ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਵੇਖ ਕੇ ਭਾਵੁਕ ਹੋਈ ਭੈਣ ਅਫਸਾਨਾ ਖ਼ਾਨ, ਕਿਹਾ ‘ਮੇਰੀਆਂ ਅੱਖਾਂ ‘ਚ ਤੇਰੀਆਂ ਯਾਦਾਂ ਦੀ ਹੈ ਨਮੀ’

ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਮ ਜੋ ਰਹਿੰਦੀ ਦੁਨੀਆ ਤੱਕ ਇਸ ਦੁਨੀਆ ‘ਤੇ ਰਹੇਗਾ। ਅੱਜ ਭਾਵੇਂ ਉਹ ਇਸ ਦੁਨੀਆ ‘ਤੇ ਨਹੀਂ ,ਪਰ ਉਸ ਦੇ ਗੀਤ ਅਤੇ ਉਹ ਹਮੇਸ਼ਾ ਅਮਰ ਹੋ ਗਏ ਹਨ।

Written by  Shaminder   |  March 22nd 2023 01:44 PM  |  Updated: March 22nd 2023 01:44 PM

ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਵੇਖ ਕੇ ਭਾਵੁਕ ਹੋਈ ਭੈਣ ਅਫਸਾਨਾ ਖ਼ਾਨ, ਕਿਹਾ ‘ਮੇਰੀਆਂ ਅੱਖਾਂ ‘ਚ ਤੇਰੀਆਂ ਯਾਦਾਂ ਦੀ ਹੈ ਨਮੀ’

ਸਿੱਧੂ ਮੂਸੇਵਾਲਾ (Sidhu Moose wala) ਬੇਸ਼ੱਕ ਬੀਤੇ ਸਾਲ 29 ਮਈ ਨੂੰ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ ਹਨ । ਪਰ ਆਪਣੇ ਪਿੱਛੇ ਉਹ ਕਦੇ ਨਾ ਭੁਲਾਇਆ ਜਾਣ ਵਾਲਾ ਦੁੱਖ ਛੱਡ ਗਏ ।ਖ਼ਾਸ ਕਰਕੇ ਉਨ੍ਹਾਂ ਦੇ ਮਾਪੇ ਜੋ ਆਪਣੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਗਏ ਹਨ । ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਗਾਤਾਰ ਕਰ ਰਹੇ ਹਨ ।

 

ਹੋਰ ਪੜ੍ਹੋ : 47 ਸਾਲ ਦੀ ਉਮਰ ‘ਚ ਇਸ ਅਦਾਕਾਰਾ ਦੀ ਮਾਂ ਨੇ ਧੀ ਨੂੰ ਦਿੱਤਾ ਜਨਮ, ਨਵ-ਜਨਮੀ ਭੈਣ ਲਈ ਪੱਬਾਂ ਭਾਰ ਹੈ ਅਦਾਕਾਰਾ

ਬਰਸੀ ‘ਤੇ ਗਾਇਕ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ 

ਬਰਸੀ ‘ਤੇ ਗਾਇਕ ਸਿੱਧੂ ਮੂਸੇਵਾਲਾ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ ਸੀ ।ਇਸ ਮੌਕੇ ਸਿੱਧੂ ਮੂਸੇਵਾਲਾ ਦੀ ਭੈਣ ਬਣੀ ਅਫਸਾਨਾ ਖ਼ਾਨ ਨੇ ਵੀ ਆਪਣੇ ਭਰਾ ਦੇ ਬੁੱਤ ਨੂੰ ਵੇਖ ਕੇ ਭਾਵੁਕ ਹੋ ਗਈ ।ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਹਾਦਸੇ ਦੀ ਸ਼ਿਕਾਰ ਹੋਈ ਕੁੜੀ ਨੇ ਐਂਬੂਲੈਂਸ ‘ਚ ਦਿੱਤਾ ਬੋਰਡ ਦਾ ਪੇਪਰ, ਪੇਪਰਾਂ ਤੋਂ ਪਹਿਲਾਂ ਹੋਈ ਹਾਦਸੇ ਦੀ ਸ਼ਿਕਾਰ

ਇਸ ਵੀਡੀਓ ‘ਚ ਗਾਇਕਾ ਆਪਣੇ ਭਰਾ ਦੇ ਬੁੱਤ ਨੂੰ ਵੇਖਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਦੇ ਹੱਥਾਂ ਨੂੰ ਫੜ ਕੇ ਵੇਖਦੀ ਹੈ । ਇਹ ਦ੍ਰਿਸ਼ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ ।ਗਾਇਕਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਓ ਰਹਿੰਦੀ ਦੁਨੀਆ ‘ਤੇ ਤੇਰਾ ਨਾਮ ਰਹੂਗਾ, ਸਲਾਮ ਆਰਟ ਨੂੰ …ਇਸ ਦੇ ਨਾਲ ਹੀ ਗਾਇਕਾ ਨੇ ਕਲਾਕਾਰ ਨੂੰ ਵੀ ਟੈਗ ਕੀਤਾ ਹੈ ।

ਇਸ ਦੇ ਨਾਲ ਹੀ ਗਾਇਕਾ ਨੇ ਆਪਣੇ ਭਰਾ ਲਈ ਭਾਵੁਕ ਕਰ ਦੇਣ ਵਾਲੀਆਂ ਕਵਿਤਾ ਦੀਆਂ ਕੁਝ ਲਾਈਨਾਂ ਵੀ ਸਾਂਝੀਆਂ ਕੀਤੀਆਂ ਹਨ । 

‘ਮੇਰੀ ਆਂਖੋਂ ਮੇਂ ਤੁਮਹਾਰੀ ਯਾਦੋਂ ਕੀ ਨਮੀ ਹੈ।

ਜ਼ਿੰਦਗੀ ਚਾਹੇ ਕਿਤਨੀ ਭੀ ਅੱਛੀ ਹੈ, ਪਰ ਭਾਈ ਤੁਮ੍ਹਾਰੀ ਹੀ ਕਮੀ ਹੈ। 

ਦੁਨੀਆ ਕੋ ਦੇਖਾ, ਦੁਨੀਆ ਕੇ ਲੋਗੋਂ ਕੋ ਦੇਖਾ

ਪਰ ਦੇਖਾ ਨਹੀਂ ਕਹੀਂ ਭਾਈ ਮੈਂਨੇ ਤੇਰੇ ਜੈਸਾ

ਅਫਸਾਨਾ ਖ਼ਾਨ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਪ੍ਰਸ਼ੰਸ਼ਕ ਵੀ ਆਪਣੇ ਗਾਇਕ ਭਰਾ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network