ਕੰਗਨਾ ਨੇ ਇਸ ਬਾਲੀਵੁੱਡ ਸਟਾਰ 'ਤੇ ਕਸਿਆ ਤੰਜ, ਕਿਹਾ- 'ਰਿਤਿਕ ਨਾਲ ਲੜਾਈ ਮਗਰੋਂ ਮੇਰੇ ਸਭ ਤੋਂ ਚੰਗੇ ਦੋਸਤ ਨੇ ਛੱਡਿਆ ਮੇਰਾ ਸਾਥ'

ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਮੁੜ ਰਿਤਿਕ ਰੌਸ਼ਨ ਨਾਲ ਹੋਏ ਵਿਵਾਦ ਨੂੰ ਯਾਦ ਕਰਦਿਆਂ ਇੱਕ ਬੀਲਵੁੱਡ ਸੁਪਰਸਟਾਰ 'ਤੇ ਤੰਜ ਕਸਿਆ ਹੈ। ਹਾਲਾਂਕਿ ਇਸ ਵਾਰ ਕੰਗਨਾ ਨੂੰ ਉਹ ਸਮਾਂ ਯਾਦ ਆਇਆ ਹੈ ਜਦੋਂ ਆਮਿਰ ਖਾਨ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਹੁੰਦੇ ਸਨ, ਪਰ ਰਿਤਿਕ ਨਾਲ ਵਿਵਾਦ ਤੋਂ ਬਾਅਦ, ਸਭ ਕੁਝ ਬਦਲ ਗਿਆ।

Written by  Entertainment Desk   |  April 18th 2023 06:47 PM  |  Updated: April 18th 2023 06:54 PM

ਕੰਗਨਾ ਨੇ ਇਸ ਬਾਲੀਵੁੱਡ ਸਟਾਰ 'ਤੇ ਕਸਿਆ ਤੰਜ, ਕਿਹਾ- 'ਰਿਤਿਕ ਨਾਲ ਲੜਾਈ ਮਗਰੋਂ ਮੇਰੇ ਸਭ ਤੋਂ ਚੰਗੇ ਦੋਸਤ ਨੇ ਛੱਡਿਆ ਮੇਰਾ ਸਾਥ'

Kangana Ranaut slams Bollywood star: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੀ ਬਿਆਨਬਾਜ਼ੀ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ। ਕੰਗਨਾ ਰਣੌਤ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਵਿਚੋਂ ਇੱਕ ਹੈ ਜੋ ਸੋਸ਼ਲ ਮੀਡੀਆ 'ਤੇ ਆਪਣੇ ਦਿਲ ਦੀਆਂ ਖੁੱਲ੍ਹ ਕੇ ਕਰਨ ਤੋਂ ਝਿਜਕਦੀ ਨਹੀਂ ਹੈ। ਕੰਗਨਾ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਹਰ ਤਰ੍ਹਾਂ ਦੇ ਮੁੱਦਿਆਂ ਅਤੇ ਦੇਸ਼-ਵਿਦੇਸ਼ ਦੇ ਹਰ ਤਰ੍ਹਾਂ ਦੇ ਮੁੱਦਿਆਂ 'ਤੇ ਬਹੁਤ ਖੁੱਲ੍ਹ ਕੇ ਬੋਲਦੀ ਹੈ।

ਮੁੜ ਇੱਕ ਵਾਰ ਫਿਰ ਤੋਂ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਆਮਿਰ ਖਾਨ ਨਾਲ ਸਬੰਧਤ ਇੱਕ ਸਟੋਰੀ ਪਾਈ ਜਿਸ ਤੋਂ ਬਾਅਦ ਇੱਕ ਵਾਰ ਫ਼ਿਰ ਉਹ ਸੁਰਖੀਆਂ 'ਚ ਆ ਗਈ ਹੈ। ਇਸ ਤੋਂ ਪਹਿਲਾਂ ਕੰਗਨਾ ਨੇ  ਕਰਨ ਜੌਹਰ 'ਤੇ ਫ਼ਿਲਮ ਇੰਡਸਟਰੀ ਵਿੱਚ ਭਾਈ-ਭਤੀਜਾਵਾਦ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਾਇਆ ਸੀ।

