Year Ender 2023: ਮੇਰਾ ਦਿਲ ਯੇ ਪੁਕਾਰੇ ਤੋਂ ਲੈ ਕੇ ਗੁਲਾਬੀ ਸ਼ਰਾਰਾ ਤੱਕ 2023 'ਚ ਇਨ੍ਹਾਂ ਵਾਇਰਲ ਗੀਤਾਂ 'ਤੇ ਬਣੀਆ ਇੰਸਟਾਗ੍ਰਾਮ ਰੀਲਸ
Most Viral Songs of 2023: ਜਦੋਂ ਤੋਂ ਇੰਸਟਾਗ੍ਰਾਮ ਨੇ 2020 ਵਿੱਚ ਲੌਕਡਾਊਨ ਦੌਰਾਨ ਰੀਲਾਂ ਦਾ ਆਪਸ਼ਨ ਦਿੱਤਾ ਹੈ ਆਏ ਦਿਨ ਸੋਸ਼ਲ ਮੀਡੀਆ ਉੱਤੇ ਕਈ ਤਸਵੀਰਾਂ ਤੇ ਵੀਡੀਓਜ਼ ਆਦਿ ਵਾਇਰਲ ਹੁੰਦੇ ਰਹਿੰਦੇ ਹਨ। ਆਓ ਜਾਣਦੇ ਹਾਂ ਕਿ ਸਾਲ 2023 ਦੇ ਵਿੱਚ ਕਿਹੜੇ ਗੀਤਾਂ ਤੇ ਟ੍ਰੈਂਡਸ ਉੱਤੇ ਇੰਸਟਾਗ੍ਰਾਮ ਦੀ ਸਭ ਤੋਂ ਵੱਧ ਰੀਅਲਸ ਬਣਾਈਆਂ ਗਈਆਂ ਹਨ।
Moye Moye: ਸਾਲ 2023 ਵਿੱਚ, ਮੋਏ-ਮੋਏ ਦੇ ਰੁਝਾਨ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਇਹ ਗੀਤ ਸਰਬੀਆਈ ਗਾਇਕ ਟੇਰਾ ਡੋਰਾ ਦੁਆਰਾ ਗਾਇਆ ਗਿਆ ਹੈ ਅਤੇ ਇਸ ਦਾ ਅਸਲੀ ਸਿਰਲੇਖ ਡੇਜ਼ਨਮ ਹੈ। ਮੋਏ-ਮੋਏ ਦਾ ਅਰਥ ਹੈ ਭੈੜਾ ਸੁਫਨਾ। ਅਸਲ ਗੀਤ 'ਚ ਇਹ ਸ਼ਬਦ 'ਮੋਜੇ ਮੋਰ' ਹੈ ਪਰ ਭਾਰਤ 'ਚ ਇਹ ਮੋਏ-ਮੋਏ ਦੇ ਰੂਪ 'ਚ ਵਾਇਰਲ ਹੋ ਰਿਹਾ ਹੈ।
Pink Sharara: 'ਪਿੰਕ ਸ਼ਰਾਰਾ' ਇਨ੍ਹੀਂ ਦਿਨੀਂ ਇੰਸਟਾ ਰੀਲ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਇੱਕ ਪਹਾੜੀ ਗੀਤ ਹੈ ਜੋ ਕੁਮਾਉਨੀ ਭਾਸ਼ਾ ਵਿੱਚ ਹੈ। ਉੱਤਰਾਖੰਡ ਦੇ ਇਸ ਗੀਤ ਨੂੰ ਇੰਦਰ ਆਰੀਆ ਨੇ ਗਾਇਆ ਹੈ। ਗਿਰੀਸ਼ ਜੀਨਾ ਨੇ ਲਿਖਿਆ ਹੈ। ਇਸ ਦੇ ਕੋਰੀਓਗ੍ਰਾਫਰ ਅੰਕਿਤ ਕੁਮਾਰ ਹਨ। ਗੀਤ 'ਤੇ ਧਮਾਕੇਦਾਰ ਰੀਲਾਂ ਵਾਇਰਲ ਹੋ ਰਹੀਆਂ ਹਨ। ਇਹ ਗੀਤ ਇੱਕ ਪਤੀ ਵੱਲੋਂ ਉਸ ਦੀ ਪਤਨੀ ਦੀ ਸੁੰਦਰਤਾ ਲਈ ਕੀਤੀ ਗਈ ਤਾਰੀਫ ਨੂੰ ਪੇਸ਼ ਕਰਦਾ ਹੈ।
