ਸਰਗੁਨ ਮਹਿਤਾ ਅਤੇ ਰੂਪੀ ਗਿੱਲ ਰਾਖੀ ਸਾਵੰਤ ਦੀ ਨਕਲ ਕਰਦੀਆਂ ਆਈਆਂ ਨਜ਼ਰ, ਵੀਡੀਓ ਹੋਇਆ ਵਾਇਰਲ

ਸਰਗੁਨ ਮਹਿਤਾ ਅਤੇ ਰੂਪੀ ਗਿੱਲ ਫ਼ਿਲਮ ‘ਜੱਟ ਨੂੰ ਚੁੜੇਲ ਟੱਕਰੀ’ ਦੀ ਸ਼ੁਟਿੰਗ ‘ਚ ਰੁੱਝੀਆਂ ਹੋਈਆਂ ਹਨ ।ਦੋਵੇਂ ਫ਼ਿਲਮ ਦੇ ਸੈੱਟ ‘ਤੇ ਖੁਬ ਮਸਤੀ ਕਰਦੀਆਂ ਹੋਈਆਂ ਵੀ ਦਿਖਾਈ ਦਿੰਦੀਆਂ ਹਨ ।ਹੁਣ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  April 29th 2023 02:00 PM |  Updated: April 29th 2023 02:00 PM

ਸਰਗੁਨ ਮਹਿਤਾ ਅਤੇ ਰੂਪੀ ਗਿੱਲ ਰਾਖੀ ਸਾਵੰਤ ਦੀ ਨਕਲ ਕਰਦੀਆਂ ਆਈਆਂ ਨਜ਼ਰ, ਵੀਡੀਓ ਹੋਇਆ ਵਾਇਰਲ

ਸਰਗੁਨ ਮਹਿਤਾ (Sargun Mehta) ਅਤੇ ਰੂਪੀ ਗਿੱਲ (Roopi Gill)  ਫ਼ਿਲਮ ‘ਜੱਟ ਨੂੰ ਚੁੜੇਲ ਟੱਕਰੀ’ ਦੀ ਸ਼ੁਟਿੰਗ ‘ਚ ਰੁੱਝੀਆਂ ਹੋਈਆਂ ਹਨ ।ਦੋਵੇਂ ਫ਼ਿਲਮ ਦੇ ਸੈੱਟ ‘ਤੇ ਖੁਬ ਮਸਤੀ ਕਰਦੀਆਂ ਹੋਈਆਂ ਵੀ ਦਿਖਾਈ ਦਿੰਦੀਆਂ ਹਨ ।ਹੁਣ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਦੋਵੇਂ ਜਣੀਆਂ ਰਾਖੀ ਸਾਵੰਤ ਦੀ ਨਕਲ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ । 

ਹੋਰ ਪੜ੍ਹੋ  : ਮਾਡਲ ਕਮਲ ਚੀਮਾ ਦੀ ਸਿਹਤ ਵਿਗੜੀ, ਹਸਪਤਾਲ ‘ਚ ਭਰਤੀ ਹੈ ਕਮਲ ਚੀਮਾ

ਰਾਖੀ ਸਾਵੰਤ ਦਾ ਵੀਡੀਓ ਹੋਇਆ ਸੀ ਵਾਇਰਲ 

ਦੱਸ ਦਈਏ ਕਿ ਰਾਖੀ ਸਾਵੰਤ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਪਤੀ ਆਦਿਲ ‘ਤੇ ਕਈ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਆਦਿਲ ਨੂੰ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ ।

ਜਿਸ ਤੋਂ ਬਾਅਦ ਅਦਾਕਾਰਾ ਨੇ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ‘ਤੇ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਹ ਜਦੋਂ ਵੀ ਕਿਸੇ ਵਿਆਹੁਤਾ ਜੋੜੀ ਨੂੰ ਵੇਖਦੀ ਹੈ ਤਾਂ ਉਸ ਨੂੰ ਘਿਣ ਆਉਂਦੀ ਹੈ। ਕਿਉਂਕਿ ਮੇਰਾ ਵਿਆਹ ਇਨ੍ਹਾਂ ਜੋੜੀਆਂ ਵਾਂਗ ਕਾਮਯਾਬ ਨਹੀਂ ਰਿਹਾ।ਹੁਣ ਰਾਖੀ ਸਾਵੰਤ ਦੇ ਇਸ ਵੀਡੀਓ ਦੇ ਵਾਇਸ ਓਵਰ ‘ਤੇ ਰੂਪੀ ਅਤੇ ਸਰਗੁਨ ਮਹਿਤਾ ਨੇ ਲਿਪਸਿੰਕ ਕਰਦੇ ਹੋਏ ਵੀਡੀਓ ਬਣਾਇਆ ਹੈ । ਜੋ ਕਿ ਦਰਸ਼ਕਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । 

ਰੂਪੀ ਗਿੱਲ ਵੀ ਲੰਮੇ ਸਮੇਂ ਬਾਅਦ ਫ਼ਿਲਮ ‘ਚ ਆਏਗੀ ਨਜ਼ਰ

ਰੂਪੀ ਗਿੱਲ ਵੀ ਲੰਮੇ ਸਮੇਂ ਦੇ ਬਾਅਦ ‘ਜੱਟ ਨੂੰ ਚੁੜੇਲ ਟੱਕਰੀ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰੂਪੀ ਗਿੱਲ ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ । ਜਦੋਂਕਿ ਸਰਗੁਨ ਮਹਿਤਾ ਨੇ ਅੰਗਰੇਜ਼, ਲਹੌਰੀਏ, ਝੱਲੇ, ਸੁਰਖੀ ਬਿੰਦੀ ਸਣੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network