ਤਲਾਕ ਦੀਆਂ ਖ਼ਬਰਾਂ ਦਰਮਿਆਨ ਗਾਇਕਾ ਨੇਹਾ ਕੱਕੜ ਨੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਕਿਹਾ ‘ਪਤੀ ਦੇ ਨਾਲ ਬਿਤਾਈਆਂ…’
ਨੇਹਾ ਕੱਕੜ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ । ਪਰ ਇਸ ਜਨਮ ਦਿਨ ਦੀ ਪਾਰਟੀ ‘ਚ ਰੋਹਨਪ੍ਰੀਤ ਦੀ ਗੈਰ-ਮੌਜੂਦਗੀ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ । ਜਿਸ ਤੋਂ ਬਾਅਦ ਫੈਨਸ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ ।
ਤਲਾਕ ਦੀਆਂ ਖ਼ਬਰਾਂ ਦਰਮਿਆਨ ਗਾਇਕਾ ਨੇਹਾ ਕੱਕੜ ਨੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਕਿਹਾ ‘ਪਤੀ ਦੇ ਨਾਲ ਬਿਤਾਈਆਂ…’
ਨੇਹਾ ਕੱਕੜ (Neha kakkar) ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ । ਪਰ ਇਸ ਜਨਮ ਦਿਨ ਦੀ ਪਾਰਟੀ ‘ਚ ਰੋਹਨਪ੍ਰੀਤ ਦੀ ਗੈਰ-ਮੌਜੂਦਗੀ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ । ਜਿਸ ਤੋਂ ਬਾਅਦ ਫੈਨਸ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ । ਇਸ ਦੇ ਨਾਲ ਹੀ ਦੋਨਾਂ ਦੇ ਵਿਆਹ ਨੂੰ ਲੈ ਕੇ ਵੀ ਸਵਾਲ ਚੁੱਕੇ ਜਾਣ ਲੱਗ ਪਏ ਸਨ ਕਿ ਦੋਵਾਂ ਦੇ ਰਿਸ਼ਤੇ ‘ਚ ਕੁੱੜਤਣ ਦੀਆਂ ਖਬਰਾਂ ਦੇ ਨਾਲ-ਨਾਲ ਦੋਵਾਂ ਦੇ ਤਲਾਕ ਦੀਆਂ ਖਬਰਾਂ ਵੀ ਵਾਇਰਲ ਹੋਈਆਂ ਸਨ ।
ਹੋਰ ਪੜ੍ਹੋ : ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਫੈਨਸ ਉਤਸ਼ਾਹਿਤ, ਇੱਕ ਦਿਨ ‘ਚ ਵਿਕੀਆ 1100 ਤੋਂ ਵੱਧ ਟਿਕਟਾਂ
ਨੇਹਾ ਕੱਕੜ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਇਨ੍ਹਾਂ ਸਭ ਖ਼ਬਰਾਂ ਦੇ ਦਰਮਿਆਨ ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਪਤੀ ਦੇ ਨਾਲ ਬਿਤਾਈਆਂ ਬਿਹਤਰੀਨ ਛੁੱਟੀਆਂ ਤੋਂ ਵਾਪਸ ਸ਼ਹਿਰ ‘ਚ’ ।

ਇਨ੍ਹਾਂ ਤਸਵੀਰਾਂ ‘ਤੇ ਰਿਐਕਸ਼ਨ ਦਿੰਦੇ ਹੋਏ ਰੋਹਨਪ੍ਰੀਤ ਨੇ ਲਿਖਿਆ ਕਿ ‘ਕਯਾ ਛੁੱਟੀਆਂ ਸਨ’ ।

ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਕਰਵਾਈ ਲਵ ਮੈਰਿਜ
ਦੱਸ ਦਈਏ ਕਿ ਗਾਇਕਾ ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਲਵ ਮੈਰਿਜ ਕਰਵਾਈ ਸੀ । ਜਿਸ ‘ਚ ਬਾਲੀਵੁੱਡ ਇੰਡਸਟਰੀ ਤੋਂ ਉਰਵਸ਼ੀ ਰੌਤੇਲਾ, ਪੰਜਾਬੀ ਇੰਡਸਟਰੀ ਤੋਂ ਕੌਰ ਬੀ, ਜੱਸੀ ਗਿੱਲ, ਜੱਸ ਮਾਣਕ ਸਣੇ ਕਈ ਗਾਇਕਾਂ ਨੇ ਹਾਜ਼ਰੀ ਲਵਾਈ ਸੀ । ਇਸ ਤੋਂ ਪਹਿਲਾਂ ਨੇਹਾ ਕੱਕੜ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
