Paris Olympics 2024 : ਭਾਰਤੀ ਹਾਕੀ ਟੀਮ ਦੇ ਸੈਮੀ-ਫਾਈਨਲ ਜਿੱਤਣ 'ਤੇ ਕਮੈਂਟੇਟਰ ਸੁਨੀਲ ਤਨੇਜਾ ਹੋਏ ਭਾਵੁਕ, ਵੇਖੋ ਵੀਡੀਓ

ਪੈਰਿਸ ਓਲੰਪਿਕ 'ਚ ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਦਾ ਇਤਿਹਾਸ ਦੁਹਰਾਇਆ ਅਤੇ ਕੁਆਰਟਰ ਫਾਈਨਲ ਮੈਚ 'ਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਇਸ ਦੌਰਾਨ ਭਾਰਤ ਵੱਲੋਂ ਇਸ ਮੈਚ ਦੀ ਕਮੈਂਟਰੀ ਕਰ ਰਹੇ ਕਮੈਂਟੇਟਰ ਸੁਨੀਲ ਤਨੇਜਾ ਕਾਫੀ ਭਾਵੁਕ ਹੋ ਗਏ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Reported by: PTC Punjabi Desk | Edited by: Pushp Raj  |  August 05th 2024 12:03 PM |  Updated: August 05th 2024 01:48 PM

Paris Olympics 2024 : ਭਾਰਤੀ ਹਾਕੀ ਟੀਮ ਦੇ ਸੈਮੀ-ਫਾਈਨਲ ਜਿੱਤਣ 'ਤੇ ਕਮੈਂਟੇਟਰ ਸੁਨੀਲ ਤਨੇਜਾ ਹੋਏ ਭਾਵੁਕ, ਵੇਖੋ ਵੀਡੀਓ

Sunil Taneja breakdown during India hockey team win Paris Olympics  2024 : ਪੈਰਿਸ ਓਲੰਪਿਕ 'ਚ ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਦਾ ਇਤਿਹਾਸ ਦੁਹਰਾਇਆ ਅਤੇ ਕੁਆਰਟਰ ਫਾਈਨਲ ਮੈਚ 'ਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਇਸ ਦੌਰਾਨ ਭਾਰਤ ਵੱਲੋਂ ਇਸ ਮੈਚ ਦੀ ਕਮੈਂਟਰੀ ਕਰ ਰਹੇ ਕਮੈਂਟੇਟਰ ਸੁਨੀਲ ਤਨੇਜਾ ਕਾਫੀ ਭਾਵੁਕ ਹੋ ਗਏ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਪੈਰਿਸ ਓਲੰਪਿਕ 4 ਅਗਸਤ ਦਿਨ ਐਤਵਾਰ ਨੂੰ ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਦੇ ਇਤਿਹਾਸ ਨੂੰ ਦੁਹਰਾਇਆ ਅਤੇ ਕੁਆਰਟਰ ਫਾਈਨਲ ਮੈਚ ਵਿੱਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ ਅਤੇ ਇਸ ਖੇਡ ਨਾਲ ਹਰ ਭਾਰਤੀ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਇਸ ਮੈਚ ਦੌਰਾਨ ਕੁਮੈਂਟਰੀ ਕਰ ਰਹੇ ਸੁਨੀਲ ਤਨੇਜਾ ਉਸ ਸਮੇਂ ਬਹੁਤ ਭਾਵੁਕ ਹੋ ਗਏ ਜਦੋਂ ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਸੁਨੀਲ ਤਨੇਜਾ ਆਪਣੇ ਹੰਝੂਆਂ 'ਤੇ ਕਾਬੂ ਨਾ ਰੱਖ ਸਕੇ ਅਤੇ ਫੁੱਟ-ਫੁੱਟ ਕੇ ਰੋਣ ਲੱਗੇ। ਸੁਨੀਲ ਤਨੇਜਾ ਦਾ ਇਹ ਭਾਵੁਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਭਾਰਤੀ ਹਾਕੀ ਟੀਮ ਨੇ 10 ਖਿਡਾਰੀਆਂ ਨਾਲ 42 ਮਿੰਟ ਤੱਕ ਖੇਡੀ

