ShahRukh Khan: ਫ਼ਿਲਮ ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਖ਼ਾਨ ਨਾਲ ਵਾਪਰਿਆ ਵੱਡਾ ਹਾਦਸਾ, ਕਰਵਾਉਣੀ ਪਈ ਸਰਜਰੀ
ShahRukh Khan injured : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ 'ਚ ਕਿੰਗ ਖ਼ਾਨ ਅਮਰੀਕਾ 'ਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੱਟ ਲੱਗ ਗਈ ਹੈ।
ਇਸ ਹਾਦਸੇ 'ਚ ਸ਼ਾਹਰੁਖ ਖ਼ਾਨ ਦੇ ਨੱਕ 'ਤੇ ਸੱਟ ਲੱਗ ਗਈ। ਅਭਿਨੇਤਾ ਨੂੰ ਜਲਦਬਾਜ਼ੀ 'ਚ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮਾਮੂਲੀ ਸਰਜਰੀ ਵੀ ਹੋਈ। ਸ਼ਾਹਰੁਖ ਦੀ ਸਿਹਤ ਹੁਣ ਠੀਕ ਦੱਸੀ ਜਾ ਰਹੀ ਹੈ ਅਤੇ ਉਹ ਵਾਪਸ ਮੁੰਬਈ ਪਰਤ ਆਏ ਹਨ।
ਸ਼ੂਟਿੰਗ ਦੌਰਾਨ ਸ਼ਾਹਰੁਖ ਦੀ ਨੱਕ 'ਤੇ ਸੱਟ ਲੱਗ ਗਈ, ਜਿਸ ਤੋਂ ਖੂਨ ਵੱਗਣ ਲੱਗਾ। ਖੂਨ ਨੂੰ ਰੋਕਣ ਲਈ ਡਾਕਟਰਾਂ ਨੂੰ ਸਰਜਰੀ ਕਰਨੀ ਪਈ। ਮੀਡੀਆ ਰਿਪੋਰਟਸ ਮੁਤਾਬਕ ਜਦੋਂ ਇਹ ਘਟਨਾ ਵਾਪਰੀ ਤਾਂ ਸ਼ਾਹਰੁਖ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਲਈ ਲਾਸ ਏਂਜਲਸ 'ਚ ਸਨ। ਖਬਰਾਂ ਮੁਤਾਬਕ ਅਭਿਨੇਤਾ ਦੀ ਸਰਜਰੀ ਹੋਈ ਅਤੇ ਹੁਣ ਉਨ੍ਹਾਂ ਦੇ ਨੱਕ 'ਤੇ ਪੱਟੀ ਬੰਨ੍ਹੀ ਗਈ ਹੈ। ਡਾਕਟਰਾਂ ਨੇ ਉਨ੍ਹਾਂ ਦੀ ਟੀਮ ਨੂੰ ਇਹ ਵੀ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਇਹ ਮਾਮੂਲੀ ਸੱਟ ਹੈ।
ਸ਼ਾਹਰੁਖ ਹੁਣ ਭਾਰਤ ਵਾਪਸ ਆ ਗਏ ਹਨ ਅਤੇ ਆਪਣੇ ਘਰ 'ਮੰਨਤ' 'ਚ ਆਰਾਮ ਕਰ ਰਹੇ ਹਨ। ਸ਼ਾਹਰੁਖ ਖ਼ਾਨ ਕਈ ਮਹੀਨਿਆਂ ਤੋਂ ਫਿਲਮ ਦੀ ਸ਼ੂਟਿੰਗ ਲਈ ਬਾਹਰ ਆ ਰਹੇ ਹਨ। ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਇਸ ਸਮੇਂ ਕਈ ਫਿਲਮਾਂ 'ਤੇ ਕੰਮ ਕਰ ਰਹੇ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾੰ ਸ਼ਾਹਰੁਖ ਆਪਣੀ ਅਗਲੀ ਫ਼ਿਲਮ 'ਜਵਾਨ' ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਇਹ ਫ਼ਿਲਮ ਐਟਲੀ ਦੇ ਨਾਲ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ, ਅਤੇ ਇਸ ਸਾਊਥ ਸੁਪਰਸਟਾਰ ਨਯੰਤਰਾ ਵੀ ਕਿੰਗ ਖ਼ਾਨ ਨਾਲ ਨਜ਼ਰ ਆਵੇਗੀ। 'ਜਵਾਨ' ਦੇ ਟ੍ਰੇਲਰ ਨੂੰ ਟੌਮ ਕਰੂਜ਼ ਦੀ 'ਮਿਸ਼ਨ ਇੰਪੌਸੀਬਲ: ਡੇਡ ਰਿਕੋਨਿੰਗ' ਨਾਲ ਜੋੜਿਆ ਜਾਵੇਗਾ, ਜੋ 12 ਜੁਲਾਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਇਸ ਤੋਂ ਇਲਾਵਾ ਸ਼ਾਹਰੁਖ ਕੋਲ ਰਾਜਕੁਮਾਰ ਹਿਰਾਨੀ ਦੀ 'ਡਾਂਕੀ' ਵੀ ਹੈ ਅਤੇ ਜੇਕਰ ਖਬਰਾਂ ਦੀ ਮੰਨੀਏ ਤਾਂ ਉਹ ਸਲਮਾਨ ਖਾਨ ਦੇ ਨਾਲ ਬਾਲੀਵੁੱਡ ਦੀ ਸਭ ਤੋਂ ਵੱਡੀ ਐਕਸ਼ਨ ਫ਼ਿਲਮ 'ਟਾਈਗਰ ਵਰਸੇਜ਼ ਪਠਾਨ' 'ਚ ਨਜ਼ਰ ਆਉਣਗੇ।
- PTC PUNJABI