Mika Singh: ਰਾਖੀ ਸਾਵੰਤ ਨੂੰ ਜਬਰਨ ਕਿਸ ਕਰਨ ਦੇ ਮਾਮਲੇ 'ਚ ਮੀਕਾ ਸਿੰਘ ਨੇ ਕੀਤਾ ਬੰਬੇ ਹਾਈ ਕੋਰਟ ਦਾ ਰੁਖ, ਅਦਾਕਾਰਾ ਨੇ ਮੀਕਾ ਖਿਲਾਫ ਦਰਜ ਕਰਵਾਈ ਸੀ FIR

ਗਾਇਕ ਮੀਕਾ ਸਿੰਘ ਨੇ 2006 ਚ ਰਾਖੀ ਸਾਵੰਤ ਵੱਲੋਂ ਦਰਜ ਕਰਵਾਈ ਗਈ FIR ਨੂੰ ਰੱਦ ਕਰਨ ਦੀ ਅਪੀਲ ਕਰਦੇ ਹੋਏ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਹੈ। ਗਾਇਕ ਦਾ ਕਹਿਣਾ ਹੈ ਕਿ ਉਸ ਦਾ ਰਾਖੀ ਨਾਲ ਸੁਲਹ ਹੋ ਗਈ ਹੈ।

Written by  Pushp Raj   |  April 11th 2023 05:33 PM  |  Updated: April 11th 2023 05:33 PM

Mika Singh: ਰਾਖੀ ਸਾਵੰਤ ਨੂੰ ਜਬਰਨ ਕਿਸ ਕਰਨ ਦੇ ਮਾਮਲੇ 'ਚ ਮੀਕਾ ਸਿੰਘ ਨੇ ਕੀਤਾ ਬੰਬੇ ਹਾਈ ਕੋਰਟ ਦਾ ਰੁਖ, ਅਦਾਕਾਰਾ ਨੇ ਮੀਕਾ ਖਿਲਾਫ ਦਰਜ ਕਰਵਾਈ ਸੀ FIR

Mika Singh moves to Bombay High Court: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਮੁੜ ਇੱਕ ਵਾਰ ਫਿਰ ਤੋਂ ਗਾਇਕ ਇੱਕ ਵਾਰ ਫਿਰ ਪੁਰਾਣੇ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਆ ਗਏ ਹਨ, ਇਹ ਮਾਮਲਾ ਰਾਖੀ ਸਾਵੰਤ ਨਾਲ ਜੁੜਿਆ ਹੋਇਆ ਹੈ ਜਦੋਂ ਉਨ੍ਹਾਂ ਨੇ ਰਾਖੀ ਨੂੰ ਜਬਰਨ ਕਿਸ ਕੀਤਾ ਸੀ। 

ਗਾਇਕ ਮੀਕਾ ਸਿੰਘ ਅਤੇ ਰਾਖੀ ਸਾਵੰਤ ਦਾ 2026 ਵਿੱਚ ਜ਼ਬਰਦਸਤੀ ਕਿੱਸ ਕਰਨ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਦਰਅਸਲ ਮੀਕਾ ਨੇ ਕਥਿਤ ਤੌਰ 'ਤੇ ਇਸ ਮਾਮਲੇ ਨੂੰ ਲੈ ਕੇ ਬੰਬੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਸ ਨੇ ਰਾਖੀ ਸਾਵੰਤ ਵੱਲੋਂ 17 ਸਾਲ ਪਹਿਲਾਂ ਉਸ ਨੂੰ ਜ਼ਬਰਦਸਤੀ ਕਿਸ ਕਰਨ ਦੇ ਦੋਸ਼ ਹੇਠ ਦਰਜ ਕਰਵਾਈ ਗਈ FIR ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। 

ਮੀਡੀਆ ਰਿਪੋਰਟਸ ਦੇ ਮੁਤਾਬਕ  ਬਾਲੀਵੁੱਡ ਗਾਇਕ ਨੇ ਦਾਅਵਾ ਕੀਤਾ ਹੈ ਕਿ ਰਾਖੀ ਅਤੇ ਉਸ ਨੇ ਆਪਣੇ ਮਤਭੇਦਾਂ ਨੂੰ ਸੁਲਝਾ ਲਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਭਿਨੇਤਰੀ ਇਸ ਸਮੇਂ ਆਪਣੀਆਂ ਪੇਸ਼ੇਵਰ ਪ੍ਰਤੀਬੱਧਤਾਵਾਂ ਵਿੱਚ ਰੁੱਝੀ ਹੋਈ ਹੈ ਅਤੇ ਮੀਕਾ ਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ।

ਉੱਥੇ ਹੀ ਦੂਜੇ ਪਾਸੇ ਤੇ ਰਾਖੀ ਨੂੰ ਐਫਆਈਆਰ ਨੂੰ ਰੱਦ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ। ਹਾਲਾਂਕਿ, ਵਕੀਲ ਨੇ ਬੈਂਚ ਨੂੰ ਸੂਚਿਤ ਕੀਤਾ ਕਿ ਰਾਖੀ ਸਾਵੰਤ ਦੇ ਕੇਸ ਨੂੰ ਰੱਦ ਕਰਨ ਲਈ ਸਹਿਮਤੀ ਦੇਣ ਵਾਲਾ ਹਲਫਨਾਮਾ ਹਾਈ ਕੋਰਟ ਦੀ ਰਜਿਸਟਰੀ ਤੋਂ ਗਾਇਬ ਹੋ ਗਿਆ ਸੀ। ਇਸ ਤੋਂ ਬਾਅਦ ਬੈਂਚ ਨੇ ਕਥਿਤ ਤੌਰ 'ਤੇ ਰਾਖੀ ਸਾਵੰਤ ਨੂੰ ਨਵਾਂ ਹਲਫ਼ਨਾਮਾ ਦਾਖ਼ਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ।

ਹੋਰ ਪੜ੍ਹੋ: Salman Khan death threat : ਸਲਮਾਨ ਖ਼ਾਨ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਨੇ 16 ਸਾਲਾ ਲੜਕੇ ਨੂੰ ਕੀਤਾ ਗ੍ਰਿਫ਼ਤਾਰ     

ਕੀ ਹੈ ਪੂਰਾ ਮਾਮਲਾ?

ਦੱਸ ਦੇਈਏ ਕਿ ਮਾਮਲਾ 11 ਜੂਨ 2006 ਨੂੰ ਮੀਕਾ ਸਿੰਘ ਦੀ ਜਨਮਦਿਨ ਪਾਰਟੀ ਦਾ ਹੈ। ਇਸ ਦੌਰਾਨ ਮੀਕਾ ਸਿੰਘ ਨੇ ਰਾਖੀ ਸਾਵੰਤ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਸਾਰਿਆਂ ਦੇ ਸਾਹਮਣੇ ਜ਼ਬਰਦਸਤੀ ਕਿੱਸ ਕੀਤਾ। ਇਸ ਘਟਨਾ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਬਾਅਦ 'ਚ ਰਾਖੀ ਨੇ ਮੀਕਾ 'ਤੇ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ। 

ਰਾਖੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਮੀਕਾ 'ਤੇ ਭਾਰਤੀ ਦੰਡਾਵਲੀ ਦੀ ਧਾਰਾ 354 (ਛੇੜਛਾੜ) ਅਤੇ 323 (ਹਮਲਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੀਕਾ ਨੇ ਇਸ ਮਾਮਲੇ 'ਚ ਸੈਸ਼ਨ ਕੋਰਟ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ 17 ਜੂਨ 2006 ਨੂੰ ਮਨਜ਼ੂਰ ਕਰ ਲਿਆ ਗਿਆ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network