸੂਰਜ ਪੰਚੋਲੀ 'ਤੇ ਅਭਿਨੇਤਰੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਬੀਤੀ 20 ਅਪਰੈਲ ਨੂੰ ਦੋਵਾਂ ਧਿਰਾਂ ਦੀਆਂ ਅੰਤਮ ਦਲੀਲਾਂ ਸੁਣਨ ਤੋਂ ਬਾਅਦ ਸੀਬੀਆਈ ਦੇ ਵਿਸ਼ੇਸ਼ ਜੱਜ ਏਐਸ ਸਈਦ ਨੇ ਅੱਜ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ, ਜਿਸ ’ਤੇ ਹੁਣ ਇਹ ਫੈਸਲਾ ਆ ਗਿਆ ਹੈ।

ਸੀਬੀਆਈ ਕੋਰਟ ਦੇ ਫੈਸਲੇ ਤੋਂ ਨਾਖੁਸ਼ ਹੈ ਜੀਆ ਦੀ ਮਾਂ 

ਇਸ ਫੈਸਲੇ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਦਾਕਾਰਾ ਜੀਆ ਖਾਨ ਦੀ ਮਾਂ ਨੇ ਕਿਹਾ ਕਿ ਉਸ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗਾ ਹੈ ਪਰ ਮੇਰੇ ਬੱਚੇ ਦੀ ਮੌਤ ਕਿਵੇਂ ਹੋਈ? ਇਹ ਕਤਲ ਦਾ ਮਾਮਲਾ ਹੈ... ਹੁਣ ਮੈਂ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਂਗੀ।

ਹੋਰ ਪੜ੍ਹੋ: Filmfare Awards 2023: ਆਲੀਆ ਭੱਟ ਸਣੇ ਕਈ ਬਾਲੀਵੁੱਡ ਸਿਤਾਰਿਆਂ ਦੀ ਝੋਲੀ ਪਏ ਇਹ ਅਵਾਰਡ, ਇੱਥੇ ਵੇਖੋ ਜੇਤੂਆਂ ਦੀ ਪੂਰੀ ਲਿਸਟ     

ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਇਸ ਮਾਮਲੇ ਦੀ ਮੁੱਖ ਗਵਾਹ ਜੀਆ ਖਾਨ ਦੀ ਮਾਂ ਰਾਬੀਆ ਖਾਨ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਜੀਆ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ।  ਮਾਮਲੇ ਦੀ ਮੁੜ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਬਾਅਦ 'ਚ ਬੰਬੇ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਸੀਬੀਆਈ ਅਦਾਲਤ ਵਿੱਚ ਦਿੱਤੇ ਬਿਆਨ ਵਿੱਚ ਰਾਬੀਆ ਖਾਨ ਨੇ ਕਿਹਾ ਕਿ ਸੂਰਜ ਜੀਆ ਨਾਲ ਮਾੜਾ ਵਿਵਹਾਰ ਕਰਦਾ ਸੀ। ਇਸ ਦੇ ਨਾਲ ਹੀ ਰਾਬੀਆ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਨਾਂ ਤਾਂ ਪੁਲਿਸ ਅਤੇ ਨਾਂ ਹੀ ਸੀਬੀਆਈ ਨੇ ਇਹ ਸਾਬਿਤ ਕਰਨ ਲਈ ਕੋਈ ਸਬੂਤ ਇਕੱਠੇ ਕੀਤੇ ਹਨ ਕਿ ਉਸ ਦੀ ਧੀ ਨੇ ਖੁਦਕੁਸ਼ੀ ਕੀਤੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network