ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਦਾ ਨੰਬਰ ਕੀਤਾ ਬਲੌਕ! ਜਾਣੋ ਸ਼ਹਿਨਾਜ਼ ਨੇ ਅਜਿਹਾ ਕਿਉਂ ਕੀਤਾ

ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨਖ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਬਾਲੀਵੁੱਡ 'ਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੀ ਹੈ। ਇਸੇ ਵਿਚਾਲੇ ਸ਼ਹਿਨਾਜ਼ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਉਸ ਨੇ ਸਲਮਾਨ ਖ਼ਾਨ ਦਾ ਨੰਬਰ ਬਲੌਕ ਕਰ ਦਿੱਤਾ ਸੀ।

Reported by: PTC Punjabi Desk | Edited by: Pushp Raj  |  April 14th 2023 06:54 PM |  Updated: April 14th 2023 06:54 PM

ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਦਾ ਨੰਬਰ ਕੀਤਾ ਬਲੌਕ! ਜਾਣੋ ਸ਼ਹਿਨਾਜ਼ ਨੇ ਅਜਿਹਾ ਕਿਉਂ ਕੀਤਾ

Shehnaaz Gill Blocked Salman Khan: ਪੰਜਾਬ ਦੀ ਕੈਟਰੀਨਾ ਕੈਫ ਵਜੋਂ ਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਆਪਣਾ ਵੱਡਾ ਡੈਬਿਊ ਕਰਨ ਲਈ ਤਿਆਰ ਹੈ। ਜਿਸ ਦੇ ਚਲਦਿਆਂ ਇਨੀਂ ਦਿਨੀਂ ਸ਼ਹਿਨਾਜ਼ ਅਤੇ ਫ਼ਿਲਮ ਦੇ ਹੋਰ ਕਿਰਦਾਰ ਇਸ ਦੀ ਪ੍ਰੋਮੋਸ਼ਨ ਵਿੱਚ ਰੁਝੇ ਹੋਏ ਹਨ। 

ਹਾਲ ਹੀ ਦੇ ਵਿੱਚ ਸ਼ਹਿਨਾਜ਼ ਗਿੱਲ ਕਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਪਣੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਪ੍ਰੋਮੋਸ਼ਨ ਕਰਨ ਲਈ ਪਹੁੰਚੀ ਸੀ ਜਿੱਥੇ ਸ਼ਹਿਨਾਜ਼ ਨੇ ਇੱਕ ਵੱਡਾ ਖੁਲਾਸਾ ਕੀਤਾ। ਦੱਸ ਦਈਏ ਕਿ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਗੱਲ ਕਰੀਏ ਤਾਂ ਇਹ ਫਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

ਦੱਸਣਯੋਗ ਹੈ ਕਿ ਬਿੱਗ ਬੌਸ ਦੇ ਸਮੇਂ ਤੋਂ ਹੀ, ਸ਼ਹਿਨਾਜ਼ ਤੇ ਸਲਮਾਨ ਖ਼ਾਨ ਦੀ ਚੰਗੀ ਬਾਂਡਿੰਗ ਵੇਖਣ ਨੂੰ ਮਿਲਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਜਦੋਂ ਸਲਮਾਨ ਖ਼ਾਨ ਨੇ ਉਸ ਨੂੰ ਫ਼ਿਲਮ ਦੀ ਪੇਸ਼ਕਸ਼ ਕੀਤੀ ਸੀ, ਸ਼ਹਿਨਾਜ਼ ਨੇ ਉਨ੍ਹਾਂ ਦਾ ਨੰਬਰ ਬਲੌਕ ਕਰ ਦਿੱਤਾ ਸੀ?

 ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ। ਫ਼ਿਲਮ ਦੀ ਪ੍ਰੋਮੋਸ਼ਨ ਦੌਰਾਨ ਸ਼ਹਿਨਾਜ਼ ਨੇ ਦੱਸਿਆ ਕੀ ਉਹ ਅੰਮ੍ਰਿਤਸਰ ਵਿੱਚ ਸੀ ਜਦੋਂ ਉਸ ਨੂੰ ਇਸ ਫ਼ਿਲਮ ਲਈ ਆਫ਼ਰ ਮਿਲਿਆ। ਸ਼ਹਿਨਾਜ਼ ਨੇ ਅੱਗੇ ਦੱਸਿਆ ਕਿ ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ ਜਿਸ ਤੋਂ ਬਾਅਦ ਉਸ ਨੇ ਉਸ ਨੰਬਰ ਨੂੰ ਬਲੌਕ ਕਰ ਦਿੱਤਾ।

