ਕੱਪੜਿਆਂ ਦੀ ਥਾਂ ਖੁਦ ਨੂੰ ਕੀਵੀ ਦੇ ਨਾਲ ਢੱਕਦੀ ਨਜ਼ਰ ਆਈ ਉਰਫੀ ਜਾਵੇਦ, ਵੀਡੀਓ ਵੇਖ ਲੋਕਾਂ ਨੇ ਪੁੱਛਿਆ ਇਹੋ ਜਿਹੇ ਆਇਡੀਆ ਆਉਂਦੇ…’

ਇਸ ਵਾਰ ਉਰਫੀ ਨੇ ਨਾਂ ਤਾਂ ਲੋਹੇ ਦੀਆਂ ਚੇਨ ਦੇ ਨਾਲ ਖੁਦ ਨੂੰ ਢੱਕਿਆ ਹੈ ਅਤੇ ਨਾਂ ਹੀ ਪਾਲੀਥੀਨ ਦੀ ਕੋਈ ਡਰੈੱਸ ਬਣਾਈ ਹੈ । ਉਸ ਨੇ ਹੁਣ ਖੁਦ ਨੂੰ ਕੀਵੀ ਫਰੂਟ ਦੇ ਨਾਲ ਸਰੀਰ ਨੂੰ ਕਵਰ ਕੀਤਾ ਹੈ ।

Written by  Shaminder   |  March 22nd 2023 05:20 PM  |  Updated: March 22nd 2023 05:20 PM

ਕੱਪੜਿਆਂ ਦੀ ਥਾਂ ਖੁਦ ਨੂੰ ਕੀਵੀ ਦੇ ਨਾਲ ਢੱਕਦੀ ਨਜ਼ਰ ਆਈ ਉਰਫੀ ਜਾਵੇਦ, ਵੀਡੀਓ ਵੇਖ ਲੋਕਾਂ ਨੇ ਪੁੱਛਿਆ ਇਹੋ ਜਿਹੇ ਆਇਡੀਆ ਆਉਂਦੇ…’

ਉਰਫੀ ਜਾਵੇਦ (Uorfi Javed) ਆਪਣੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਸ ਨੇ ਇੱਕ ਅਜਿਹੀ ਚੀਜ਼ ਦੇ ਨਾਲ ਖੁਦ ਨੂੰ ਢੱਕਿਆ ਹੈ । ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਵੇਖ ਕੇ ਭਾਵੁਕ ਹੋਈ ਭੈਣ ਅਫਸਾਨਾ ਖ਼ਾਨ, ਕਿਹਾ ‘ਮੇਰੀਆਂ ਅੱਖਾਂ ‘ਚ ਤੇਰੀਆਂ ਯਾਦਾਂ ਦੀ ਹੈ ਨਮੀ’

ਜੀ ਹਾਂ ਇਸ ਵਾਰ ਉਰਫੀ ਨੇ ਨਾਂ ਤਾਂ ਲੋਹੇ ਦੀਆਂ ਚੇਨ ਦੇ ਨਾਲ ਖੁਦ ਨੂੰ ਢੱਕਿਆ ਹੈ ਅਤੇ ਨਾਂ ਹੀ ਪਾਲੀਥੀਨ ਦੀ ਕੋਈ ਡਰੈੱਸ ਬਣਾਈ ਹੈ । ਉਸ ਨੇ ਹੁਣ ਖੁਦ ਨੂੰ ਕੀਵੀ ਫਰੂਟ ਦੇ ਨਾਲ ਸਰੀਰ ਨੂੰ ਕਵਰ ਕੀਤਾ ਹੈ । 

ਹੋਰ ਪੜ੍ਹੋ : ਇੰਸਟਾਗ੍ਰਾਮ ‘ਤੇ ਚਾਈਲਡ ਆਰਟਿਸਟ ਰੀਵਾ ਅਰੋੜਾ ਦੇ ਹੋਏ 10 ਮਿਲੀਅਨ ਫਾਲੋਵਰਸ, 13 ਸਾਲ ਦੀ ਧੀ ਨੂੰ ਮਾਂ ਨੇ ਗਿਫ਼ਟ ਕੀਤੀ ਔਡੀ ਕਾਰ, ਲੋਕਾਂ ਨੇ ਕੀਤਾ ਟਰੋਲ

ਉਰਫੀ ਜਾਵੇਦ ਟੌਪ ਦੀ ਜਗ੍ਹਾ ਪਾ ਕੇ ਆਈ ਸੀ ਜੀਨਸ

ਉਰਫੀ ਜਾਵੇਦ ਇਸ ਤੋਂ ਪਹਿਲਾਂ ਜੀਨਸ ਨੂੰ ਫਾੜ ਕੇ ਟੌਪ ਦੀ ਜਗ੍ਹਾ ਪਾ ਕੇ ਆਈ ਸੀ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਅਜੀਬੋ ਗਰੀਬ ਡਰੈੱਸਾਂ ‘ਚ ਦਿਖਾਈ ਦੇ ਚੁੱਕੀ ਹੈ । ਉਹ ਆਪਣੀਆਂ ਇਨ੍ਹਾਂ ਡਰੈੱਸਾਂ ਕਾਰਨ ਅਕਸਰ ਚਰਚਾ ‘ਚ ਰਹਿੰਦੀ ਹੈ।

ਦੁਬਈ ‘ਚ ਹੋਇਆ ਸੀ ਮਾਮਲਾ ਦਰਜ 

ਉਰਫੀ ਜਾਵੇਦ ਅਕਸਰ ਇਸੇ ਤਰ੍ਹਾਂ ਦੀਆਂ ਡਰੈੱਸਾਂ ਦੇ ਕਾਰਨ ਟ੍ਰੋਲਰਸ ਦੇ ਨਿਸ਼ਾਨੇ ‘ਤੇ ਵੀ ਰਹਿੰਦੀ ਹੈ । ਪਿੱਛੇ ਜਿਹੇ ਉਹ ਦੁਬਈ ‘ਚ ਗਈ ਸੀ, ਜਿੱਥੇ ਉਸ ਨੂੰ ਅਜਿਹੀ ਰਿਵੀਲਿੰਗ ਡਰੈੱਸ ਦੇ ਕਾਰਨ ਉਸ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ । ਉਹ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ । ਉਹ ਰਿਆਲਟੀ ਸ਼ੋਅ ਬਿੱਗ ਬੌਸ ਦੇ ਨਾਲ ਚਰਚਾ ‘ਚ ਆਈ ਸੀ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network