47 ਸਾਲ ਦੀ ਉਮਰ ‘ਚ ਇਸ ਅਦਾਕਾਰਾ ਦੀ ਮਾਂ ਨੇ ਧੀ ਨੂੰ ਦਿੱਤਾ ਜਨਮ, ਨਵ-ਜਨਮੀ ਭੈਣ ਲਈ ਪੱਬਾਂ ਭਾਰ ਹੈ ਅਦਾਕਾਰਾ

ਅਦਾਕਾਰਾ ਦੇ ਮਾਪਿਆਂ ਦੇ ਵੱਲੋਂ ਇਸ ਖ਼ਬਰ ਨੂੰ ਬਹੁਤ ਹੀ ਸੀਕ੍ਰੇਟ ਰੱਖਿਆ ਗਿਆ ਸੀ । ਕਿਉਂਕਿ ਉਸ ਦੇ ਮਾਪੇ ਉਸ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸਨ ।

Written by  Shaminder   |  March 22nd 2023 12:06 PM  |  Updated: March 22nd 2023 12:10 PM

47 ਸਾਲ ਦੀ ਉਮਰ ‘ਚ ਇਸ ਅਦਾਕਾਰਾ ਦੀ ਮਾਂ ਨੇ ਧੀ ਨੂੰ ਦਿੱਤਾ ਜਨਮ, ਨਵ-ਜਨਮੀ ਭੈਣ ਲਈ ਪੱਬਾਂ ਭਾਰ ਹੈ ਅਦਾਕਾਰਾ

23 ਸਾਲਾਂ ਦੀ ਮਲਿਆਲਮ ਅਦਾਕਾਰਾ ਆਰਿਆ ਪਾਰਵਤੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ । ਉਸ ਦੇ  ਘਰ ਇੱਕ ਛੋਟੀ ਜਿਹੀ ਭੈਣ ਆਈ ਹੈ । ਜਿਸ ਨੂੰ ਲੈ ਕੇ ਅਦਾਕਾਰਾ ਪੱਬਾਂ ਭਾਰ ਹੈ । ਆਰਿਆ ਪਾਰਵਤੀ ਨਾਂਅ ਦੀ ਇਸ ਅਦਕਾਰਾ ਨੇ ਆਪਣੀ ਮਾਂ ਦੇ ਪ੍ਰੈਗਨੇਂਟ ਹੋਣ ਅਤੇ ਭੈਣ ਦੇ ਜਨਮ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ । 23 ਸਾਲ ਦੀ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਛੋਟੀ ਜਿਹੀ ਜਾਨ ਦੀ ਭੈਣ ਬਣ ਕੇ ਬਹੁਤ ਖੁਸ਼ ਹੈ ਅਤੇ ਜਸ਼ਨ ਮਨਾ ਰਹੀ ਹੈ । 

ਹੋਰ ਪੜ੍ਹੋ : ਹਾਦਸੇ ਦੀ ਸ਼ਿਕਾਰ ਹੋਈ ਕੁੜੀ ਨੇ ਐਂਬੂਲੈਂਸ ‘ਚ ਦਿੱਤਾ ਬੋਰਡ ਦਾ ਪੇਪਰ, ਪੇਪਰਾਂ ਤੋਂ ਪਹਿਲਾਂ ਹੋਈ ਹਾਦਸੇ ਦੀ ਸ਼ਿਕਾਰ

ਮਾਂ ਦੀ ਪ੍ਰੈਗਨੇਂਸੀ ਦਾ ਪਤਾ ਲੱਗਣ ‘ਤੇ ਹੋਈ ਹੈਰਾਨ

 ਅਦਾਕਾਰਾ ਦੇ ਮਾਪਿਆਂ ਦੇ ਵੱਲੋਂ ਇਸ ਖ਼ਬਰ ਨੂੰ ਬਹੁਤ ਹੀ ਸੀਕ੍ਰੇਟ ਰੱਖਿਆ ਗਿਆ ਸੀ । ਕਿਉਂਕਿ ਉਸ ਦੇ ਮਾਪੇ ਉਸ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸਨ । ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਸ ਤਰ੍ਹਾਂ ਰਿਐਕਟ ਕਰੇ ।

ਕਿਉਂਕਿ ਇਹ ਅਜਿਹੀ ਚੀਜ਼ ਸੀ ਜਿਸ ਦੀ ਉਮੀਦ ਉਸ ਨੂੰ ਇਸ ਉਮਰ ‘ਚ ਨਹੀਂ ਸੀ ਕਿਉਂਕਿ ਉਹ 23 ਸਾਲ ਦੀ ਹੋ ਚੁੱਕੀ ਹੈ ।

ਹਮੇਸ਼ਾ ਤੋਂ ਚਾਹੁੰਦੀ ਸੀ ਕਿ ਉਸ ਦੀ ਇੱਕ ਭੈਣ ਹੋਵੇ

ਅਦਾਕਾਰਾ ਦਾ ਕਹਿਣਾ ਹੈ ਕਿ ਉਸਦੀ ਹਮੇਸ਼ਾ ਤੋਂ ਹੀ ਇਹ ਇੱਛਾ ਸੀ ਕਿ ਉਸ ਦੀ ਇੱਕ ਭੈਣ ਹੋਵੇ। ‘ਅੱਪਾ ਨੇ ਮੈਨੂੰ ਇਹ ਖਬਰ ਸੁਣਾਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸੀਕ੍ਰੇਟ ਰੱਖਿਆ ਗਿਆ ਸੀ, ਕਿਉਂਕਿ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਮੈਂ ਕਿਸ ਤਰ੍ਹਾਂ ਰਿਐਕਟ ਕਰਾਂਗੀ।ਕੁਝ ਦਿਨਾਂ ਬਾਅਦ ਜਦੋਂ ਮੈਂ ਘਰ ਗਈ ਤਾਂ ਅੰਂਮਾਂ ਦੀ ਗੋਦ ‘ਚ ਸਿਰ ਰੱਖ ਕੇ ਰੋਣ ਲੱਗ ਪਈ। ਮੈਂ ਕਿਹਾ ਕਿ ਭਲਾ ਮੈਨੂੰ ਸ਼ਰਮਿੰਦਗੀ ਕਿਉਂ ਹੋਵੇਗੀ’। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network