Shah Rukh Khan: ਸ਼ਾਹਰੁਖ ਖ਼ਾਨ ਤੇ ਪੰਜਾਬੀ ਗਾਇਕ ਏਪੀ ਢਿੱਲੋਂ ਕੀ ਇੱਕਠੇ ਸ਼ੁਰੂ ਕਰਨ ਜਾ ਰਹੇ ਨੇ ਨਵਾਂ ਪ੍ਰੋਜੈਕਟ? ਦੋਹਾਂ ਦੀ ਤਸਵੀਰ ਹੋਈ ਵਾਇਰਲ
ਬਿਜਨਸਮੈਨ ਮੁਕੇਸ਼ ਅੰਬਾਨ ਦੀ ਫਕੰਸ਼ਨ ਦੌਰਾਨ ਮਸ਼ਹੂਰ ਪੰਜਾਬੀ ਏਪੀ ਢਿੱਲੋਂ ਨੇ ਵੀ ਬਤੌਰ ਮਹਿਮਾਨ ਸ਼ਿਰਕਤ ਕੀਤੀ ਸੀ। ਇਸ ਦੌਰਾਨ ਏਪੀ ਢਿੱਲੋਂ ਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਨੂੰ ਇੱਕਠੇ ਵੇਖਿਆ ਗਿਆ। ਦੋਹਾਂ ਨੇ ਇੱਕ ਦੂਜੇ ਨਾਲ ਕਾਫੀ ਸਮਾਂ ਬਤੀਤ ਕੀਤਾ ਤੇ ਇੱਕਠੇ ਤਸਵੀਰਾਂ ਵੀ ਖਿੱਚਵਾਈਆਂ। ਇਹ ਤਸਵੀਰਾਂ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Shah Rukh Khan: ਸ਼ਾਹਰੁਖ ਖ਼ਾਨ ਤੇ ਪੰਜਾਬੀ ਗਾਇਕ ਏਪੀ ਢਿੱਲੋਂ ਕੀ ਇੱਕਠੇ ਸ਼ੁਰੂ ਕਰਨ ਜਾ ਰਹੇ ਨੇ ਨਵਾਂ ਪ੍ਰੋਜੈਕਟ? ਦੋਹਾਂ ਦੀ ਤਸਵੀਰ ਹੋਈ ਵਾਇਰਲ
Shah Rukh Khan and AP Dhillon: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਜਵਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ 'ਪਠਾਨ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਸ ਦੇ ਨਾਲ ਬੀਤੇ ਦਿਨੀਂ ਕਿੰਗ ਖ਼ਾਨ ਤੇ ਪੰਜਾਬੀ ਗਾਇਕ ਏਪੀ ਢਿੱਲੋਂ ਮੁਕੇਸ਼ ਅੰਬਾਨੀ ਦੇ ਕਲਚਰਲ ਸੈਂਟਰ ਉਦਘਾਟਨ ਸਮਾਗਮ 'ਚ ਇੱਕਠੇ ਸਪਾਟ ਹੋਏ।
![]()
ਇਸ ਸਮਾਗਮ ਦੌਰਾਨ ਸ਼ਾਹਰੁਖ ਖ਼ਾਨ ਤੇ ਏਪੀ ਢਿੱਲੋ ਨੂੰ ਇੱਕਠੇ ਵੇਖਿਆ ਗਿਆ। ਦੋਵੇਂ ਇੱਕ-ਦੂਜੇ ਨੂੰ ਗਰਮਜੋਸ਼ੀ ਨਾਲ ਮਿਲਦੇ ਤੇ ਗੱਲਬਾਤ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਦੋਵੇਂ ਇੱਕਠੇ ਪੈਪਰਾਜ਼ੀਸ ਲਈ ਕਈ ਪੋਜ਼ ਦਿੰਦੇ ਨਜ਼ਰ ਆਏ ਤੇ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਹਾਲ ਹੀ ਵਿੱਚ ਗਾਇਕ ਏਪੀ ਢਿੱਲੋਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ਾਹਰੁਖ ਖ਼ਾਨ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਸੀ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਰਹੁਖ ਖ਼ਾਨ ਅਤੇ ਏਪੀ ਢਿੱਲੋਂ ਦੀ ਇਹ ਮੁਲਾਕਾਤ ਕਿਸੇ ਖ਼ਾਸ ਵਜ੍ਹਾ ਕਰਕੇ ਹੋਈ ਸੀ, ਹੋ ਸਕਦਾ ਹੈ ਕਿ ਇਹ ਦੋਵੇਂ ਕਿਸੇ ਪ੍ਰੋਜੈਕਟ 'ਚ ਇੱਕਠੇ ਕੰਮ ਕਰਨ ਵਾਲੇ ਹਨ।

ਦੱਸਣਯੋਗ ਹੈ ਕਿ ਗਾਇਕ ਏਪੀ ਢਿੱਲੋਂ ਪਹਿਲੇ ਅਜਿਹੇ ਪੰਜਾਬੀ ਗਾਇਕ ਹਨ, ਜੂਨੋ ਐਵਾਰਡਜ਼ ਵਿੱਚ ਲਾਈਵ ਪਰਫਾਰਮੈਂਸ ਦਿੱਤੀ ਸੀ। ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਦੇ ਲਈ ਇਹ ਬੇਹੱਦ ਮਾਣ ਵਾਲਾ ਪਲ ਸੀ। ਕਿਉਂਕਿ ਜੂਨੋ ਐਵਾਰਡਜ਼ ਕੈਨੇਡਾ ਦੇ ਸਭ ਤੋਂ ਵੱਡੇ ਐਵਾਰਡ ਫੰਕਸ਼ਨਜ਼ ਵਿਚੋਂ ਇੱਕ ਹੈ। ਇੱਥੇ ਕੈਨੇਡੀਅਨ ਕਲਾਕਾਰਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਅਤੇ ਅਜਿਹੀ ਥਾਂ 'ਤੇ ਕਿਸੇ ਭਾਰਤੀ ਦਾ ਪਰਫਾਰਮ ਕਰਨਾ ਸੱਚਮੁੱਚ ਮਾਣ ਵਾਲੀ ਗਲ ਹੈ। ਹੁਣ ਤੱਕ ਏਪੀ ਢਿੱਲੋਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
