ਤਮੰਨਾ ਭਾਟੀਆ ਦੇ ਖਿਲਾਫ ਮਹਾਰਾਸ਼ਟਰ ਸਾਈਬਰ ਸੈਲ ਨੇ ਸਮਨ ਕੀਤਾ ਜਾਰੀ , ਜਾਣੋ ਕਿਉਂ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੰਮਨਾ ਭਾਟੀਆ ਹਾਲ ਹੀ ਵਿੱਚ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਅਦਾਕਾਰਾ ਦੇ ਖਿਲਾਫ ਮਹਾਰਾਸ਼ਟਰ ਸਾਈਬਰ ਵਿੰਗ ਨੇ ਇੱਕ ਆਨਲਾਈਨ ਮਹਾਦੇਵ ਬੈਟਿੰਗ ਐਪ ਤੇ ਉਸ ਦੀ ਸਹਿਯੋਗੀ ਆਈਪੀਐਲ 2023 ਦੀ ਗੈਰਕਾਨੂੰਨੀ ਸਟ੍ਰੀਮਿੰਗ ਦੇ ਸਬੰਧ ਵਿੱਚ ਸੰਮਨ ਜਾਰੀ ਕੀਤਾ ਹੈ।

Written by  Pushp Raj   |  April 25th 2024 03:32 PM  |  Updated: April 25th 2024 03:41 PM

ਤਮੰਨਾ ਭਾਟੀਆ ਦੇ ਖਿਲਾਫ ਮਹਾਰਾਸ਼ਟਰ ਸਾਈਬਰ ਸੈਲ ਨੇ ਸਮਨ ਕੀਤਾ ਜਾਰੀ , ਜਾਣੋ ਕਿਉਂ

Tamannaah Bhatia summoned by Maharashtra cyber cell: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੰਮਨਾ ਭਾਟੀਆ ਹਾਲ ਹੀ ਵਿੱਚ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਅਦਾਕਾਰਾ ਦੇ ਖਿਲਾਫ ਮਹਾਰਾਸ਼ਟਰ ਸਾਈਬਰ ਵਿੰਗ ਨੇ ਇੱਕ ਆਨਲਾਈਨ ਮਹਾਦੇਵ ਬੈਟਿੰਗ ਐਪ ਤੇ ਉਸ ਦੀ ਸਹਿਯੋਗੀ ਆਈਪੀਐਲ 2023 ਦੀ ਗੈਰਕਾਨੂੰਨੀ ਸਟ੍ਰੀਮਿੰਗ ਦੇ ਸਬੰਧ ਵਿੱਚ ਸੰਮਨ ਜਾਰੀ ਕੀਤਾ ਹੈ। 

ਤਮੰਨਾ ਭਾਟੀਆ ਨੂੰ ਆਈਪੀਐਲ ਸਟ੍ਰੀਮਿੰਗ ਮਾਮਲੇ ਵਿੱਚ ਸੰਮਨ ਜਾਰੀ 

ਮੀਡੀਆ ਰਿਪੋਰਟਸ ਦੇ ਮੁਤਾਬ ਤਮੰਨਾ ਭਾਟੀਆ ਨੂੰ ਮਹਾਦੇਵ ਸੱਟੇਬਾਜ਼ੀ ਐਪ ਦੀ ਭੈਣ ਐਪ ਫੇਅਰਪਲੇ ਐਪ 'ਤੇ ਆਈਪੀਐਲ 2023 ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਦੇ ਸਬੰਧ ਵਿੱਚ ਮਹਾਰਾਸ਼ਟਰ ਸਾਈਬਰ ਵਿੰਗ ਨੇ ਪੁੱਛਗਿੱਛ ਲਈ ਬੁਲਾਇਆ ਹੈ। 

ਅਦਾਕਾਰਾ ਨੂੰ 29 ਅਪ੍ਰੈਲ ਨੂੰ ਪੁੱਛਗਿੱਛ ਲਈ ਸਾਈਬਰ ਸੈੱਲ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਖਬਰ ਇਹ ਵੀ ਹੈ ਕਿ ਇਸ ਮਾਮਲੇ 'ਚ ਸੰਜੇ ਦੱਤ ਦਾ ਨਾਂਅ ਵੀ ਸਾਹਮਣੇ ਆਇਆ ਹੈ। ਉਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ , ਪਰ ਕਿਸੇ ਕਾਰਨਾਂ ਦੇ ਚੱਲਦੇ ਉਹ ਪੇਸ਼ ਨਹੀਂ ਹੋ ਸਕੇ। ਇਸ ਦੀ ਬਜਾਏ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਨ ਲਈ ਨਵੀਂ ਤਰੀਕ ਤੇ ਸਮਾਂ ਮੰਗਿਆ ਹੈ ਤੇ ਕਿਹਾ ਕਿ ਉਹ ਦਿੱਤੀ ਗਈ ਤਰੀਕ ਉੱਤੇ ਭਾਰਤ ਵਿੱਚ ਮੌਜੂਦ ਨਹੀਂ ਸਨ।

ਨਿਊਜ਼ ਏਜੰਸੀ ਏਐਨਆਈ ਨੇ ਟਵਿੱਟਰ 'ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ, ''ਮਹਾਰਾਸ਼ਟਰ ਸਾਈਬਰ ਸੈਲ ਨੇ ਫੇਅਰਪਲੇ ਐਪ 'ਤੇ ਆਈਪੀਐੱਲ 2023 ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਦੇ ਮਾਮਲੇ 'ਚ ਪੁੱਛਗਿੱਛ ਲਈ ਅਦਾਕਾਰਾ ਤਮੰਨਾ ਭਾਟੀਆ ਨੂੰ ਬੁਲਾਇਆ, ਜਿਸ ਨਾਲ ਵਾਇਆਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ। 29 ਅਪ੍ਰੈਲ ਦੇ ਦਿਨ ਤਮੰਨਾ ਭਾਟੀਆ ਨੂੰ  ਸਾਈਬਰ ਸੈਲ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਹੋਰ ਪੜ੍ਹੋ : ਅਮਿਤਾਭ ਬੱਚਨ ਨੂੰ 'ਲਤਾ ਦੀਨਾਨਾਥ ਮੰਗੇਸ਼ਕਰ' ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ, ਵਾਇਰਲ ਹੋਇਆਂ ਤਸਵੀਰਾਂ

ਕੀ ਹੈ ਗੈਰ-ਕਾਨੂੰਨੀ IPL ਸਟ੍ਰੀਮਿੰਗ ਮੁੱਦਾ ?

ਮੀਡੀਆ ਰਿਪੋਰਟਸ ਤੋਂ ਮਿਲੀ  ਜਾਣਕਾਰੀ ਦੇ ਮੁਤਾਬਕ  ਸਤੰਬਰ 2023 ਵਿੱਚ Viacom18 ਦੀ ਸ਼ਿਕਾਇਤ ਦੇ ਆਧਾਰ ਉੱਤੇ ਇੱਕ ਐਫਆਈਆਰ ਦਰਜ ਕੀਤੀ ਗਈ ਸੀ। Viacom18 ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਕੋਲ IPL ਮੈਚਾਂ ਦੀ ਸਟ੍ਰੀਮਿੰਗ ਲਈ ਬੌਧਿਕ ਸੰਪੱਤੀ ਅਧਿਕਾਰ (IPR) ਹਨ। ਇਸ ਦੇ ਬਾਵਜੂਦ, ਫੇਅਰ ਪਲੇ ਸੱਟੇਬਾਜ਼ੀ ਐਪ ਪਲੇਟਫਾਰਮ ਆਪਣੇ ਪਲੇਟਫਾਰਮ 'ਤੇ ਗੈਰ-ਕਾਨੂੰਨੀ ਢੰਗ ਨਾਲ ਮੈਚਾਂ ਦੀ ਸਟ੍ਰੀਮਿੰਗ ਕਰ ਰਿਹਾ ਸੀ। Viacom18 ਨੂੰ ਇਸ ਕਾਰਨ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਆਈਪੀਆਰ ਤੋਂ ਬਾਅਦ ਕਈ ਬਾਲੀਵੁੱਡ ਸੈਲਬਸ ਬਾਦਸ਼ਾਹ, ਸੰਜੇ ਦੱਤ, ਜੈਕਲੀਨ ਫਰਨਾਂਡੀਜ਼ ਅਤੇ ਤਮੰਨਾ ਭਾਟੀਆ ਸਣੇ ਕਈ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network