ਬਜ਼ੁਰਗ ਨਾਲ ਨੱਚਦੇ ਨਜ਼ਰ ਆਏ ਸੋਨੂੰ ਸੂਦ, ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ, ਦੇਖੋ ਪੂਰੀ ਵੀਡੀਓ

ਸੋਨੂੰ ਸੂਦ ਇੱਕ ਵਾਰ ਫਿਰ ਲੋਕਾਂ ਦਾ ਦਿਲ ਜਿੱਤ ਰਹੇ ਹਨ। ਗਰੀਬਾਂ ਦਾ ਮਸੀਹਾ ਮੰਨੇ ਜਾਣਵਾਲੇ ਸੋਨੂੰ ਸੂਦ ਦੀ ਬੁਜ਼ਰਗ ਨਾਲ ਸਾਂਝੀ ਕੀਤੀ ਗਈ ਵੀਡੀਓ 'ਤੇ ਨੈਟਿਜਨ ਖ਼ੂਬ ਪਿਆਰ ਲੁਟਾ ਰਹੇ ਹਨ। ਵੀਡੀਓ ਵਿੱਚ ਸੋਨੂੰ ਸੂਦ, ਬਜ਼ੁਰਗ ਨੂੰ ਗਲੇ ਲਗਾ ਕੇ ਗਾਣਾ ਸੁਣਾਉਣ ਲਈ ਕਹਿੰਦੇ ਨਜ਼ਰ ਆ ਰਹੇ ਹਨ, ਤੁਸੀਂ ਵੀ ਵੇਖੋ ਇਹ ਵੀਡੀਓ...

Written by  Entertainment Desk   |  April 03rd 2023 03:28 PM  |  Updated: April 03rd 2023 03:36 PM

ਬਜ਼ੁਰਗ ਨਾਲ ਨੱਚਦੇ ਨਜ਼ਰ ਆਏ ਸੋਨੂੰ ਸੂਦ, ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ, ਦੇਖੋ ਪੂਰੀ ਵੀਡੀਓ

ਸੋਨੂੰ ਸੂਦ ਨੂੰ ਕੌਣ ਨਹੀਂ ਜਾਣਦਾ। ਉਹ ਇੱਕ ਮਸ਼ਹੂਰ ਅਭਿਨੇਤਾ ਅਤੇ ਪਰਉਪਕਾਰੀ ਹੈ ਜੋ ਆਪਣੇ ਮਾਨਵਤਾਵਾਦੀ ਕੰਮਾਂ ਲਈ ਭਾਰਤ ਅਤੇ ਦੁਨੀਆ ਭਰ ਵਿੱਚ ਇੱਕ ਘਰੇਲੂ ਨਾਮ ਬਣ ਗਿਆ ਹੈ। ਕੋਵਿਡ -19 ਮਹਾਂਮਾਰੀ ਦੌਰਾਨ ਇਹ ਉਸਦਾ ਕੰਮ ਸੀ ਜਿਸਨੇ ਸੋਨੂੰ ਨੂੰ ਸੱਚਮੁੱਚ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਹੀਰੋ ਬਣਾ ਦਿੱਤਾ। ਇਸ ਦੌਰਾਨ ਉਸਨੇ ਲੋੜਵੰਦਾਂ ਦੀ ਮਦਦ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ, ਭਾਵੇਂ ਇਹ ਪ੍ਰਵਾਸੀ ਮਜ਼ਦੂਰਾਂ ਲਈ ਆਵਾਜਾਈ ਦਾ ਪ੍ਰਬੰਧ ਹੋਵੇ, ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨਾ ਹੋਵੇ, ਜਾਂ ਲੋੜਵੰਦਾਂ ਨੂੰ ਜ਼ਰੂਰੀ ਸਮਾਨ ਵੰਡਣਾ ਹੋਵੇ। 

ਸੋਨੂੰ ਸੂਦ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਦੇ ਸਿਰਲੇਖ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਹੁਨਰ ਸੜਕਾਂ 'ਤੇ ਤਮਾਸ਼ਾ ਕਰਦਾ ਹੈ ਅਤੇ ਕਿਸਮਤ ਮਹਿਲਾਂ ਵਿੱਚ ਰਾਜ ਕਰਦੀ ਹੈ। ਤੁਸੀਂ ਵੀ ਸੋਨੂੰ ਸੂਦ ਦੀ ਇਸ ਵੀਡੀਓ ਨੂੰ ਇੱਥੇ ਦੇਖ ਸਕਦੇ ਹੋ ।

ਟਵਿੱਟਰ ਦੇ ਇਸ ਵੀਡੀਓ ਵਿੱਚ ਸੋਨੂੰ ਸੂਦ ਨੂੰ ਇੱਕ ਬਜ਼ੁਰਗ ਦੇ ਨਾਲ ਗਲੇ ਮਿਲਦੇ ਹੋਏ ਦੇਖਿਆ ਗਿਆ। ਉਹ ਬਜ਼ੁਰਗ ਸੋਨੂੰ ਸੂਦ ਦੇ ਨਾਲ ਨੱਚਦੇ ਹੋਏ ਗਾਣਾ ਗਾ ਰਿਹਾ ਹੈ। ਇਸ ਬਜ਼ੁਰਗ ਨੇ ਸੋਨੂੰ ਸੂਦ ਲਈ ਦੋ ਗਾਣੇ ਗਏ ਜਿਹਨਾਂ ਵਿੱਚ ਉਸਨੇ ਪਹਿਲਾਂ "ਤੇਰੇ ਬਿਨਾਂ ਨਹੀਂ ਜੀਣਾ ਮਰ ਜਾਣਾ ਢੋਲਣਾ" ਗਾਇਆ। ਇਸ ਤੋਂ ਬਾਅਦ ਉਸਨੇ ਸੋਨੂੰ ਸੂਦ ਦੇ ਕਹਿਣ ਤੇ ਇੱਕ ਹੋਰ ਮਸ਼ਹੂਰ ਗਾਣਾ "ਆਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜ਼ੁਬਾਨ  ਪਰ" ਗਾਇਆ। 

ਉਸ ਬਜ਼ੁਰਗ ਨੇ ਸੋਨੂੰ ਸੂਦ ਨੂੰ ਉਸਦੇ ਪ੍ਰੋਜੈਕਟ ਲਈ ਦੁਆਵਾਂ ਦਿੱਤੀਆਂ। ਇਸ ਵੀਡੀਓ ਨੂੰ ਹੁਣ ਤੱਕ 5 ਲੱਖ 20 ਹਜ਼ਾਰ ਲੋਕਾਂ ਨੇ ਦੇਖਿਆ ਹੈ ਅਤੇ ਇਸਨੂੰ ਹੁਣ ਤੱਕ 20 ਹਜ਼ਾਰ ਤੋਂ ਜ਼ਿਆਦਾ ਲਾਇਕ ਮਿਲੇ ਹਨ। ਸੋਨੂੰ ਸੂਦ ਨੇ ਬੇਸ਼ੱਕ ਫ਼ਿਲਮਾਂ ਵਿੱਚ ਖਲਨਾਇਕ ਦੀਆਂ ਭੂਮਿਕਾਵਾਂ ਨਿਭਾਈਆਂ ਹਨ ਪਰ ਅਸਲ ਜ਼ਿੰਦਗੀ ਵਿੱਚ ਉਹ ਲੋਕਾਂ ਦਾ ਸੱਚਾ  ਨਾਇਕ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network