Sidhu Moose wala Death Anniversary: ਪੁੱਤ ਦਾ ਬੁੱਤ ਵੇਖ ਛਲਕਿਆ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਦਾ ਦਰਦ, ਵੀਡੀਓ ਵੇਖ ਫੈਨਜ਼ ਹੋਏ ਭਾਵੁਕ
Sidhu Moose wala Death Anniversary: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਗਈ। ਇਸ ਬਰਸੀ ਸਮਾਗਮ ਦੇ ਦੌਰਾਨ ਜਦੋਂ ਸਿੱਧੂ ਮੁਸੇਵਾਲਾ ਦਾ ਨਵਾਂ ਬੁੱਤ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਤਾਂ ਇਸ ਦੌਰਾਨ ਗਾਇਕ ਦੇ ਮਾਤਾ-ਪਿਤਾ ਸਣੇ ਹਰ ਕੋਈ ਬੇਹੱਦ ਭਾਵੁਕ ਨਜ਼ਰ ਆਇਆ।
ਸਮਾਗਮ 'ਚ ਰੱਖੇ ਗਏ ਸਿੱਧੂ ਮੂਸੇਵਾਲਾ ਦਾ ਥਾਰ ਤੇ ਟਰੈਕਟਰ
ਬਰਸੀ ਸਮਾਗਮ 'ਚ ਮੂਸੇਵਾਲਾ ਦੇ 5911 ਟਰੈਕਟਰ, ਥਾਰ ਤੇ ਉਸ ਦਾ ਬੁੱਤ ਪ੍ਰਦਰਸ਼ਨੀ ਦੇ ਰੂਪ ਵਿਚ ਰੱਖੇ ਗਏ ਹਨ। ਇਸ ਦੌਰਾਨ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੇ ਉਸ ਦੀਆਂ ਯਾਦਾਂ ਦੇ ਨਾਲ ਹੋਰਡਿੰਗ ਬੋਰਡਾਂ ਰਾਹੀਂ ਪ੍ਰਸ਼ਾਸਨ ਕੋਲੋਂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਵੀ ਕੀਤੀ ਗਈ।
ਪੁੱਤਰ ਦਾ ਬੁੱਤ ਵੇਖ ਭਾਵੁਕ ਹੋਏ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ
ਜਿਵੇਂ ਹੀ ਸਿੱਧੂ ਮੂਸੇਵਾਲਾ ਦੇ ਮਾਪੇ ਸਮਾਗਮ ਸਥਾਨ 'ਤੇ ਪਹੁੰਚੇ ਤਾਂ ਉਹ ਪੁੱਤਰ ਦਾ ਬੁੱਤ ਵੇਖ ਕੇ ਭਾਵੁਕ ਹੋ ਗਏ। ਇਸ ਦੌਰਾਨ ਬਲਕੌਰ ਸਿੰਘ ਨੇ ਜਿਥੇ ਸਿੱਧੂ ਮੂਸੇ ਵਾਲਾ ਦੇ ਬੁੱਤ ਨਾਲ ਜੱਫੀ ਪਾਈ, ਉਥੇ ਮੁੱਛ ਨੂੰ ਵੱਟ ਵੀ ਦਿੱਤਾ। ਉੱਥੇ ਹੀ ਸਿੱਧੂ ਦੀ ਮਾਂ ਚਰਨ ਕੌਰ ਪੁੱਤਰ ਦੇ ਬੁੱਤ ਤੇ ਤਸਵੀਰਾਂ ਨੂੰ ਪਿਆਰ ਨਾਲ ਨਿਹਾਰਦੀ ਹੋਈ ਨਜ਼ਰ ਆਈ। ਸਿੱਧੂ ਦੇ ਮਾਤਾ-ਪਿਤਾ ਦੀ ਨੂੰ ਇੰਝ ਵੇਖਣਾ ਬੇਹੱਦ ਭਾਵੁਕ ਕਰਨ ਵਾਲਾ ਹੈ।
ਫੈਨਜ਼ ਹੋਏ ਭਾਵੁਕ
ਸਮਾਗਮ ਵਿੱਚ ਮੌਜੂਦ ਲੋਕ ਸਿੱਧੂ ਦੇ ਮਾਤਾ-ਪਿਤਾ ਦਾ ਇਹ ਹਾਲ ਵੇਖ ਕੇ ਬੇਹੱਦ ਭਾਵੁਕ ਹੋ ਗਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਵਾਲਾ ਹਰ ਵਿਅਕਤੀ ਬੇਹੱਦ ਭਾਵੁਕ ਹੋ ਗਿਆ। ਇਸ ਵੀਡੀਓ 'ਤੇ ਫੈਨਜ਼ ਨੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇੱਕ ਯੂਜ਼ਰ ਨੇ ਲਿਖਿਆ, 'ਲੈਜੇਂਡਸ ਨੈਵਰ ਡਾਈ'। ਇੱਕ ਹੋਰ ਨੇ ਲਿਖਿਆ, 'ਕਿੰਨਾ ਸੋਹਣਾ ਬੁੱਤ ਹੈ ! ਬੱਸ ਹੁਣ ਇਸ 'ਚ ਜਾਨ ਪੈ ਜਾਵੇ, ਮਿਸ ਯੂ ਸਿੱਧੂ ਬਾਈ। ਇੱਕ ਹੋਰ ਨੇ ਲਿਖਿਆ, 'ਜਵਾਨ ਪੁੱਤ ਨੂੰ ਖੋਹ ਦੇਣਾ ਕਿਸੇ ਵੀ ਮਾਤਾ-ਪਿਤਾ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਹੈ। ਰੱਬ ਬਾਈ ਦੇ ਮਾਪਿਆ ਨੂੰ ਬਲ ਬਖ਼ਸ਼ੇ। #justice for Sidhu Moose Wala"
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਨੁਸਾਰ ਇਸ ਮਾਮਲੇ 'ਚ 29 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦੋਂਕਿ ਦੋ ਮੁਲਜ਼ਮ ਮੁਕਾਬਲੇ 'ਚ ਮਾਰੇ ਗਏ ਸਨ ਅਤੇ ਪੰਜ ਨੂੰ ਭਾਰਤ ਤੋਂ ਬਾਹਰੋਂ ਲਿਆਂਦਾ ਜਾਣਾ ਹੈ, ਜਿਸ ਲਈ ਸੂਬਾ ਸਰਕਾਰ ਕੇਂਦਰ ਤੇ ਹੋਰ ਏਜੰਸੀਆਂ ਨਾਲ ਸੰਪਰਕ 'ਚ ਹੈ | .. ਅਤੇ ਹਾਲ ਹੀ ਵਿੱਚ ਜੇਲ੍ਹ ਤੋਂ ਦਿੱਤੇ ਇੱਕ ਇੰਟਰਵਿਊ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਗੋਲਡੀ ਬਰਾੜ ਨੇ ਕੀਤਾ ਸੀ।
- PTC PUNJABI