ਭਾਰਤ ਅਤੇ ਗ੍ਰੇਟ ਬ੍ਰਿਟੇਨ ਵਿਚਾਲੇ ਖੇਡੇ ਜਾ ਰਹੇ ਕੁਆਰਟਰ ਫਾਈਨਲ ਮੈਚ ਵਿੱਚ ਪਹਿਲੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋ ਸਕਿਆ। ਹਾਲਾਂਕਿ ਭਾਰਤ ਨੂੰ 17ਵੇਂ ਮਿੰਟ 'ਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਮਿਤ ਰੋਹਿਤਦਾਸ ਨੂੰ ਲਾਲ ਕਾਰਡ ਦਿੱਤਾ ਗਿਆ। ਉਸ ਨੂੰ ਮੈਦਾਨ ਛੱਡਣਾ ਪਿਆ ਅਤੇ ਭਾਰਤ ਨੂੰ ਬਾਕੀ ਮੈਚ 10 ਖਿਡਾਰੀਆਂ ਨਾਲ ਖੇਡਣਾ ਪਿਆ। ਪਰ ਭਾਰਤ ਨੇ ਹਾਰ ਨਹੀਂ ਮੰਨੀ ਅਤੇ ਗ੍ਰੇਟ ਬ੍ਰਿਟੇਨ ਦੇ ਖਿਲਾਫ ਦੁੱਗਣੀ ਤਾਕਤ ਨਾਲ ਖੇਡਿਆ।

ਕੁਮੈਂਟੇਟਰ ਸੁਨੀਲ ਤਨੇਜਾ ਹੋਏ ਭਾਵੁਕ 

ਹਾਕੀ ਦੇ ਸਭ ਤੋਂ ਵੱਕਾਰੀ ਕੁਮੈਂਟੇਟਰ ਸੁਨੀਲ ਤਨੇਜਾ ਕੁਮੈਂਟਰੀ ਬਾਕਸ ਵਿੱਚ ਬੈਠੇ ਸਨ। ਉਨ੍ਹਾਂ ਦੀ ਆਵਾਜ਼ ਵਿੱਚ ਭਾਵੁਕਤਾ ਤੇ ਖੁਸ਼ੀ ਝਲਕਦੀ ਨਜ਼ਰ ਆਈ। ਭਾਰਤੀ ਟੀਮ ਦੀ ਜਿੱਤ ਦੇ ਇਸ ਪਲ ਵਿੱਚ ਉਹ ਕਾਫੀ ਭਾਵੁਕ ਹੋ ਗਏ। । ਫਿਰ ਉਨ੍ਹਾਂ ਨੇ ਖ਼ੁਦ ਨੂੰ ਸਾਂਭਦੇ ਹੋਏ ਅਤੇ ਸ਼੍ਰੀਜੇਸ਼ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ। ਸੁਨੀਲ ਤਨੇਜਾ ਨੇ 2021 ਵਿੱਚ ਟੋਕੀਓ ਓਲੰਪਿਕ ਵਿੱਚ ਕੁਮੈਂਟਰੀ ਵੀ ਕੀਤੀ ਸੀ। ਉੱਥੇ ਹੀ ਜਦੋਂ ਭਾਰਤ ਨੇ ਤਮਗਾ ਜਿੱਤਿਆ ਤਾਂ ਤਨੇਜਾ ਭਾਵੁਕ ਹੋ ਗਏ ਅਤੇ ਆਪਣੇ ਹੰਝੂਆਂ 'ਤੇ ਕਾਬੂ ਨਾ ਰੱਖ ਸਕੇ।

