Nooran Sisters: ਵਿਵਾਦਾਂ ਵਿਚਾਲੇ ਸੂਫੀ ਗਾਇਕਾ ਜੋਤੀ ਨੂਰਾ ਨੇ ਭੈਣ ਸੁਲਤਾਨਾ ਨਾਲ ਕੀਤਾ ਪਰਫਾਰਮ, UK 'ਚ ਪਰਫਾਰਮੈਂਸ ਰਾਹੀਂ ਪਾਈ ਧਮਾਲ
Nooran Sisters performs in UK: ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਸ ਵਿਚਾਲੇ ਇਨ੍ਹੀਂ ਦਿਨੀਂ ਕਾਫੀ ਵਿਵਾਦ ਚੱਲ ਰਿਹਾ ਹੈ। ਇਸ ਵਿਚਾਲੇ ਦੋਵੇਂ ਭੈਣਾਂ ਹਾਲ ਹੀ ਵਿੱਚ ਆਪਣੇ ਯੂਕੇ ਟੂਰ 'ਤੇ ਹਨ। ਦੋਵਾਂ ਭੈਣਾਂ ਨੇ ਆਪਣੀ ਪਰਫਾਰਮੈਂਸ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਅਮਿਟ ਛਾਪ ਛੱਡੀ।
ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਬਣੀ ਹੋਈ ਹੈ। ਹਾਲਾਂਕਿ ਇਸ ਦੌਰਾਨ ਉਸ ਦਾ ਪੂਰਾ ਪਰਿਵਾਰ ਗਾਇਕਾ ਦੇ ਖਿਲਾਫ ਖੜਾ ਹੈ ਪਰ ਉਹ ਆਪਣੇ ਜ਼ਜ਼ਬੇ ਅਤੇ ਹੌਸਲੇ ਨਾਲ ਉਨ੍ਹਾਂ ਸਾਹਮਣੇ ਖੜ੍ਹੀ ਹੈ।
ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਗਾਇਕਾ ਜੋਤੀ ਨੂਰਾਂ ਆਪਣੀ ਭੈਣ ਸੁਲਤਾਨਾ ਨੂਰਾਂ ਨਾਲ ਯੂਕੇ ਪਰਫਾਰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਜੋਤੀ ਦੇ ਪਤੀ ਕੁਨਾਲ ਪਾਸੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਜੋਤੀ ਅਤੇ ਸੁਲਤਾਨਾ ਦੋਵੇਂ ਭੈਣਾ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੀਆਂ ਹਨ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਕੁਨਾਲ ਪਾਸੀ ਨੇ ਲਿਖਿਆ, ਬਹਾਨਾ ਤੇਰੇ ਤੱਕ ਲਿਆਣ ਦਾ... ਯੂਕੇ ਦਰਸ਼ਕਾਂ ਦਾ ਧੰਨਵਾਦ... ਨੂਰਾਂ ਸਿਸਟਰਸ Uk Tour 2023 ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ।
ਦੱਸ ਦੇਈਏ ਕਿ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਪਰਿਵਾਰ ਦਾ ਹਰ ਮੈਂਬਰ ਜੋਤੀ ਨੂਰਾ ਦੇ ਨਹੀਂ ਸਗੋਂ ਕੁਨਾਲ ਪਾਸੀ ਦੇ ਸਮਰਥਨ ਵਿੱਚ ਹੈ। ਪਰ ਸਭ ਕੁਝ ਭੁੱਲ ਦੋਵਾਂ ਭੈਣਾ ਦਾ ਇਸ ਪਰਫਾਰਮ ਲਈ ਇਕੱਠੇ ਹੋਣਾ ਦਰਸ਼ਕਾਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਜਿਸ ਉੱਪਰ ਉਹ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਫੈਨਜ਼ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਸੱਚੀ ਦੋਵੇਂ ਬਹੁਤ ਵਧੀਆ ਲੱਗਦੀਆਂ ਹਨ। ਪਲੀਜ਼ ਵੱਖ ਨਾ ਹੋਣਾ ਕਦੇ...। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਫੈਨਜ਼ ਦੋਹਾਂ ਭੈਣਾਂ ਨੂੰ ਪੰਜਾਬ ਵਿੱਚ ਵੀ ਹਮੇਸ਼ਾ ਇੱਕਠੇ ਪਰਫਾਰਮ ਕਰਨ ਦੀ ਅਪੀਲ ਕਰ ਰਹੇ ਹਨ।
- PTC PUNJABI