ਕੀ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਨੇ ਚੁੱਪ ਚੁਪੀਤੇ ਕਰਵਾ ਲਿਆ ਹੈ ਵਿਆਹ !
ਟੋਨੀ ਕੱਕੜ ਦਾ ਇਹ ਵੀਡੀਓ ਵੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਅਤੇ ਸੋਚ ਰਿਹਾ ਹੈ ਕਿ ਆਖਿਰ ਟੋਨੀ ਨੂੰ ਚੁੱਪ ਚੁਪੀਤੇ ਵਿਆਹ ਕਿਉਂ ਕਰਵਾਉਣਾ ਪਿਆ ।
ਕੀ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਨੇ ਚੁੱਪ ਚੁਪੀਤੇ ਕਰਵਾ ਲਿਆ ਹੈ ਵਿਆਹ !
ਨੇਹਾ ਕੱਕੜ (Neha Kakkar) ਦੇ ਭਰਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ । ਇਸ ਵੀਡੀਓ ‘ਚ ਨੇਹਾ ਕੱਕੜ ਦਾ ਭਰਾ ਟੋਨੀ ਕੱਕੜ (Tony Kakkar) ਵਿਆਹ ਕਰਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਉਹ ਆਪਣੀ ਪਤਨੀ ਦੀ ਮਾਂਗ ‘ਚ ਸੰਧੂਰ ਭਰਦੇ ਹੋਏ ਨਜ਼ਰ ਆ ਰਿਹਾ ਹੈ ।

ਟੋਨੀ ਕੱਕੜ ਦਾ ਇਹ ਵੀਡੀਓ ਵੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਅਤੇ ਸੋਚ ਰਿਹਾ ਹੈ ਕਿ ਆਖਿਰ ਟੋਨੀ ਨੂੰ ਚੁੱਪ ਚੁਪੀਤੇ ਵਿਆਹ ਕਿਉਂ ਕਰਵਾਉਣਾ ਪਿਆ ।

ਇੰਟਰਨੈੱਟ ‘ਤੇ ਜੰਗਲ ਦੀ ਅੱਗ ਵਾਂਗ ਫੈਲੀ ਖ਼ਬਰ
ਜਿਉਂ ਹੀ ਟੋਨੀ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਜੰਗਲ ਦੀ ਅੱਗ ਵਾਂਗ ਇਹ ਗੱਲ ਫੈਲ ਗਈ ਕਿ ਟੋਨੀ ਨੇ ਵਿਆਹ ਕਰਵਾ ਲਿਆ ਹੈ । ਪਰ ਇਸ ‘ਚ ਵੀ ਇੱਕ ਟਵਿਸਟ ਹੈ । ਦਰਅਸਲ ਟੋਨੀ ਕੱਕੜ ਨੇ ਅਜਿਹਾ ਆਪਣੇ ਨਵੇਂ ਗੀਤ ਦੇ ਲਈ ਕੀਤਾ ਹੈ ।

ਜਿਸ ਲਈ ਜੈਸਮੀਨ ਅਤੇ ਟੋਨੀ ਲਾੜਾ ਲਾੜੀ ਦੇ ਰੂਪ ‘ਚ ਵਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟੋਨੀ ਕੱਕੜ ਨੇ ਲਿਖਿਆ ਕਿ ‘ਵਿਆਹ ਕਰਵਾ ਲਿਆ’।
ਟੋਨੀ ਕੱਕੜ ਨੇ ਵੀ ਗਾਏ ਕਈ ਗੀਤ
ਟੋਨੀ ਕੱਕੜ ਨੇ ਵੀ ਆਪਣੀ ਭੈਣ ਵਾਂਗ ਕਈ ਗੀਤ ਗਾਏ ਹਨ ।ਉਸ ਨੇ ਆਪਣੀ ਭੈਣ ਦੇ ਨਾਲ ਵੀ ਕਈ ਗੀਤ ਕੀਤੇ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
