ਤਸਵੀਰਾਂ ਲੈਣ ਦੇ ਲਈ ਕਰੀਨਾ ਅਤੇ ਸੈਫ ਦੇ ਪਿੱਛੇ ਦੌੜ ਰਹੇ ਸਨ ਫੋਟੋਗ੍ਰਾਫਰ, ਗੁੱਸੇ ‘ਚ ਸੈਫ ਨੇ ਕਿਹਾ ‘ਸਾਡੇ ਬੈੱਡਰੂਮ ‘ਚ ਹੀ ਆ ਜਾਓ’

ਕਰੀਨਾ ਕਪੂਰ (Kareena Kapoor) ਅਤੇ ਸੈਫ ਅਲੀ ਖ਼ਾਨ (Saif Ali Khan)ਦੀਆਂ ਤਸਵੀਰਾਂ ਲੈਣ ਦੇ ਲਈ ਪੈਪਰਾਜੀ ਅਕਸਰ ਕਾਹਲੇ ਨਜ਼ਰ ਆਉਂਦੇ ਹਨ । ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਵੀਡੀਓਜ਼ ਅਤੇ ਤਸਵੀਰਾਂ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ ।

Reported by: PTC Punjabi Desk | Edited by: Shaminder  |  March 04th 2023 11:43 AM |  Updated: March 04th 2023 11:43 AM

ਤਸਵੀਰਾਂ ਲੈਣ ਦੇ ਲਈ ਕਰੀਨਾ ਅਤੇ ਸੈਫ ਦੇ ਪਿੱਛੇ ਦੌੜ ਰਹੇ ਸਨ ਫੋਟੋਗ੍ਰਾਫਰ, ਗੁੱਸੇ ‘ਚ ਸੈਫ ਨੇ ਕਿਹਾ ‘ਸਾਡੇ ਬੈੱਡਰੂਮ ‘ਚ ਹੀ ਆ ਜਾਓ’

ਕਰੀਨਾ ਕਪੂਰ (Kareena Kapoor) ਅਤੇ ਸੈਫ ਅਲੀ ਖ਼ਾਨ (Saif Ali Khan)ਦੀਆਂ ਤਸਵੀਰਾਂ ਲੈਣ ਦੇ ਲਈ ਪੈਪਰਾਜੀ ਅਕਸਰ ਕਾਹਲੇ ਨਜ਼ਰ ਆਉਂਦੇ ਹਨ । ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਵੀਡੀਓਜ਼ ਅਤੇ ਤਸਵੀਰਾਂ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ । ਬੀਤੇ ਦਿਨ ਜਦੋਂ ਪੈਪਰਾਜੀ ਨੇ ਬਾਲੀਵੁੱਡ ਦੀ ਇਸ ਖੂਸਬੂਰਤ ਜੋੜੀ ਨੂੰ ਆਉਂਦੇ ਵੇਖਿਆ ਤਾਂ ਦੋਵਾਂ ਦੀਆਂ ਤਸਵੀਰਾਂ ਲੈਣ ਦੀ ਹੋੜ ਜਿਹੀ ਲੱਗ ਗਈ । ਜਿਸ ਤੋਂ ਬਾਅਦ ਦੋਵਾਂ ਨੂੰ ਰੁਕਣ ਦੇ ਲਈ ਪੈਪਰਾਜੀ ਦੇ ਵੱਲੋਂ ਗੁਜ਼ਾਰਿਸ਼ ਕੀਤੀ ਗਈ । 

ਹੋਰ ਪੜ੍ਹੋ : ਵਿਦੇਸ਼ ਗਏ ਲੋਕਾਂ ਦੇ ਦਰਦ ਨੂੰ ਬਿਆਨ ਕਰਦਾ ਫ਼ਿਲਮ ‘ਚੱਲ ਜਿੰਦੀਏ’ ਦਾ ਭਾਵੁਕ ਕਰ ਦੇਣ ਵਾਲਾ ਟ੍ਰੇਲਰ ਰਿਲੀਜ਼

ਤਸਵੀਰਾਂ ਲੈਣ ਵਾਲੇ ਫੋਟੋਗ੍ਰਾਫਰਸ ਤੋਂ ਨਰਾਜ਼ ਦਿਖੇ ਸੈਫ 

ਜਦੋਂ ਸੈਫ ਅਤੇ ਕਰੀਨਾ ਫੋਟੋਗ੍ਰਾਫਰਸ ਦੇ ਕਹਿਣ ਦੇ ਬਾਵਜੂਦ ਪੋਜ਼ ਦੇਣ ਦੇ ਲਈ ਨਹੀਂ ਰੁਕੇ ਤਾਂ ਪੈਪਰਾਜੀ ਉਨ੍ਹਾਂ ਦੇ ਪਿੱਛੇ ਪਿੱਛੇ ਆਉਣ ਲੱਗ ਪਏ ।

ਜਿਸ ‘ਤੇ ਨਰਾਜ਼ ਸੈਫ ਅਲੀ ਖ਼ਾਨ ਨੇ ਕਿਹਾ ‘ਤੁਸੀਂ ਸਾਡੇ ਬੈੱਡਰੂਮ ‘ਚ ਹੀ ਕਿਉਂ ਨਹੀਂ ਆ ਜਾਂਦੇ’ ਜਿਸ ‘ਤੇ ਕਰੀਨਾ ਹਲਕਾ ਜਿਹਾ ਮੁਸਕਰਾਉਂਦੀ ਨਜ਼ਰ ਆਈ । 

ਸੈਫ ਅਤੇ ਕਰੀਨਾ ਨੇ ਬਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਦੋਵੇਂ ਫ਼ਿਲਮੀ ਘਰਾਣੇ ਦੇ ਨਾਲ ਸਬੰਧ ਰੱਖਦੇ ਹਨ ਅਤੇ ਅਦਾਕਾਰੀ ਦੀ ਗੁੜ੍ਹਤੀ ਦੋਵਾਂ ਨੂੰ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ । ਸੈਫ ਅਲੀ ਖ਼ਾਨ ਦੀ ਮਾਂ ਸ਼ਰਮੀਲਾ ਟੈਗੋਰ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰਾ ਰਹੀ ਹੈ, ਜਦੋਂਕਿ ਕਰੀਨਾ ਦੇ ਮਾਤਾ ਪਿਤਾ ਅਤੇ ਦਾਦੇ ਦੀ ਫ਼ਿਲਮ ਇੰਡਸਟਰੀ ਨੂੰ ਵੱਡੀ ਦੇਣ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network