ਪੰਜਾਬੀ ਗਾਇਕ ਏਪੀ ਢਿੱਲੋਂ Coachella 2024 'ਚ ਕਰਨਗੇ ਪਰਫਾਮ, ਜਾਣੋ ਕਦੋਂ
ਪੰਜਾਬੀ ਗਾਇਕ ਏਪੀ ਢਿੱਲੋਂ Coachella 2024 'ਚ ਕਰਨਗੇ ਪਰਫਾਮ, ਜਾਣੋ ਕਦੋਂ
AP Dhillon perform at Coachella 2024: ਮਸ਼ਹੂਰ ਪੰਜਾਬੀ ਤੇ ਕੈਨੇਡੀਅਨ ਗਾਇਕ ਏਪੀ ਢਿੱਲੋਂ (AP Dhillon) ਨੂੰ ਲੈ ਕੇ ਹਾਲ ਹੀ ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗਾਇਕ ਏਪੀ ਢਿੱਲੋ ਜਲਦ ਹੀ ਸੰਗੀਤ ਦੀ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਕੋਚੈਲਾ (Coachella 2024 )ਵਿੱਚ ਪਰਫਾਰਮ ਕਰਨ ਵਾਲੇ ਹਨ। ਇਸ ਖ਼ਬਰ ਨੂੰ ਸੁਣ ਕੇ ਏਪੀ ਢਿੱਲੋ ਦੇ ਫੈਨਜ਼ ਕਾਫੀ ਉਤਸ਼ਾਹਿਤ ਹੋ ਗਏ ਹਨ।
ਦਿਲਜੀਤ ਦੋਸਾਂਝ ਨੇ Coachella 'ਚ ਪਰਫਾਰਮ ਕਰਨ ਵਾਲੇ ਪਹਿਲੇ ਗਾਇਕ
ਦੱਸਣਯੋਗ ਹੈ ਕਿ ਏਪੀ ਢਿੱਲੋਂ ਤੋਂ ਪਹਿਲਾਂ ਬੀਤੇ ਸਾਲ ਦਿਲਜੀਤ ਦੋਸਾਂਝ ਕੋਚੈਲਾ 2023 (Coachella) ਵਿੱਚ ਪਰਫਾਰਮ ਕਰ ਚੁੱਕੇ ਹਨ। ਦਿਲਜੀਤ ਦੋਸਾਂਝ (Diljit Dosanjh) ਦੀ ਪਰਫਾਰਮੈਂਸ ਨੂੰ ਫੈਨਜ਼ ਤੇ ਦੁਨੀਆ ਭਰ ਦੇ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਦਿਲਜੀਤ ਕੋਚੈਲਾ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਤੇ ਭਾਰਤੀ ਗਾਇਕ ਹਨ।
Coachella ਵੱਲੋਂ ਗਾਇਕ ਏਪੀ ਢਿੱਲੋ ਬਾਰੇ ਸਾਂਝੀ ਕੀਤੀ ਜਾਣਕਾਰੀ
ਹੁਣ ਦਿਲਜੀਤ ਦੋਸਾਂਝ ਤੋਂ ਬਾਅਦ ਕੋਚੈਲਾ 2024 (Coachella 2024) ਵਿੱਚ ਗਾਇਕ ਏਪੀ ਢਿੱਲੋਂ ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ। ਗਾਇਕ ਏਪੀ ਢਿੱਲੋਂ ਬਾਰੇ ਇਹ ਅਪਡੇਟ ਕੋਚੈਲਾ ਦੇ ਇਸੰਟਾਗ੍ਰਾਮ ਅਕਾਊਂਟ ਉੱਤੇ ਸਾਂਝੀ ਕੀਤੀ ਗਈ ਹੈ। ਏਪੀ ਢਿੱਲੋਂ ਨੇ ਅਜੇ ਤੱਕ ਆਪਣੇ ਇੰਸਟਾਗ੍ਰਾਮ ਉੱਤੇ ਇਸ ਸਬੰਧੀ ਪੋਸਟ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ ਕੋਚੈਲਾ ਦੀ ਟੀਮ ਵੱਲੋਂ ਗਾਇਕ ਦ ਪਰਫਾਰਮੈਂਸ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਹੈ। ਏਪੀ ਢਿੱਲੋਂ ਕੋਚੈਲਾ ਮਿਊਜ਼ਿਕ ਫੈਸਟੀਵਲ 2024 'ਚ ਪਰਫਾਰਮ ਕਰਨ ਵਾਲੇ ਭਾਰਤ ਦੇ ਦੂਜੇ ਕਲਾਕਾਰ ਬਣ ਜਾਣਗੇ। ਕੋਚੈਲਾ ਵੱਲੋਂ ਸ਼ੇਅਰ ਕੀਤੀ ਪੋਸਟ ਦੀ ਜਾਣਕਾਰੀ ਮੁਤਾਬਕ ਏਪੀ ਢਿੱਲੋਂ 14 ਅਪ੍ਰੈਲ ਤੇ 21 ਅਪ੍ਰੈਲ ਨੂੰ ਇਸ ਮਿਊਜ਼ਕ ਫੈਸਟੀਵਲ ਦੇ ਵਿੱਚ ਆਪਣੀ ਲਾਈਵ ਪਰਫਾਰਮੈਂਸ ਦੇਣਗੇ।
ਏਪੀ ਢਿੱਲੋਂ ਦਾ ਵਰਕ ਫਰੰਟ
ਏਪੀ ਢਿੱਲੋਂ ਦਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ। ਗਾਇਕ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਨ੍ਹਾਂ 'ਚ 'ਬ੍ਰਾਊਨ ਮੁੰਡੇ', 'ਇਨਸੈਨ' ਅਤੇ 'ਵਿਦ ਯੂ' ਵਰਗੇ ਚਾਰਟ-ਟੌਪਿੰਗ ਹਿੱਟ ਗੀਤਾਂ ਲਿਸਟ ਸ਼ਾਮਲ ਹੈ। ਏਪੀ ਢਿੱਲੋਂ ਦੇ ਫੈਨਜ਼ ਉਨ੍ਹਾਂ ਜਲਦ ਤੋਂ ਜਲਦ ਕੋਚੈਲਾ ਵਿੱਚ ਪਰਫਾਰਮ ਕਰਦੇ ਹੋਏ ਵੇਖਣ ਲਈ ਕਾਫੀ ਉਤਸ਼ਾਹਿਤ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