ਕੰਗਨਾ ਅਕਸਰ ਰਿਤਿਕ ਰੋਸ਼ਨ 'ਤੇ ਨਿਸ਼ਾਨਾ ਸਾਧਦੇ ਹੋਏ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਹੁਣ ਕੰਗਨਾ ਨੇ ਆਮਿਰ ਖ਼ਾਨ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੇ ਸ਼ੋਅ 'ਸਤਯਮੇਵ ਜਯਤੇ' ਟੀਵੀ ਸ਼ੋਅ ਦੀ ਇੱਕ ਪੁਰਾਣੀ ਕਲਿੱਪ ਪੋਸਟ ਕੀਤੀ ਹੈ। 

ਇਸ ਵੀਡੀਓ ਕਲਿੱਪ ਨੂੰ ਪੋਸਟ ਕਰਦੇ ਹੋਏ ਕੰਗਨਾ ਨੇ ਲਿਖਿਆ ਹੈ ਕਿ ਉਹ ਆਮਿਰ ਖਾਨ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਮੰਨਦੀ ਸੀ। "ਮੈਂ ਆਮਿਰ ਤੋਂ ਬਹੁਤ ਕੁਝ ਸਿੱਖਿਆ ਹੈ। ਹਾਲਾਂਕਿ, ਹੁਣ ਦੋਵਾਂ ਵਿਚਾਲੇ ਪਹਿਲਾਂ ਦੀ ਤਰ੍ਹਾਂ ਦੋਸਤੀ ਨਹੀਂ ਰਹੀ। " ਕੰਗਨਾ ਨੂੰ ਲੱਗਦਾ ਹੈ ਕਿ ਰਿਤਿਕ ਰੌਸ਼ਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਮਿਰ ਬਦਲ ਗਏ ਅਤੇ ਕੰਗਨਾ ਨੂੰ ਛੱਡ ਉਨ੍ਹਾਂ ਦੀ ਰਿਤਿਕ ਨਾਲ ਦੋਸਤੀ ਹੋ ਗਈ।

ਜਦੋਂ ਆਮਿਰ ਖਾਨ ਸੀ ਕੰਗਨਾ ਦੇ ਸਭ ਤੋਂ ਵਧੀਆ ਦੋਸਤ 

ਕੰਗਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਇਹ ਕਲਿੱਪ ਸੀਰੀਅਲ ਸਤਯਮੇਵ ਜਯਤੇ  ਦੀ ਹੈ। ਇਸ ਦੀ ਮੇਜ਼ਬਾਨੀ ਆਮਿਰ ਖਾਨ ਨੇ ਕੀਤੀ ਸੀ। ਐਪੀਸੋਡ ਵਿੱਚ, ਕੰਗਨਾ ਦੱਸ ਰਹੀ ਹੈ ਕਿ ਉਹ ਆਈਟਮ ਨੰਬਰ ਕਿਉਂ ਨਹੀਂ ਕਰਦੀ। ਉਹ ਕਹਿੰਦੀ ਹੈ ਕਿ ਇੱਕ ਵਾਰ ਉਸ ਨੇ ਇੱਕ ਛੋਟੀ ਜਿਹੀ ਕੁੜੀ ਨੂੰ ਇੱਕ ਆਈਟਮ ਨੰਬਰ ਦਾ ਅਭਿਆਸ ਕਰਦੇ ਹੋਏ ਦੇਖਿਆ ਸੀ। ਉਸ ਨੇ ਸੋਚਿਆ ਕਿ ਇਹ ਬਹੁਤ ਛੋਟੀ ਹੈ ਅਤੇ ਪਿਆਰਾ ਲੱਗੇਗਾ ਪਰ ਉਹ ਮਹਿਸੂਸ ਕਰੇਗੀ ਕਿ ਉਸ ਦੀ ਪ੍ਰਸ਼ੰਸਾ ਕੀਤੀ ਗਈ ਹੈ, ਇਹ ਇੱਕ ਮਾਨਸਿਕਤਾ ਬਣ ਜਾਵੇਗੀ। ਆਮਿਰ ਕੰਗਨਾ ਨੂੰ ਧਿਆਨ ਨਾਲ ਸੁਣਦੇ ਨਜ਼ਰ ਆ ਰਹੇ ਹਨ। ਕੰਗਨਾ ਨੇ ਇਸ ਦੇ ਨਾਲ ਕੈਪਸ਼ਨ ਵਿੱਚ ਲਿਖਿਆ, "ਅਸਲ ਵਿੱਚ, ਮੈਨੂੰ ਕਈ ਵਾਰ ਉਹ ਦਿਨ ਯਾਦ ਆਉਂਦੇ ਹਨ ਜਦੋਂ ਆਮਿਰ ਸਰ ਮੇਰੇ ਸਭ ਤੋਂ ਚੰਗੇ ਦੋਸਤ ਸਨ... ਜਾਣੇ ਕਿੱਥੇ ਗਏ ਉਹ ਦਿਨ। 