Jamal Jamloo: ਫਿਲਮ ਐਨੀਮਲ ਚੋਂ ਬੌਬੀ ਦਿਓਲ 'ਤੇ ਫਿਲਮਾਇਆ ਗਿਆ ਇਹ ਈਰਾਨੀ ਗੀਤ ਕਾਫੀ ਮਸ਼ਹੂਰ ਹੋਇਆ ਹੈ। ਇੰਸਟਾ ਯੂਜ਼ਰਸ ਇਸ ਗੀਤ 'ਤੇ ਲਗਾਤਾਰ ਰੀਲਜ਼ ਬਣਾ ਰਹੇ ਹਨ।
Gutt Te Paranda: ਪੰਜਾਬੀ ਗਾਇਕ ਸ਼ੁਭ ਨੇ ਇਸ ਗੀਤ ਨੂੰ ਗਾਇਆ ਹੈ। ਗੀਤ ਦਾ ਟਾਈਟਲ ਵਨ ਲਵ ਹੈ, ਜਿਸ 'ਚ ਇਹ ਗੁੱਤ ਤੇ ਪਰਾਂਦੇ ਵਾਲਾ ਮੁਖੜਾ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਅਤੇ ਕੁਝ ਹੀ ਸਮੇਂ 'ਚ ਯੂਜ਼ਰਸ ਨੇ ਇਸ 'ਤੇ ਖੂਬ ਰੀਲਸ ਬਨਾਉਣਾ ਸ਼ੁਰੂ ਕਰ ਦਿੱਤਾ।
Obsessed: ਇਹ ਸਾਲ ਵਿੱਕੀ ਕੌਸ਼ਲ ਦੇ ਨਾਮ ਰਿਹਾ ਹੈ। ਪੰਜਾਬੀ ਗੀਤ Obsessed 'ਤੇ ਵਿੱਕੀ ਕੌਸ਼ਲ ਦਾ ਇੱਕ ਡਾਂਸ ਕਾਫੀ ਵਾਇਰਲ ਹੋਇਆ ਸੀ। ਇਸ ਗੀਤ ਨੂੰ ਗਾਇਕ ਰਿਆੜ ਸਾਬ ਨੇ ਗਾਇਆ ਹੈ ਅਤੇ ਇਹ ਇਸ ਸਾਲ ਮਈ 'ਚ ਰਿਲੀਜ਼ ਹੋਇਆ ਸੀ। ਵਿੱਕੀ ਕੌਸ਼ਲ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਗੀਤ ਉੱਤੇ ਰੀਲਸ ਬਣਾਇਆਂ।
Mera Dil Ye Pukare: ਜੈਤੂਨੀ ਰੰਗ ਦੇ ਕੁੜਤੇ ਵਿੱਚ ਇੱਕ ਪਾਕਿਸਤਾਨੀ ਕੁੜੀ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ। ਉਸ ਕੁੜੀ ਨੇ ਲਤਾ ਮੰਗੇਸ਼ਕਰ ਦੇ ਪੁਰਾਣੇ ਗੀਤ 'ਮੇਰਾ ਦਿਲ ਯੇ ਪੁਕਾਰੇ' 'ਤੇ ਡਾਂਸ ਕੀਤਾ। ਇਸ ਗੀਤ ