Swara Bhaskar: ਸਵਰਾ ਭਾਸਕਰ ਨੇ ਰਾਹੁਲ ਗਾਂਧੀ ਦੇ ਸਮਰਥਨ 'ਚ ਕੀਤਾ ਟਵੀਟ, ਕਿਹਾ 'ਰਾਹੁਲ ਜੀ ਹੋਰ ਮਜਬੂਤ ਹੋ ਕੇ ਨਿਕਲਣਗੇ'

ਸਵਰਾ ਭਾਸਕਰ ਨੇ ਹਾਲ ਹੀ ਵਿੱਚ ਰਾਹੁਲ ਗਾਂਧੀ ਲਈ ਇੱਕ ਟਵੀਟ ਕੀਤਾ ਹੈ। ਇਹ ਟਵੀਟ ਰਾਹੁਲ ਦੇ ਸਮਰਥਨ ਵਿੱਚ ਹੈ। ਦਰਅਸਲ, ਹਾਲ ਹੀ ਵਿੱਚ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਮਾਣਹਾਨੀ ਦੇ ਕੇਸ ਵਿੱਚ ਉਨ੍ਹਾਂ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।

Written by  Pushp Raj   |  March 24th 2023 06:19 PM  |  Updated: March 24th 2023 06:19 PM

Swara Bhaskar: ਸਵਰਾ ਭਾਸਕਰ ਨੇ ਰਾਹੁਲ ਗਾਂਧੀ ਦੇ ਸਮਰਥਨ 'ਚ ਕੀਤਾ ਟਵੀਟ, ਕਿਹਾ 'ਰਾਹੁਲ ਜੀ ਹੋਰ ਮਜਬੂਤ ਹੋ ਕੇ ਨਿਕਲਣਗੇ'

Swara Bhaskar on Rahul Gandhi: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ ਵਿੱਚ ਸਵਰਾ ਭਾਸਕਰ ਸੋਸ਼ਲ ਮੀਡੀਆ ਰਾਹੀਂ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਸਮਰਥਨ ਕਰਦੀ ਹੋਈ ਨਜ਼ਰ ਆਈ ਆਓ ਜਾਣਦੇ ਹਾਂ ਕਿਵੇਂ ਤੇ ਕਿਉਂ। 

ਦਰਅਸਲ ਹਾਲ ਹੀ ਵਿੱਚ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਮਾਣਹਾਨੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਪਹਿਲਾਂ ਗੁਜਰਾਤ ਦੀ ਸੂਰਤ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਉਪਰਲੀ ਅਦਾਲਤ ਵੱਲੋਂ ਫੈਸਲੇ ਖਿਲਾਫ ਕੀਤੀ ਗਈ ਅਪੀਲ 'ਤੇ ਕੁਝ ਸਮਾਂ ਦਿੱਤਾ ਗਿਆ ਸੀ। ਹੁਣ ਹਾਲ ਹੀ 'ਚ ਇਸ ਮਾਮਲੇ 'ਤੇ ਸਵਰਾ ਭਾਸਕਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਸਵਰਾ ਭਾਸਕਰ ਦਾ ਟਵੀਟ

ਰਾਹੁਲ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਸਵਰਾ ਭਾਸਕਰ ਨੇ ਇੱਕ ਟਵੀਟ ਕੀਤਾ ਹੈ। ਸਵਰਾ  ਨੇ ਰਾਹੁਲ ਗਾਂਧੀ ਦੇ ਸਮਰਥਨ 'ਚ ਟਵੀਟ ਕੀਤਾ ਹੈ। ਆਪਣੇ ਇਸ ਟਵੀਟ ਵਿੱਚ ਸਵਰਾ ਨੇ ਲਿਖਿਆ, " ਸੋ ਕਾਲਡ ਪੱਪੂ ਤੋਂ ਉਹ ਇੰਨਾ ਡਰੇ ਹੋਏ ਹਨ ਕਿ ਉਨ੍ਹਾਂ ਨੇ ਕਾਨੂੰਨ ਦੀ ਦੁਰਵਰਤੋਂ ਕੀਤੀ। ਸਿਰਫ਼ ਇਹ ਯਕੀਨੀ ਬਣਾਉਣ ਲਈ ਕਿ ਲੋਕਾਂ ਵਿਚਾਲੇ ਵਧਦੀ ਲੋਕਪ੍ਰਿਅਤਾ ਅਤੇ ਵਿਸ਼ਵਾਸ ਜਿੱਤਣ ਵਾਲੇ ਰਾਹੁਲ ਗਾਂਧੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਣ, ਪਰ  ਮੈਨੂੰ ਵਿਸ਼ਵਾਸ ਹੈ ਕਿ ਰਾਹੁਲ ਗਾਂਧੀ ਇਸ ਤੋਂ ਮਜ਼ਬੂਤੀ ਨਾਲ ਬਾਹਰ ਆਉਣਗੇ।" ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਸਵਰਾ ਭਾਸਕਰ ਰਾਹੁਲ ਗਾਂਧੀ ਦੇ ਨਾਲ ਭਾਰਤ ਜੋੜੋ ਯਾਤਰਾ ਵਿੱਚ ਵੀ ਨਜ਼ਰ ਆਈ ਸੀ। 

