ਫ਼ਿਲਮ 'ਲੈਂਬਰਗਿੰਨੀ' ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਰਣਜੀਤ ਬਾਵਾ, ਪ੍ਰਮਿੰਦਰ ਗਿੱਲ, ਨਿਰਮਲ ਰਿਸ਼ੀ ਸਣੇ ਕਈ ਸਿਤਾਰੇ ਲਗਾ ਰਹੇ ਰੌਣਕਾਂ
ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ਬਣ ਰਹੀਆਂ ਹਨ । ਹੁਣ ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਫ਼ਿਲਮ 'ਲੈਂਬਰਗਿੰਨੀ' ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ ।
ਫ਼ਿਲਮ 'ਲੈਂਬਰਗਿੰਨੀ' ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਰਣਜੀਤ ਬਾਵਾ, ਪ੍ਰਮਿੰਦਰ ਗਿੱਲ, ਨਿਰਮਲ ਰਿਸ਼ੀ ਸਣੇ ਕਈ ਸਿਤਾਰੇ ਲਗਾ ਰਹੇ ਰੌਣਕਾਂ
ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ਬਣ ਰਹੀਆਂ ਹਨ । ਹੁਣ ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਫ਼ਿਲਮ 'ਲੈਂਬਰਗਿੰਨੀ' (Lehmberginni) ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ । ਫ਼ਿਲਮ ‘ਚ ਇਨ੍ਹਾਂ ਦੋਵਾਂ ਤੋਂ ਇਲਾਵਾ ਨਿਰਮਲ ਰਿਸ਼ੀ, ਪ੍ਰਮਿੰਦਰ ਗਿੱਲ, ਕਿਮੀ ਵਰਮਾ, ਸਰਬਜੀਤ ਚੀਮਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਇਹ ਫ਼ਿਲਮ ਦੋ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ।
_13fe88a2c3438f6a99767c218d2e8d32_1280X720.webp)
ਹੋਰ ਪੜ੍ਹੋ : ਬੀ ਪਰਾਕ ਦੀ ਆਵਾਜ਼ ‘ਚ ਨਵਾਂ ਗੀਤ ‘ਕਯਾ ਲੋਗੇ ਤੁਮ’ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਅਕਸ਼ੇ ਅਤੇ ਅਮਾਇਰਾ ਦਾ ਅੰਦਾਜ਼
ਪਰ ਇਸ ਤੋਂ ਪਹਿਲਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਟ੍ਰੇਲਰ ਦੀ ਸ਼ੁਰੂਆਤ ਰਣਜੀਤ ਬਾਵਾ ਦੇ ਬਚਪਨ ਦੇ ਨਾਲ ਹੁੰਦੀ ਹੈ । ਜਿਸ ‘ਚ ਰਣਜੀਤ ਬਾਵਾ ਆਪਣੀ ਮਾਂ ਯਾਨੀ ਕਿ ਪ੍ਰਮਿੰਦਰ ਗਿੱਲ ਦੀ ਗੋਦ ‘ਚ ਬੈਠਾ ਹੋਇਆ ਨਜ਼ਰ ਆਉਂਦਾ ਹੈ । ਜਿਸ ਤੋਂ ਬਾਅਦ ਉਸ ਦੀ ਜਵਾਨੀ ਵਾਲੇ ਸਮੇਂ ਨੂੰ ਵਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਉਹ ਝੂਠ ਦਾ ਸਹਾਰਾ ਲੈ ਕੇ ਹਰ ਕੰਮ ਕਰਦਾ ਹੈ ।
_cdffd97e34954da740abf42d3d914678_1280X720.webp)
ਪਰ ਇਹ ਝੂਠ ਉਸ ‘ਤੇ ਉਦੋਂ ਭਾਰੀ ਪੈ ਜਾਂਦਾ ਹੈ, ਜਦੋਂ ਉਹ ਕਿਸੇ ਮੁਟਿਆਰ ਯਾਨੀ ਕਿ ਮਾਹਿਰਾ ਸ਼ਰਮਾ ਨੂੰ ਵੀ ਦੱਸਦਾ ਹੈ ਕਿ ਉਹ ਇੱਕ ਡਾਕਟਰ ਹੈ । ਪਰ ਉਸ ਦਾ ਇਹ ਝੂਠ ਉਸਦੀ ਜ਼ਿੰਦਗੀ ਲਈ ਭਾਰੀ ਸਾਬਿਤ ਹੁੰਦਾ ਹੈ ਅਤੇ ਉਹ ਕੁੜੀ ਆਪਣੀ ਜ਼ਿੰਦਗੀ ਤੋਂ ਹਮੇਸ਼ਾ ਲਈ ਦੁਤਕਾਰ ਦਿੰਦੀ ਹੈ । ਇੱਥੋਂ ਹੀ ਉਸ ਦੀ ਜ਼ਿੰਦਗੀ ‘ਚ ਇੱਕ ਨਵਾਂ ਮੋੜ ਆਉਂਦਾ ਹੈ ।
_c4bbc275158522c2f9f4e2eb1bb71cc9_1280X720.webp)
ਕੀ ਲੈਂਬਰ ਆਪਣੀ ਝੂਠ ਬੋਲਣ ਦੀ ਆਦਤ ਨੂੰ ਛੱਡ ਕੇ ਸੱਚ ਦਾ ਰਸਤਾ ਅਖਤਿਆਰ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਪਾਏਗਾ। ਕੀ ਉਸ ਦੀਆਂ ਰੀਝਾਂ ਪੂਰੀਆਂ ਹੋ ਪਾਉਣਗੀਆਂ । ਇਹ ਸਭ ਸਵਾਲਾਂ ਦੇ ਜਵਾਬ ਜਾਨਣ ਲਈ ਤੁਹਾਨੂੰ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
