ਸੋਨਮ ਬਾਜਵਾ ਵੀ ਹੋਈ ਸੀ ਰੰਗਭੇਦ ਦੀ ਸ਼ਿਕਾਰ, ਕਿਹਾ ‘ਸਾਂਵਲੇ ਰੰਗ ਕਾਰਨ ਰਿਸ਼ਤੇਦਾਰ ਨਹੀਂ ਸੀ ਬੁਲਾਉੁਂਦੇ ਘਰ ਪਰ ਹੁਣ…’

ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ । ਉਸ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਕੋਈ ਸਮਾਂ ਸੀ ਉਸ ਨੂੰ ਰੰਗਭੇਦ ਦਾ ਸ਼ਿਕਾਰ ਹੋਣਾ ਪਿਆ ਸੀ ।

Written by  Shaminder   |  May 08th 2023 01:46 PM  |  Updated: May 08th 2023 01:51 PM

ਸੋਨਮ ਬਾਜਵਾ ਵੀ ਹੋਈ ਸੀ ਰੰਗਭੇਦ ਦੀ ਸ਼ਿਕਾਰ, ਕਿਹਾ ‘ਸਾਂਵਲੇ ਰੰਗ ਕਾਰਨ ਰਿਸ਼ਤੇਦਾਰ ਨਹੀਂ ਸੀ ਬੁਲਾਉੁਂਦੇ ਘਰ ਪਰ ਹੁਣ…’

ਸੋਨਮ ਬਾਜਵਾ (Sonam Bajwa)ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ (Actress)ਹੈ । ਉਸ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਕੋਈ ਸਮਾਂ ਸੀ ਉਸ ਨੂੰ ਰੰਗਭੇਦ ਦਾ ਸ਼ਿਕਾਰ ਹੋਣਾ ਪਿਆ ਸੀ । ਸੋਨਮ ਬਾਜਵਾ ਦਾ ਇੱਕ ਪੁਰਾਣਾ ਵੀਡੀਓ ਇਨ੍ਹੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਆਪਣੇ ਨਾਲ ਹੋਏ ਇਸ ਵਿਤਕਰੇ ਦੱਸਿਆ ਸੀ ।

ਹੋਰ ਪੜ੍ਹੋ :  ਦੀਪ ਢਿੱਲੋਂ ਨੇ ਆਪਣੇ ਪਿਤਾ ਜੀ ਦਾ ਕੈਨੇਡਾ ਪਹੁੰਚਣ ‘ਤੇ ਏਅਰਪੋਰਟ ਕੀਤਾ ਸਵਾਗਤ, ਪਿਤਾ ਲਈ ਲਿਖੀ ਭਾਵੁਕ ਪੋਸਟ

ਅਦਾਕਾਰਾ ਨੇ ਦੱਸਿਆ ਸੀ ਕਿ ਉਸ ਨੂੰ ਅਕਸਰ ਉਸ ਦੇ ਸਾਂਵਲੇ ਰੰਗ ਦੇ ਰੰਗਭੇਦ ਦਾ ਸ਼ਿਕਾਰ ਹੋਈ । ਅਕਸਰ ਮੈਨੂੰ ਸਾਂਵਲੇ ਰੰਗ ਦੇ ਕਾਰਨ ਤੰਗ ਕੀਤਾ ਜਾਂਦਾ ਸੀ । ਮੈਂ ਗੋਰੀ ਚਿੱਟੀ ਨਹੀਂ ਸੀ, ਇਸ ਲਈ ਮੈਨੂੰ ਰਿਸ਼ਤੇਦਾਰ ਆਪਣੇ ਘਰ ਨਹੀਂ ਸੀ ਬੁਲਾਉਂਦੇ, ਪਰ ਜਦੋਂ ਹੁਣ ਮੈਂ ਜਦੋਂ ਪੰਜਾਬੀ ਇੰਡਸਟਰੀ ‘ਚ ਹਾਂ ਅਤੇ ਪ੍ਰਸਿੱਧ ਹੋ ਚੁੱਕੀ ਹਾਂ ਤਾਂ ਉਹੀ ਰਿਸ਼ਤੇਦਾਰ ਮੈਨੂੰ ਆਪਣੇ ਘਰ ਬੁਲਾਉਂਦੇ ਹਨ ਪਰ ਹੁਣ ਮੇਰੇ ਦਿਲ ‘ਚ ਉਨ੍ਹਾਂ ਦੇ ਲਈ ਕੋਈ ਇੱਜ਼ਤ ਨਹੀਂ ਰਹੀ । 

ਸੋਨਮ ਬਾਜਵਾ ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਲੈ ਕੇ ਚਰਚਾ ‘ਚ 

ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਫ਼ਿਲਮ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਨੂੰ ਲੈ ਕੇ ਪ੍ਰਸ਼ੰਸਕ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ ।

ਟ੍ਰੇਲਰ ‘ਚ ਸੋਨਮ ਬਾਜਵਾ ਨੂੰ ਇੱਕ ਪੇਂਡੂ ਕੁੜੀ ਦੇ ਕਿਰਦਾਰ ‘ਚ ਵਿਖਾਇਆ ਗਿਆ ਹੈ । ਇਸ ਤੋਂ ਇਲਾਵਾ ਸੋਨਮ ਬਾਜਵਾ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਕੈਰੀ ਆਨ ਜੱਟਾ-੩’ ‘ਚ ਵੀ ਨਜ਼ਰ ਆਏਗੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network