ਕੋਰਟ ਦੇ ਫੈਸਲੇ ਦੇ 24 ਘੰਟਿਆਂ ਅੰਦਰ ਮੈਂਬਰਸ਼ਿਪ ਕੀਤੀ ਗਈ ਰੱਦ 

ਸਵਰਾ ਤੋਂ ਇਲਾਵਾ ਕਈ ਲੋਕ ਰਾਹੁਲ ਗਾਂਧੀ ਦੇ ਸਮਰਥਨ 'ਚ ਸਾਹਮਣੇ ਆਏ ਹਨ। ਕਾਂਗਰਸ ਨੇ ਵੀ ਉਨ੍ਹਾਂ ਲਈ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਕੋਰਟ ਦੇ ਫੈਸਲੇ ਦੇ 24 ਘੰਟਿਆਂ ਦੇ ਅੰਦਰ ਹੀ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣ 'ਤੇ ਪੂਰੀ ਪਾਰਟੀ ਰਾਹੁਲ ਦੇ ਸਮਰਥਨ ਵਿੱਚ ਆ ਗਈ ਹੈ। ਸ਼ਸ਼ੀ ਥਰੂਰ ਨੇ ਵੀ ਕਿਹਾ ਹੈ ਕਿ ਉਹ ਇਸ ਫੈਸਲੇ ਤੋਂ ਹੈਰਾਨ ਹਨ।

ਹੋਰ ਪੜ੍ਹੋ: Pooja Bhatt: ਕੋਰੋਨਾ ਵਾਇਰਸ ਦੀ ਚਪੇਟ 'ਚ ਆਈ ਪੂਜਾ ਭੱਟ, ਅਦਾਕਾਰਾ ਨੇ ਟਵੀਟ ਸਾਂਝਾ ਕਰ ਲੋਕਾਂ ਨੂੰ ਕੀਤੀ ਮਾਸਕ ਲਗਾਉਣ ਦੀ ਅਪੀਲ

ਹਾਲ ਹੀ 'ਚ ਸਵਰਾ ਭਾਸਕਰ ਅਤੇ ਫਹਾਦ ਅਹਿਮਦ ਦੀ ਰਿਸੈਪਸ਼ਨ ਪਾਰਟੀ 'ਚ ਰਾਹੁਲ ਗਾਂਧੀ ਵੀ ਪਹੁੰਚੇ ਸਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਰਿਸੈਪਸ਼ਨ ਪਾਰਟੀ 'ਚ ਰਾਹੁਲ ਗਾਂਧੀ ਪੂਰੀ ਸੁਰੱਖਿਆ ਨਾਲ ਮੰਚ 'ਤੇ ਨਜ਼ਰ ਆਏ। ਉਨ੍ਹਾਂ ਨੇ ਸਵਰਾ ਅਤੇ ਫਹਾਦ ਨਾਲ ਫੋਟੋਆਂ ਵੀ ਕਲਿੱਕ ਕਰਵਾਈਆਂ। ਤੁਹਾਨੂੰ ਦੱਸ ਦੇਈਏ ਕਿ 16 ਜਨਵਰੀ ਨੂੰ ਸਵਰਾ ਨੇ ਸਪਾ ਨੇਤਾ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਮਾਰਚ ਵਿੱਚ ਜੋੜੇ ਨੇ ਪੂਰੇ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network