ਗਾਇਕ ਕਾਕਾ ਦੋਸਤਾਂ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਡਾ ਨਾਮ ਬਣ ਚੁੱਕੇ ਗਾਇਕ ਕਾਕਾ ਜਲਦ ਹੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਹੁਣ ਉਸ ਨੇ ਆਪਣੀ ਪਲੇਠੀ ਫ਼ਿਲਮ ‘ਵ੍ਹਾਈਟ ਪੰਜਾਬ’ ਦੀ ਸ਼ੂਟਿੰਗ ਕੰਪਲੀਟ ਕਰ ਲਈ ਹੈ ਅਤੇ ਜਲਦ ਹੀ ਉਹ ਪ੍ਰਸ਼ੰਸਕਾਂ ਦੇ ਨਾਲ ਇੱਕ ਅਦਾਕਾਰ ਦੇ ਤੌਰ ‘ਤੇ ਰੁਬਰੂ ਹੋਵੇਗਾ ।

Written by  Shaminder   |  May 12th 2023 02:15 PM  |  Updated: May 12th 2023 04:31 PM

ਗਾਇਕ ਕਾਕਾ ਦੋਸਤਾਂ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਗਾਇਕ ਕਾਕਾ (Singer Kaka) ਨੂੰ ਅਕਸਰ ਤੁਸੀਂ ਮਸਤੀ ਕਰਦੇ ਹੋਏ ਘੱਟ ਹੀ ਵੇਖਿਆ ਹੋਵੇਗਾ । ਅੱਜ ਉਨ੍ਹਾਂ ਦਾ ਮਸਤੀ ਭਰਿਆ ਅੰਦਾਜ਼ ਤੁਹਾਨੂੰ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਾਕਾ ਆਪਣੇ ਦੋਸਤਾਂ ਦੇ ਨਾਲ ਸਵਿਮਿੰਗ ਪੂਲ ‘ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਪ੍ਰਸ਼ੰਸਕਾਂ ਨੂੰ ਇਹ ਵੀਡੀਓ ਪਸੰਦ ਆ ਰਿਹਾ ਹੈ । 

ਹੋਰ ਪੜ੍ਹੋ : 

ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ 

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਡਾ ਨਾਮ ਬਣ ਚੁੱਕੇ ਗਾਇਕ ਕਾਕਾ ਜਲਦ ਹੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਹੁਣ ਉਸ ਨੇ ਆਪਣੀ ਪਲੇਠੀ ਫ਼ਿਲਮ ‘ਵ੍ਹਾਈਟ ਪੰਜਾਬ’ (White Punjab) ਦੀ ਸ਼ੂਟਿੰਗ ਕੰਪਲੀਟ ਕਰ ਲਈ ਹੈ ਅਤੇ ਜਲਦ ਹੀ ਉਹ ਪ੍ਰਸ਼ੰਸਕਾਂ ਦੇ ਨਾਲ ਇੱਕ ਅਦਾਕਾਰ ਦੇ ਤੌਰ ‘ਤੇ ਰੁਬਰੂ ਹੋਵੇਗਾ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਦੇ ਮਸ਼ਹੂਰ ਫਿਲਮਸਾਜ਼ ਇਮਤਿਆਜ਼ ਅਲੀ ਨੇ ਹਾਲ ਹੀ ਵਿੱਚ ਇਸ ਫਿਲਮ ਦਾ ਐਲਾਨ ਕੀਤਾ ਹੈ ਤੇ ਇਸ ਫਿਲਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ । ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਗੱਬਰ ਸੰਗਰੂਰ ਨੇ ਕੀਤਾ ਹੈ । 

ਕਾਕਾ ਦੀ ਇਹ ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰੇਗੀ । ਜਿਸ ‘ਚ ਕਾਕਾ ਤੋਂ ਇਲਾਵਾ ਫ਼ਿਲਮ ‘ਚ ਕਰਤਾਰ ਚੀਮਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਦਕਸ਼ ਅਜੀਤ ਸਿੰਘ, ਦੀਪਕ ਨਿਆਜ਼, ਰੱਬੀ ਕੰਦੋਲਾ ਅਤੇ ਹੋਰ ਕਲਾਕਾਰ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣਗੇ । ਫਿਲਮ ੨੯ ਸਤੰਬਰ ੨੦੨੩ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network