ਕੰਗਨਾ ਨੇ ਅੱਗੇ ਲਿਖਿਆ "ਇੱਕ ਗੱਲ ਪੱਕੀ ਹੈ ਕਿ ਰਿਤਿਕ ਰੋਸ਼ਨ ਵੱਲੋਂ ਮੇਰੇ ਖਿਲਾਫ ਕਾਨੂੰਨੀ ਕੇਸ ਦਾਇਰ ਕਰਨ ਤੋਂ ਪਹਿਲਾਂ, ਆਮਿਰ ਖਾਨ ਨੇ  ਮੈਨੂੰ ਸਲਾਹ ਦਿੱਤੀ, ਮੇਰੀ ਪ੍ਰਸ਼ੰਸਾ ਕੀਤੀ, ਮੇਰੀ ਚੋਣ ਲਈ ਇੱਕ ਪ੍ਰੇਰਣਾ ਬਣ ਗਿਆ। ਫਿਰ ਉਸ ਨੇ ਆਪਣੀ ਵਫ਼ਾਦਾਰੀ ਸਾਫ਼ ਕਰ ਦਿੱਤੀ - ਇਹ ਸਾਰੀ ਇੰਡਸਟਰੀ ਇੱਕ ਔਰਤ ਦੇ ਵਿਰੁੱਧ ਸੀ। 

ਜਾਣੋ ਕਿਉਂ ਕੰਗਨਾ ਦਾ ਰਿਤਿਕ ਰੌਸ਼ਨ ਨਾਲ ਹੋਇਆ ਵਿਵਾਦ 

ਦੱਸ ਦਈਏ ਕਿ ਕੰਗਨਾ ਨਾਲ ਰਿਤਿਕ ਰੌਸ਼ਨ ਦਾ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਅਦਾਕਾਰਾ ਨੇ ਇੱਕ ਇੰਟਰਵਿਊ 'ਚ ਰਿਤਿਕ ਰੌਸ਼ਨ ਨੂੰ 'ਸਿਲੀ ਐਕਸ' ਕਿਹਾ ਸੀ। ਖਬਰਾਂ ਮੁਤਾਬਕ, ਇਸ ਤੋਂ ਬਾਅਦ ਰਿਤਿਕ ਰੌਸ਼ਨ ਨੇ ਕੰਗਨਾ ਨੂੰ ਲੀਗਲ ਨੋਟਿਸ ਭੇਜਿਆ।

ਕੰਗਨਾ ਰਣੌਤ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ ਛੇਤੀ ਹੀ ਆਪਣੀ ਫ਼ਿਲਮ 'ਐਮਰਜੈਂਸੀ' ਨਾਲ ਪਰਦੇ 'ਤੇ ਵਾਪਸੀ ਕਰੇਗੀ। ਇਸ ਫ਼ਿਲਮ 'ਚ ਅਦਾਕਾਰੀ ਦੇ ਨਾਲ-ਨਾਲ ਉਹ ਫ਼ਿਲਮ ਨੂੰ ਡਾਇਰੈਕਟ ਵੀ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਰਾਘਵ ਲਾਰੈਂਸ ਦੀ ਫ਼ਿਲਮ 'ਚੰਦਰਮੁਖੀ' 'ਚ ਵੀ ਨਜ਼ਰ ਆਵੇਗੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network