ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਭਗਵਾਨ ਭੋਲੇਨਾਥ ਦੇ ਦਰਸ਼ਨਾਂ ਲਈ ਪਹੁੰਚੇ ਮਹਾਕਾਲੇਸ਼ਵਰ ਮੰਦਰ, ਵੇਖੋ ਵੀਡੀਓ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਜਲਦ ਹੀ ਵਿਆਹ ਬੰਧਨ 'ਚ ਬੱਝਣ ਵਾਲੇ ਹਨ। ਹਾਲ ਹੀ ਪਰੀਣਤੀ ਚੋਪੜਾ ਆਪਣੇ ਮੰਗੇਤਰ ਰਾਘਵ ਚੱਢਾ ਨਾਲ ਬਾਬਾ ਮਹਾਕਾਲ ਦੇ ਦਰਬਾਰ 'ਚ ਪੁੱਜੀ। ਜਿੱਥੇ ਉਨ੍ਹਾਂ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈ ਨੰਦੀ ਹਾਲ ਤੋਂ ਭਗਵਾਨ ਦੀ ਪੂਜਾ ਕੀਤੀ ਅਤੇ ਮੱਥਾ ਟੇਕਿਆ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Written by  Pushp Raj   |  August 26th 2023 05:54 PM  |  Updated: August 26th 2023 05:56 PM

ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਭਗਵਾਨ ਭੋਲੇਨਾਥ ਦੇ ਦਰਸ਼ਨਾਂ ਲਈ ਪਹੁੰਚੇ ਮਹਾਕਾਲੇਸ਼ਵਰ ਮੰਦਰ, ਵੇਖੋ ਵੀਡੀਓ

Parineeti Chopra and Raghav at  Mahakaleshwar temple: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ  ਤੇ ਸਿਆਸੀ ਆਗੂ ਰਾਘਵ ਚੱਢਾ ( Parineeti Chopra and Raghav Chadha)ਜਲਦ ਹੀ ਵਿਆਹ ਬੰਧਨ 'ਚ ਬੱਝਣ ਵਾਲੇ ਹਨ। ਹਾਲ ਹੀ ਪਰੀਣਤੀ ਚੋਪੜਾ ਆਪਣੇ ਮੰਗੇਤਰ ਰਾਘਵ ਚੱਢਾ ਨਾਲ ਬਾਬਾ ਮਹਾਕਾਲ ਦੇ ਦਰਬਾਰ 'ਚ ਪੁੱਜੀ। ਜਿੱਥੇ ਉਨ੍ਹਾਂ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈ ਨੰਦੀ ਹਾਲ ਤੋਂ ਭਗਵਾਨ ਦੀ ਪੂਜਾ ਕੀਤੀ ਅਤੇ ਮੱਥਾ ਟੇਕਿਆ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

ਦੱਸ ਦੇਈਏ ਕਿ ਵਾਇਰਲ ਭਿਯਾਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਸਦਾ ਵੀਡੀਓ ਸ਼ੇਅਰ ਕੀਤਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪਰਿਣੀਤੀ ਚੋਪੜਾ ਸਾੜ੍ਹੀ ਪਹਿਨੇ ਹੋਏ ਨਜ਼ਰ ਆਈ, ਉੱਥੇ ਹੀ ਉਨ੍ਹਾਂ ਦੀ ਮੰਗੇਤਰ ਰਵਾਇਤੀ ਪਹਿਰਾਵੇ ਕੁੜਤੇ-ਪਜਾਮੇ ਵਿੱਚ ਦਿਖਾਈ ਦਿੱਤੇ। 

ਦੱਸ ਦੇਈਏ ਕਿ 25 ਸਤੰਬਰ 2023 ਨੂੰ ਪਰਿਣੀਤੀ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਹਾਲ ਹੀ ਵਿੱਚ ਅਦਾਕਾਰਾ ਨੇ ਬ੍ਰਾਈਡਲ ਦੇ ਲੁੱਕ ਵਿੱਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤਾ। 

ਹੋਰ ਪੜ੍ਹੋ: ਰੁਬੀਨਾ ਦਿਲੈਕ ਨੇ ਆਪਣੀ ਪ੍ਰੈਗਨੈਂਸੀ ਦੀਆਂ ਅਫਵਾਹਾਂ 'ਤੇ ਦਿੱਤਾ ਰਿਐਕਸ਼ਨ, ਕਿਹਾ 'ਮੈਂ ਲੋਕਾਂ ਨੂੰ ਅੰਦਾਜ਼ਾ ਲਾਉਣ ਦਿੰਦੀ ਹਾਂ'

ਦੋਵਾਂ ਦੀ ਪ੍ਰੇਮ ਕਹਾਣੀ ਦੀ ਗੱਲ ਹੈ ਤਾਂ ਰਾਘਵ ਅਤੇ ਪਰਿਣੀਤੀ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੇਮ ਕਹਾਣੀ ਪਿਛਲੇ ਸਾਲ ਉਦੋਂ ਸ਼ੁਰੂ ਹੋਈ ਸੀ ਜਦੋਂ ਪਰਿਣੀਤੀ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਅਤੇ ਰਾਘਵ ਉੱਥੇ ਪਹੁੰਚ ਗਏ ਸਨ। ਪਰਿਣੀਤੀ ਪੰਜਾਬ 'ਚ ਸੀ ਅਤੇ 'ਚਮਕੀਲਾ' ਦੀ ਸ਼ੂਟਿੰਗ ਕਰ ਰਹੀ ਸੀ। ਦੋਸਤ ਹੋਣ ਕਾਰਨ ਰਾਘਵ ਵੀ ਪਰੀ ਨੂੰ ਮਿਲਣ ਉੱਥੇ ਪਹੁੰਚ ਗਿਆ। ਖਬਰਾਂ ਮੁਤਾਬਕ ਇਹ ਉਹ ਮੁਲਾਕਾਤ ਸੀ ਜਦੋਂ ਦੋਵੇਂ ਇੱਕ-ਦੂਜੇ ਨੂੰ ਆਪਣਾ ਦਿਲ ਦੇ ਬੈਠੇ ਅਤੇ ਦੋਵਾਂ ਨੇ ਇੱਕ-ਦੂਜੇ ਦੇ ਜੀਵਨ ਸਾਥੀ ਬਣਨ ਦਾ ਫੈਸਲਾ ਕਰ ਲਿਆ ਸੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network