ਕੁਲਵਿੰਦਰ ਬਿੱਲਾ, ਨੀਰੂ ਬਾਜਵਾ ਸਣੇ ਫ਼ਿਲਮ ‘ਚੱਲ ਜਿੰਦੀਏ’ ਦੀ ਸਟਾਰ ਕਾਸਟ ਪਹੁੰਚੀ ਹਰਿਮੰਦਰ ਸਾਹਿਬ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

ਫ਼ਿਲਮ ‘ਚੱਲ ਜਿੰਦੀਏ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ । ਜਿਸ ਦਾ ਇੱਕ ਵੀਡੀਓ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  March 17th 2023 11:31 AM |  Updated: March 17th 2023 11:31 AM

ਕੁਲਵਿੰਦਰ ਬਿੱਲਾ, ਨੀਰੂ ਬਾਜਵਾ ਸਣੇ ਫ਼ਿਲਮ ‘ਚੱਲ ਜਿੰਦੀਏ’ ਦੀ ਸਟਾਰ ਕਾਸਟ ਪਹੁੰਚੀ ਹਰਿਮੰਦਰ ਸਾਹਿਬ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

ਪ੍ਰਮਾਤਮਾ ਦੇ ਦਰ ‘ਤੇ ਗਿਆ ਕੋਈ ਵੀ ਸ਼ਖਸ ਅੱਜ ਤੱਕ ਖਾਲੀ ਨਹੀਂ ਗਿਆ।ਤੁਸੀਂ ਜੇ ਸੱਚੇ ਮਨ ਦੇ ਨਾਲ ਉਸ ਕੋਲ ਅਰਦਾਸ ਕਰੋਗੇ ਤਾਂ ਉਹ ਤੁਹਾਡੀ ਫਰਿਆਦ ਜ਼ਰੂਰ ਸੁਣਦਾ ਹੈ। ਇਨ੍ਹੀਂ ਦਿਨੀਂ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਹਾਜ਼ਰੀ ਲਵਾ ਰਹੇ ਹਨ । ਫ਼ਿਲਮ ‘ਚੱਲ ਜਿੰਦੀਏ’ (Chal Jindiye) ਦੀ ਸਟਾਰ ਕਾਸਟ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ ।

ਹੋਰ ਪੜ੍ਹੋ :  ਡਿਪ੍ਰੈਸ਼ਨ ਦੀ ਸ਼ਿਕਾਰ ਹੋਈ ਟੀਵੀ ਇੰਡਸਟਰੀ ਦੀ ਇਹ ਮਸ਼ਹੂਰ ਅਦਾਕਾਰਾ, ਰੋਂਦੇ ਹੋਏ ਹਾਲ ਕੀਤਾ ਬਿਆਨ

ਫ਼ਿਲਮ ਦੀ ਅਦਾਕਾਰਾ ਨੀਰੂ ਬਾਜਵਾ, ਜੱਸ ਬਾਜਵਾ ਅਤੇ ਕੁਲਵਿੰਦਰ ਬਿੱਲਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ ।

ਹੋਰ ਪੜ੍ਹੋ : ਸਨਾ ਖ਼ਾਨ ਦੇ ਘਰ ਜਲਦ ਗੂੰਜੇਗੀ ਕਿਲਕਾਰੀ, ਅਦਾਕਾਰਾ ਨੇ ਇੰਟਰਵਿਊ ਦੌਰਾਨ ਕੀਤਾ ਪ੍ਰੈਗਨੇਂਸੀ ਦਾ ਖੁਲਾਸਾ, ਫ਼ਿਲਮੀ ਦੁਨੀਆ ਨੂੰ ਛੱਡ ਚੁੱਕੀ ਹੈ ਅਦਾਕਾਰਾ

ਨੀਰੂ ਬਾਜਵਾ, ਜੱਸ ਬਾਜਵਾ, ਕੁਲਵਿੰਦਰ ਬਿੱਲਾ ਦੀ ਫ਼ਿਲਮ ਜਲਦ ਹੋਵੇਗੀ ਰਿਲੀਜ਼

ਨੀਰੂ ਬਾਜਵਾ ਕੁਲਵਿੰਦਰ ਬਿੱਲਾ, ਜੱਸ ਬਾਜਵਾ ਅਤੇ ਗੁਰਪ੍ਰੀਤ ਘੁੱਗੀ ਦੀ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦੀ ਕਹਾਣੀ ਵੀ ਕੁਝ ਵੱਖਰੀ ਤਰ੍ਹਾਂ ਦੀ ਹੋਣ ਵਾਲੀ ਹੈ । ਜੋ ਵਿਦੇਸ਼ ਜਾ ਕੇ ਪਰਿਵਾਰ ਦੇ ਜੀਵਨ ਪੱਧਰ ਨੂੰ ਸੁਧਾਰਨ ਦੇ ਸੰਘਰਸ਼ ਨੂੰ ਦਰਸਾਏਗੀ ।

ਇਸ ਦੇ ਨਾਲ ਹੀ ਇਸ ਫ਼ਿਲਮ ‘ਚ ਪੰਜਾਬੀਆਂ ਨੂੰ ਵਿਦੇਸ਼ ‘ਚ ਦਰਪੇਸ਼ ਮੁਸ਼ਕਿਲਾਂ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਕਲੀ ਜੋਟਾ’ ਦੇ ਰਾਹੀਂ ਖੂਬ ਸੁਰਖੀਆਂ ਵਟੋਰ ਚੁੱਕੀ ਹੈ । ਇਸ ਫ਼ਿਲਮ ਦੀ ਕਹਾਣੀ ਅਤੇ ਗੀਤਾਂ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ ਅਤੇ ਫ਼ਿਲਮ  ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network