ਦਿਲਜੀਤ ਦੋਸਾਂਝ ਮੁੜ ਪੰਜਾਬੀ ਗੀਤਾਂ ਨਾਲ 'Coachella 2023' 'ਚ ਪਾਉਣਗੇ ਧਮਾਲਾਂ, ਜਾਣੋ ਕਦੋਂ ਹੋਵੇਗੀ ਗਾਇਕ ਦੀ ਦੂਜੀ ਪਰਫਾਮੈਂਸ

ਦਿਲਜੀਤ ਦੋਸਾਂਝ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 2023 'ਚ ਇੱਤਿਹਾਸ ਰਚ ਦਿੱਤਾ ਹੈ। ਉਹ ਪਹਿਲੇ ਭਾਰਤੀ ਕਲਾਕਾਰ ਹਨ, ਜਿਨ੍ਹਾਂ ਨੇ ਕੋਚੈਲਾ 'ਚ ਲਾਈਵ ਪਰਫਾਰਮੈਂਸ ਦਿੱਤੀ ਹੈ। ਮੁੜ ਇੱਕ ਵਾਰ ਫਿਰ ਤੋਂ ਦਿਲਜੀਤ ਕੋਚੈਲਾ 'ਚ ਧਮਾਲਾਂ ਪਾਉਂਦੇ ਹੋਏ ਨਜ਼ਰ ਆਉਣਗੇ, ਗਾਇਕ ਦੀ ਅਗਲੀ ਪਰਫਾਰਮੈਂਸ 22 ਅਪ੍ਰੈਲ ਨੂੰ ਹੋਵੇਗੀ।

Reported by: PTC Punjabi Desk | Edited by: Pushp Raj  |  April 18th 2023 05:56 PM |  Updated: April 18th 2023 06:04 PM

ਦਿਲਜੀਤ ਦੋਸਾਂਝ ਮੁੜ ਪੰਜਾਬੀ ਗੀਤਾਂ ਨਾਲ 'Coachella 2023' 'ਚ ਪਾਉਣਗੇ ਧਮਾਲਾਂ, ਜਾਣੋ ਕਦੋਂ ਹੋਵੇਗੀ ਗਾਇਕ ਦੀ ਦੂਜੀ ਪਰਫਾਮੈਂਸ

Diljit Dosanjh Coachella 2023: ਮਸ਼ਹੂਰ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 2023 'ਚ ਇੱਤਿਹਾਸ ਰਚ ਦਿੱਤਾ ਹੈ। ਉਹ ਪਹਿਲੇ ਭਾਰਤੀ ਕਲਾਕਾਰ ਹਨ, ਜਿਨ੍ਹਾਂ ਨੇ ਕੋਚੈਲਾ 'ਚ ਲਾਈਵ ਪਰਫਾਰਮੈਂਸ ਦਿੱਤੀ ਹੈ। ਇਸ ਸਮੇਂ ਦਿਲਜੀਤ ਦੋਸਾਂਝ ਦੀ ਇਸ ਪ੍ਰਾਪਤੀ ਦੀ ਖੁਸ਼ੀ ਪੂਰਾ ਦੇਸ਼ ਮਨਾ ਰਿਹਾ ਹੈ।

ਇੱਥੋਂ ਤੱਕ ਕਿ ਪਾਲੀਵੁੱਡ ਤੇ ਬਾਲੀਵੁੱਡ ਸਣੇ ਹਾਲੀਵੁੱਡ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਦਿਲਜੀਤ ਦੋਸਾਂਝ ਨੂੰ ਸੋਸ਼ਲ ਮੀਡੀਆ'ਤੇ ਵਧਾਈ ਦੇ ਸੰਦੇਸ਼ ਦਿੱਤੇ ਹਨ।

ਦਿਲਜੀਤ ਨੇ 16 ਅਪ੍ਰੈਲ ਨੂੰ ਕੋਚੈਲਾ 'ਚ ਸ਼ਾਨਦਾਰ ਪਰਫਾਰਮੈਂਸ ਦਿੱਤੀ ਸੀ। ਹੁਣ ਤੁਹਾਨੂੰ ਦੱਸ ਦਈਏ ਕਿ ਕੋਚੈਲੇ ਮਿਊਜ਼ਿਕ ਫੈਸਟੀਵਲ 'ਚ ਦਿਲਜੀਤ ਦੀ ਇੱਕ ਹੋਰ ਪਰਫਾਰਮੈਂਸ ਹੋਵੇਗੀ। ਦਿਲਜੀਤ ਕੋਚੈਲਾ ਦੇ ਮੰਚ 'ਤੇ 22 ਅਪ੍ਰੈਲ ਨੂੰ ਮੁੜ ਦੂਜੀ ਵਾਰ ਪਰਫਾਰਮ ਕਰਦੇ ਤੇ ਪੰਜਾਬੀ ਗੀਤਾਂ 'ਤੇ ਧਮਾਲਾਂ ਪਾਉਂਦੇ ਨਜ਼ਰ ਆਉਣਗੇ। ਇਸ ਬਾਰੇ ਦਿਲਜੀਤ ਦੋਸਾਂਝ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ।  

ਹੋਰ ਪੜ੍ਹੋ: ਕਾਸਟਿੰਗ ਡਾਇਰੈਕਟਰ ਆਰਤੀ ਮਿੱਤਲ ਗ੍ਰਿਫ਼ਤਾਰ, ਨਵੀਆਂ ਮਾਡਲਾਂ ਤੋਂ ਕਰਵਾਉਂਦੀ ਸੀ ਗੰਦਾ ਕੰਮ, FIR ਹੋਈ ਦਰਜ       

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਪੰਜਾਬੀਆਂ ਦੀ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਬੱਲੇ-ਬੱਲੇ ਕਰਵਾਈ ਹੈ। ਦੱਸ ਦੇਈਏ ਕਿ ਫ਼ਿਲਮ ਚਮਕੀਲਾ ਤੋਂ ਬਾਅਦ ਕਲਾਕਾਰ ਕੋਚੈਲਾ 'ਚ ਆਪਣੀ ਪਰਫਾਰਮ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਵਿਚਕਾਰ ਖਾਸ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਤੇ ਪੰਜਾਬੀ ਗਾਇਕ ਬਣੇ ਹਨ। ਇਸ ਲਈ ਇਹ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network