ਕਪਿਲ ਸ਼ਰਮਾ ਦੀ ਮਾਂ ਨੇ ਸ਼ੋਅ ‘ਚ ਗਾਇਆ ਗੀਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਕਪਿਲ ਸ਼ਰਮਾ ਦੇ ਮਾਤਾ ਜੀ ਵੀ ਅਕਸਰ ਉਨ੍ਹਾਂ ਦੇ ਸ਼ੋਅਜ਼ ‘ਚ ਨਜ਼ਰ ਆਉਂਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਪੰਜਾਬੀ ਗੀਤ ਗਾਉੇਂਦੇ ਹੋਏ ਨਜ਼ਰ ਆ ਰਹੇ ਹਨ ।

Written by  Shaminder   |  March 28th 2023 06:00 PM  |  Updated: March 28th 2023 06:00 PM

ਕਪਿਲ ਸ਼ਰਮਾ ਦੀ ਮਾਂ ਨੇ ਸ਼ੋਅ ‘ਚ ਗਾਇਆ ਗੀਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਕਪਿਲ ਸ਼ਰਮਾ (Kapil Sharma) ਆਪਣੀ ਬਿਹਤਰੀਨ ਕਾਮੇਡੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀ ਮਾਂ ਵੀ ਅਕਸਰ ਉਨ੍ਹਾਂ ਦੇ ਸ਼ੋਅ ‘ਚ ਨਜ਼ਰ ਆਉਂਦੀ ਹੈ। ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਕਪਿਲ ਸ਼ਰਮਾ ਦੀ ਮਾਂ ਵੀ ਨਜ਼ਰ ਆ ਰਹੀ ਹੈ । 

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦਾ ਹੋਇਆ ਬੇਬੀ ਸ਼ਾਵਰ, ਵੀਡੀਓ ਆਇਆ ਸਾਹਮਣੇ

ਸ਼ੋਅ ‘ਚ ਕਪਿਲ ਦੇ ਮਾਤਾ ਜੀ ਨੇ ਗਾਇਆ ਗੀਤ

 ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਪਿਲ ਸ਼ਰਮਾ ਦੀ ਮਾਤਾ ਜੀ ਨੇ ਸ਼ੋਅ ‘ਚ ਗੀਤ ਗਾਇਆ ਹੈ । ਕਪਿਲ ਦੇ ਮਾਤਾ ਜੀ ‘ਢੋਲੇ ਵੇ ਤੈਨੂੰ ਸਬਰ ਪਏ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।

ਕਪਿਲ ਆਪਣੀ ਮਾਂ ਨੂੰ ਇੱਕ ਜਗ੍ਹਾ ‘ਤੇ ਗੀਤ ਗਾਉਣ ਤੋਂ ਰੋਕਦੇ ਹੋਏ ਦਿਖਾਈ ਦੇ ਰਹੇ ਹਨ, ਪਰ ਸ਼ੋਅ ‘ਚ ਮੌਜੂਦ ਜਸਬੀਰ ਜੱਸੀ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨਾਂ ਕਰ ਦਿੰਦੇ ਹਨ ਅਤੇ ਕਪਿਲ ਦੇ ਮਾਤਾ ਜੀ ਦਾ ਸਾਥ ਦਿੰਦੇ ਹੋਏ ਨਜ਼ਰ ਆਉਂਦੇ ਹਨ । 

ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਵੀਡੀਓ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਇਸ ਤੋਂ ਪਹਿਲਾਂ ਵੀ ਕਪਿਲ ਸ਼ਰਮਾ ਦੇ ਸ਼ੋਅ ‘ਚ ਉਨ੍ਹਾਂ ਦੀ ਮਾਤਾ ਜੀ ਦੇ ਵੱਲੋਂ ਕਪਿਲ ਸ਼ਰਮਾ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਸਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network