ਕਰਣ ਦਿਓਲ ਦੇ ਸੰਗੀਤ ਸਮਾਗਮ ਦਾ ਵੀਡੀਓ ਹੋਇਆ ਵਾਇਰਲ, ਕਰਣ ਦਿਓਲ ਨੂੰ ਕੁੱਛੜ ਚੁੱਕ ਕੇ ਰਣਵੀਰ ਸਿੰਘ ਨੇ ਪਾਇਆ ਭੰਗੜਾ
ਕਰਣ ਦਿਓਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹੁਣ ਕਰਣ ਦਿਓਲ ਦੇ ਵਿਆਹ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਰਣਵੀਰ ਸਿੰਘ ਨਜ਼ਰ ਆ ਰਹੇ ਹਨ ਅਤੇ ਕਰਣ ਨੂੰ ਵਿਆਹ ਦੇ ਲਈ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਕਰਣ ਦਿਓਲ ਦੇ ਸੰਗੀਤ ਸਮਾਗਮ ਦਾ ਵੀਡੀਓ ਹੋਇਆ ਵਾਇਰਲ, ਕਰਣ ਦਿਓਲ ਨੂੰ ਕੁੱਛੜ ਚੁੱਕ ਕੇ ਰਣਵੀਰ ਸਿੰਘ ਨੇ ਪਾਇਆ ਭੰਗੜਾ
ਕਰਣ ਦਿਓਲ (Karan Deol)ਦੇ ਵਿਆਹ (Wedding Video) ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹੁਣ ਕਰਣ ਦਿਓਲ ਦੇ ਵਿਆਹ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਰਣਵੀਰ ਸਿੰਘ ਨਜ਼ਰ ਆ ਰਹੇ ਹਨ ਅਤੇ ਕਰਣ ਨੂੰ ਵਿਆਹ ਦੇ ਲਈ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਕਰਣ ਦਿਓਲ ਨੂੰ ਚੁੱਕ ਕੇ ਪਾਇਆ ਭੰਗੜਾ
ਰਣਵੀਰ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕਰਣ ਦਿਓਲ ਦੇ ਵਿਆਹ ‘ਚ ਰਣਵੀਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਪਰ ਇੱਕ ਜਗ੍ਹਾ ‘ਤੇ ਰਣਵੀਰ ਸਿੰਘ ਨੇ ਕਰਣ ਦਿਓਲ ਨੂੰ ਚੁੱਕ ਲਿਆ ਅਤੇ ਡਾਂਸ ਕਰਦੇ ਹੋਏ ਨਜ਼ਰ ਆਏ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਵੀਰ ਨੇ ਕਰਣ ਨੂੰ ਚੁੱਕਿਆ ਹੋਇਆ ਹੈ ਅਤੇ ਕਰਣ ਵੀ ਡਾਂਸ ਕਰ ਰਹੇ ਹਨ ।

ਰਣਵੀਰ ਸਿੰਘ ਆਪਣੀ ਭੈਣ ਰਿਤਿਕਾ ਦੇ ਨਾਲ ਕਰਣ ਦਿਓਲ ਦੇ ਸੰਗੀਤ ਸਮਾਰੋਹ ‘ਚ ਪਹੁੰਚੇ ਸਨ । ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਰਣਵੀਰ ਸਿੰਘ ਦੇ ਲੁੱਕ ਦੀ ਪ੍ਰਸ਼ੰਸਾ ਕਰ ਰਹੇ ਹਨ ।

ਪੰਜਾਬੀ ਰੀਤੀ ਰਿਵਾਜ਼ ਅਨੁਸਾਰ ਵਿਆਹ
ਕਰਣ ਅਤੇ ਦ੍ਰਿਸ਼ਾ ਦਾ ਵਿਆਹ ਮੁੰਬਈ ‘ਚ ਹੀ ਹੋ ਰਿਹਾ ਹੈ ਅਤੇ ਇਹ ਜੋੜੀ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਵਿਆਹ ਕਰਵਾਏਗੀ । ਕੱਲ੍ਹ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
