Sidhu Moose Wala: ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਆਈ ਖੁਸ਼ਖਬਰੀ, 7 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਮਰਹੂਮ ਗਾਇਕ ਤੇ ਬੁਰਨਾ ਬੁਆਏ ਦਾ ਨਵਾਂ ਗੀਤ 'ਮੇਰਾ ਨਾਂਅ'
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅੱਜ ਵੀ ਆਪਣੇ ਗੀਤਾਂ ਰਾਹੀਂ ਆਪਣੇ ਫੈਨਜ਼ ਦੇ ਦਿਲਾਂ 'ਚ ਜਿਉਂਦੇ ਹਨ। ਗਾਇਕ ਦੇ ਫੈਨਜ਼ ਲਈ ਇੱਕ ਖੁਸ਼ਖਬਰੀ ਹੈ ਤੇ ਉਹ ਕਿ ਅਪ੍ਰੈਲ ਮਹੀਨੇ ਦੇ 7 ਤਰੀਕ ਨੂੰ ਸਿੱਧੂ ਦਾ ਨਵਾਂ ਗੀਤ 'ਮੇਰਾ ਨਾਂਅ' ਰਿਲੀਜ਼ ਹੋਣ ਵਾਲਾ ਹੈ। ਇਸ ਦੀ ਜਾਣਕਾਰੀ ਖ਼ੁਦ ਗਾਇਕ ਦੀ ਟੀਮ ਨੇ ਦਿੱਤੀ ਹੈ।
Sidhu Moose Wala: ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਆਈ ਖੁਸ਼ਖਬਰੀ, 7 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਮਰਹੂਮ ਗਾਇਕ ਤੇ ਬੁਰਨਾ ਬੁਆਏ ਦਾ ਨਵਾਂ ਗੀਤ 'ਮੇਰਾ ਨਾਂਅ'
Sidhu Moose Wala's new song realese: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ, ਪਰ ਅਜੇ ਵੀ ਉਨ੍ਹਾਂ ਦੀ ਗਾਇਕੀ ਤੇ ਗੀਤਾਂ ਦਾ ਜਾਦੂ ਫੈਨਜ਼ ਦੇ ਸਿਰ ਚੜ੍ਹ ਕੇ ਬੋਲਦਾ ਹੈ। ਹਾਲ ਹੀ ਵਿੱਚ ਗਾਇਕ ਦੇ ਫੈਨਜ਼ ਲਈ ਖੁਸ਼ਪਬਰੀ ਸਾਹਮਣੇ ਆਈ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਉਨ੍ਹਾਂ ਦੇ ਨਵੇਂ ਗੀਤ ਨੂੰ ਰਿਲੀਜ਼ ਕਰਨ ਬਾਰੇ ਜਾਣਕਾਰੀ ਦਿੱਤੀ ਸੀ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂਅ' 7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਨਾਇਜੀਰੀਅਨ ਰੈਪਰ ਤੇ ਗ੍ਰੈਮੀ ਅਵਾਰਡ ਜੇਤੂ ਬਰਨਾ ਬੁਆਏ ਵੀ ਨਜ਼ਰ ਆਉਣਗੇ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਟੀਮ ਨੇ 'ਮੇਰਾ ਨਾਂਅ' ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ 'ਤੇ ਗੀਤ ਦੇ ਰਿਲੀਜ਼ ਹੋਣ ਦੀ ਤਰੀਕ ਵੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਤੀਜਾ ਗੀਤ ਹੋਵੇਗਾ। ਇਸ ਤੋਂ ਪਹਿਲਾਂ ਸਿੱਧੂ ਦੇ ਪਰਿਵਾਰ ਵਲੋਂ ਸਿੱਧੂ ਦਾ ਗੀਤ ‘SYL’ ਤੇ ‘ਵਾਰ’ ਰਿਲੀਜ਼ ਕੀਤਾ ਗਿਆ ਸੀ | ਇਨ੍ਹਾਂ ਗੀਤਾਂ ਨੂੰ ਸਿੱਧੂ ਦੇ ਫੈਨਜ਼ ਤੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਦੱਸ ਦਈਏ ਕਿ ਇਸ ਗੀਤ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਇੰਟਰਵਿਊ ਵਿੱਚ ਇਹ ਵੀ ਕਿਹਾ ਸੀ ਕਿ ਇਹ ਗੀਤ ਕੋਈ ਲੋਕ ਗੀਤ ਨਹੀਂ ਹੋਵੇਗਾ ਤੇ ਨਾਂ ਹੀ ਇਸ ਗੀਤ ਨੂੰ ਕਿਸੇ ਕੰਸਰਟ ਵਿੱਚ ਚਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਬਿਲਕੁਲ ਹੀ ਨਵਾਂ ਗੀਤ ਹੈ। ਇਸ ਨੂੰ ਵੱਖ ਤੋਂ ਰਿਕਾਰਡ ਕਰਕੇ ਰੱਖਿਆ ਗਿਆ ਸੀ ਤੇ ਗੀਤ ਦੀ ਵੀਡੀਓ ਵੀ ਬਣੀ ਹੋਈ ਹੈ।

ਜਿਵੇਂ ਹੀ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਣ ਬਾਰੇ ਫੈਨਜ਼ ਨੂੰ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋ ਗਏ ਹਨ। ਸਿੱਧੂ ਦੇ ਫੈਨਜ਼ ਉਨ੍ਹਾਂ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਮਾਤਾ-ਪਿਤਾ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਦੇ ਫੈਨਜ਼ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਸੁਨਣ ਲਈ ਬਹੁਤ ਉਤਸ਼ਾਹਿਤ ਹਨ ਤੇ ਬੇਸਬਰੀ ਨਾਲ ਗੀਤ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
