DJ Ajax death news: ਦੁਖਦ ਖ਼ਬਰ ! ਮਸ਼ਹੂਰ ਗਾਇਕ ਡੀ.ਜੇ ਅਜੈਕਸ ਨੇ ਕੀਤੀ ਖ਼ੁਦਕੁਸ਼ੀ, ਪ੍ਰੇਮਿਕਾ 'ਤੇ ਲੱਗੇ ਗੰਭੀਰ ਦੋਸ਼

ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਦੀ ਖਰਵੇਲਾਨਗਰ ਪੁਲਿਸ ਨੇ ਪ੍ਰਸਿੱਧ ਓਡੀਆ ਡੀਜੇ ਅਜੈਕਸ ਉਰਫ ਅਕਸ਼ੈ ਕੁਮਾਰ ਮਹਾਰਾਣਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਡੀਜੇ ਅਜੈਕਸ ਦੇ ਦੋਸਤ ਨੇ ਉਸ ਦੀ ਪ੍ਰੇਮਿਕਾ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਉਸ 'ਤੇ ਮਾਮਲਾ ਦਰਜ ਕਰਵਾਇਆ ਹੈ।

Reported by: PTC Punjabi Desk | Edited by: Pushp Raj  |  March 21st 2023 12:57 PM |  Updated: March 21st 2023 12:58 PM

DJ Ajax death news: ਦੁਖਦ ਖ਼ਬਰ ! ਮਸ਼ਹੂਰ ਗਾਇਕ ਡੀ.ਜੇ ਅਜੈਕਸ ਨੇ ਕੀਤੀ ਖ਼ੁਦਕੁਸ਼ੀ, ਪ੍ਰੇਮਿਕਾ 'ਤੇ ਲੱਗੇ ਗੰਭੀਰ ਦੋਸ਼

Famous singer DJ Ajax death news: ਅੱਜ ਤੜਕੇ ਮਨੋਰੰਜਨ ਜਗਤ ਤੋਂ ਬੇਹੱਦ ਦੁਖਦ ਖ਼ਬਰ ਸਾਹਮਣੇ ਆਈ ਹੈ। ਉੜੀਸਾ ਦੇ ਮਸ਼ਹੂਰ ਗਾਇਕ ਡੀਜੇ ਏਜੇਐਕਸ ਯਾਨੀ ਅਕਸ਼ੈ ਕੁਮਾਰ ਹੁਣ ਦਾ ਦਿਹਾਂਤ ਹੋ ਗਿਆ ਹੈ। 

ਮੀਡੀਆ ਰਿਪੋਰਟ ਦੇ ਮੁਤਾਬਕਗ ਡੀਜੇ ਅਜੈਕਸ ਨੇ18 ਮਾਰਚ ਨੂੰ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ  ਹੈ। ਉਸ ਦੀ ਲਾਸ਼ ਭੁਵਨੇਸ਼ਵਰ, ਓਡੀਸ਼ਾ ਵਿੱਚ ਸਥਿਤ ਘਰ ਵਿਖੇ ਉਸ ਦੇ ਕਮਰੇ 'ਚ ਲਟਕਦੀ ਹੋਈ ਮਿਲੀ। ਡੀਜੇ ਅਜੈਕਸ ਨੂੰ ਸਥਾਨਕ ਕੈਪੀਟਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡੀਜੇ ਅਜੈਕਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਦੱਸਿਆ ਜਾ ਰਿਹਾ ਹੈ ਕਿ DJ Ajax ਨੇ ਆਪਣੀ ਪ੍ਰੇਮਿਕਾ ਵੱਲੋਂ ਬਲੈਕਮੇਲ ਕੀਤੇ ਜਾਣ ਦੇ ਚੱਲਦੇ ਮੌਤ ਨੂੰ ਗਲੇ ਲਗਾ ਲਿਆ ਹੈ। ਗਾਇਕ ਦੇ ਦੋਸਤ ਨੇ ਉਸ ਦੀ ਗਰਲਫ੍ਰੈਂਡ 'ਤੇ ਉਸ ਨੂੰ ਖੁਦਕੁਸ਼ੀ ਕਰਨ ਲਈ ਉਕਸਾਏ ਜਾਣ ਦੇ ਦੋਸ਼ ਲਾਏ ਹਨ। 