ਸ੍ਰੀਜੇਸ਼ ਦੀ ਤਾਰੀਫ਼ ਕਰਦਿਆਂ ਤਨੇਜਾ ਨੇ ਕਿਹਾ ਕਿ ਮੇਜਰ ਧਿਆਨਚੰਦ, ਬਲਵਿੰਦਰ ਸਿੰਘ ਸੀਨੀਅਰ, ਮੁਹੰਮਦ ਸ਼ਾਹਿਦ, ਧਨਰਾਜ ਪਿੱਲੈ ਵਰਗੇ ਕੁਝ ਦਿੱਗਜ ਹਨ ਜਿਨ੍ਹਾਂ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ, ਪਰ ਸ੍ਰੀਜੇਸ਼ ਵਰਗੇ ਖਿਡਾਰੀ ਬਹੁਤ ਘੱਟ ਹਨ। ਇਸ ਜਿੱਤ ਨਾਲ ਭਾਰਤ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਸੈਮੀਫਾਈਨਲ 'ਚ ਇਸ ਦਾ ਸਾਹਮਣਾ ਅਰਜਨਟੀਨਾ ਜਾਂ ਜਰਮਨੀ ਨਾਲ ਹੋਵੇਗਾ।

ਹੋਰ ਪੜ੍ਹੋ: Kishore Kumar Birth Anniversary: ਜਾਣੋ ਕਿਉਂ ਕਿਸ਼ੋਰ ਕੁਮਾਰ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖਿਲਾਫ ਕੀਤੀ ਸੀ ਬਗਾਵਤ

 ਮੈਚ ਦਾ ਸਭ ਤੋਂ ਰੋਮਾਂਚਕ ਮੋੜ ਪੈਨਲਟੀ ਸ਼ੂਟਆਊਟ ਸੀ। 1-1 ਦੀ ਬਰਾਬਰੀ ਤੋਂ ਬਾਅਦ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਤੈਅ ਹੋਇਆ। ਗ੍ਰੇਟ ਬ੍ਰਿਟੇਨ ਨੇ ਸ਼ੂਟਆਊਟ ਦੀ ਸ਼ੁਰੂਆਤ ਕੀਤੀ ਅਤੇ ਜੇਮਸ ਹੈਨਰੀ ਨੇ ਪਹਿਲੇ ਮੌਕੇ 'ਤੇ ਗੋਲ ਕੀਤਾ। ਕਪਤਾਨ ਹਰਮਨਪ੍ਰੀਤ ਨੇ ਵੀ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਗੋਲ ਕੀਤਾ। ਗ੍ਰੇਟ ਬ੍ਰਿਟੇਨ ਲਈ ਜੈਕ ਵੈਲਸ ਨੇ ਫਿਰ ਗੋਲ ਕੀਤਾ। ਸੁਖਜੀਤ ਸਿੰਘ ਨੇ ਟੀਮ ਇੰਡੀਆ ਨੂੰ ਫਿਰ ਬਰਾਬਰੀ ਦਿਵਾਈ। ਤੀਜੇ ਸ਼ਾਟ 'ਚ ਕੋਨੋਰ ਵਿਲੀਅਮਸਨ ਨੇ ਗੇਂਦ ਨੂੰ ਬਾਹਰੋਂ ਮਾਰਿਆ। ਲਲਿਤ ਉਪਾਧਿਆਏ ਨੇ ਗੋਲ ਕਰਕੇ ਭਾਰਤ ਨੂੰ 3-2 ਨਾਲ ਅੱਗੇ ਕਰ ਦਿੱਤਾ। ਸ਼੍ਰੀਜੇਸ਼ ਨੇ ਅਗਲਾ ਗੋਲ ਬਚਾਇਆ ਅਤੇ ਫਿਰ ਰਾਜਪਾਲ ਨੇ ਗੋਲ ਕਰਕੇ ਭਾਰਤ ਨੂੰ ਸੈਮੀਫਾਈਨਲ ਤੱਕ ਪਹੁੰਚਾਇਆ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network