ਸ਼ਹਿਨਾਜ਼ ਨੇ ਸਾਂਝਾ ਕੀਤਾ, “ਮੈਂ ਅੰਮ੍ਰਿਤਸਰ ਵਿਖੇ ਗੁਰਦੁਆਰੇ ਦੇ ਦਰਸ਼ਨ ਕਰਨ ਗਈ ਸੀ ਜਦੋਂ ਮੈਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਅਤੇ ਮੈਨੂੰ ਅਣਜਾਣ ਨੰਬਰਾਂ ਨੂੰ ਬਲਾਕ ਕਰਨ ਦੀ ਆਦਤ ਹੈ, ਇਸ ਲਈ ਮੈਂ ਨੰਬਰ ਬਲੌਕ ਕਰ ਦਿੱਤਾ। ਫਿਰ ਕੁਝ ਮਿੰਟਾਂ ਬਾਅਦ ਮੈਨੂੰ ਸੁਨੇਹਾ ਮਿਲਿਆ ਕਿ ਸਲਮਾਨ ਸਰ ਮੈਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਿਰਫ਼ ਤਸਦੀਕ ਕਰਨ ਲਈ, ਮੈਂ True caller ਐਪ 'ਤੇ ਨੰਬਰ ਪਾਇਆ ਅਤੇ ਪਤਾ ਲੱਗਾ ਕਿ ਇਹ ਅਸਲ ਵਿੱਚ ਸਲਮਾਨ ਖ਼ਾਨ ਜੀ ਮੈਨੂੰ ਕਾਲ ਕਰ ਰਹੇ ਸੀ।  ਮੈਂ ਤੁਰੰਤ ਉਨ੍ਹਾਂ ਨੂੰ ਅਨਬਲੌਕ ਕੀਤਾ ਅਤੇ ਉਨ੍ਹਾਂ ਨੂੰ ਵਾਪਸ ਕਾਲ ਲਗਾਈ; ਉਦੋਂ ਹੀ ਉਨ੍ਹਾਂ ਨੇ ਮੈਨੂੰ ਫ਼ਿਲਮ ਦੀ ਪੇਸ਼ਕਸ਼ ਕੀਤੀ ਅਤੇ ਇਸ ਤਰ੍ਹਾਂ ਮੈਨੂੰ ਇਹ ਫ਼ਿਲਮ ਮਿਲੀ।”

ਹੋਰ ਪੜ੍ਹੋ: ਅਮਰ ਨੂਰੀ ਨੇ ਵਿਸਾਖੀ ਮੌਕੇ ਵੀਡੀਓ ਸਾਂਝੀ ਕਰ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ, ਵੀਡੀਓ 'ਚ ਵਿਖਾਈ ਸਰਦੂਲ ਸਿੰਕਦਰ ਦੀ ਝਲਕ      

ਇਸ ਤੋਂ ਪਹਿਲਾਂ ਟ੍ਰੇਲਰ ਲਾਂਚ ਮੌਕੇ ਅਭਿਨੇਤਰੀ ਨੇ ਫ਼ਿਲਮ 'ਚ ਕੰਮ ਕਰਨ ਬਾਰੇ ਗੱਲ ਕੀਤੀ ਅਤੇ ਨਾਲ ਹੀ ਸਲਮਾਨ ਖ਼ਾਨ ਨੂੰ ਉਸ ਦੇ ਟੈਲੇਂਟ 'ਤੇ ਭਰੋਸਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। “ਜਦੋਂ ਮੈਂ ਆਪਣੇ ਪਹਿਲੇ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਕਰਨ ਗਈ ਸੀ ਤਾਂ ਮੈਨੂੰ ਰਿਜੈਕਟ ਕਰ ਦਿੱਤਾ ਗਿਆ। ਮੈਨੂੰ ਦੱਸਿਆ ਗਿਆ, 'ਯੇ ਕੌਂਸੀ ਬਚੀ ਲੈ ਕੇ ਆਏ ਹੈ, ਅਸੀਂ ਉਸ ਨਾਲ ਸ਼ੂਟ ਨਹੀਂ ਕਰਨਾ ਚਾਹੁੰਦੇ। ਉਸ ਨੂੰ ਵਾਪਸ ਲੈ ਜਾਓ।’ ਮੈਂ ਘਰ ਆ ਕੇ ਬਹੁਤ ਰੋਈ, ਕਿ ਮੈਨੂੰ ਰਿਜੈਕਟ ਕਰ ਦਿੱਤਾ ਗਿਆ ਹੈ। ਉਸ ਦਿਨ ਮੇਰੀ ਮਾਂ ਨੇ ਮੈਨੂੰ ਹੋਂਸਲਾ ਦਿੰਦਿਆਂ ਕਿਹਾ ਕਿ ਮੈਂ ਕਿਉਂ ਰੋ ਰਹੀ ਹਾਂ, ਇੱਕ ਦਿਨ ਮੈਂ ਸਲਮਾਨ ਖਾਨ ਦੀ ਫਿਲਮ ਵਿੱਚ ਹੋਵਾਂਗੀ। ਸਰ ਨੇ ਮੈਨੂੰ ਇੱਕ ਮੌਕਾ ਦਿੱਤਾ ਅਤੇ ਸਾਬਿਤ ਕੀਤਾ ਕਿ ਇੱਕ ਮਾਂ ਦੇ ਸ਼ਬਦ ਹਮੇਸ਼ਾ ਸੱਚ ਹੁੰਦੇ ਹਨ।"

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network