ਗਾਇਕ ਦੀ ਗਰਲਫ੍ਰੈਂਡ ਉਸ ਨੂੰ ਕਰ ਰਹੀ ਸੀ ਬਲੈਕਮੇਲ 

ਇਸ ਮਾਮਲੇ ਵਿੱਚ ਪੁਲਿਸ ਨੇ ਕਿਹਾ ਕਿ ਡੀਜੇ ਅਜੈਕਸ ਦੀ ਪ੍ਰੇਮਿਕਾ ਅਤੇ ਉਸ ਦੀ ਸਹੇਲੀ ਨੂੰ ਜਲਦੀ ਹੀ ਥਾਣੇ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਖੁਦਕੁਸ਼ੀ ਮਾਮਲੇ 'ਚ ਅਜੈਕਸ ਦੀ ਦੋਸਤ ਅਤੇ ਉਸ ਦੇ ਪ੍ਰੇਮੀ ਦਾ ਹੱਥ ਦੱਸਿਆ ਜਾ ਰਿਹਾ ਹੈ। ਅਜੈਕਸ ਦੀ ਮਾਂ ਲਕਸ਼ਮੀਪ੍ਰਿਆ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਇਹ ਕਦਮ ਚੁੱਕਿਆ ਹੈ ਕਿਉਂਕਿ ਦੋਵੇਂ ਮਿਲ ਕੇ ਉਸ ਨੂੰ ਬਲੈਕਮੇਲ ਕਰ ਰਹੇ ਸਨ।

ਪਰਿਵਾਰ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ 

ਦੱਸ ਦੇਈਏ ਕਿ ਡੀਜੇ ਅਜੈਕਸ ਦੀ ਲਾਸ਼ ਬੀਤੇ ਸ਼ਨੀਵਾਰ ਖਰਵਾਲੇ ਨਗਰ ਸਥਿਤ ਉਨ੍ਹਾਂ ਦੇ ਘਰ 'ਚ ਲਟਕਦੀ ਮਿਲੀ ਸੀ। ਆਖਰੀ ਵਾਰ ਉਸ ਨੇ ਆਪਣੇ ਪਰਿਵਾਰ ਨਾਲ ਸ਼ਾਮ 6.30 ਵਜੇ ਗੱਲ ਕੀਤੀ ਸੀ। ਡੀਜੇ ਅਜੈਕਸ ਉਰਫ ਅਕਸ਼ੈ ਕੁਮਾਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਗਾਇਕ ਦੇ ਮਾਤਾ-ਪਿਤਾ ਸਮਦੇ ਵਿੱਚ ਹਨ। 

ਹੋਰ ਪੜ੍ਹੋ: Rani Mukherjee Birthday: ਰਾਣੀ ਮੁਖਰਜੀ ਨੇ ਮੀਡੀਆ ਨਾਲ ਕੇਕ ਕੱਟ ਕੇ ਮਨਾਇਆ ਜਨਮਦਿਨ, ਸਿੰਪਲ ਲੁੱਕ ਤੇ ਚਸ਼ਮੇ 'ਚ ਲੱਗ ਰਹੀ ਸੀ ਬੇਹੱਦ ਕਿਊਟ  

ਪ੍ਰੇਮਿਕਾ ਡੈਂਟਲ ਕਾਲਜ ਦੀ ਵਿਦਿਆਰਥਣ ਹੈ

ਡੀਜੇ ਅਜੈਕਸ ਦੇ ਇੱਕ ਦੋਸਤ ਨੇ ਮੀਡੀਆ ਨੂੰ ਦੱਸਿਆ ਕਿ ਅਜੈਕਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਸੀ। ਉਹ ਕੁੜਈ ਹਾਈਟੈਕ ਡੈਂਟਲ ਕਾਲਜ ਦੀ ਵਿਦਿਆਰਥਣ ਹੈ। ਉਸ ਦਾ ਘਰ ਤਮਾਂਡੋ ਵਿੱਚ ਹੈ। ਵਿਦਿਆਰਥੀ ਅਤੇ ਉਸ ਦਾ ਦੋਸਤ ਅਜੈਕਸ ਨੂੰ ਬਲੈਕਮੇਲ ਕਰ ਰਹੇ ਸਨ। ਜਿਸ ਦੇ ਚੱਲਦੇ ਉਹ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਤੇ ਅੰਤ 'ਚ ਉਸ ਨੇ ਖ਼ੁਦ ਦੀ ਜ਼ਿੰਦਗੀ ਖ਼ਤਮ ਕਰ ਲਈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network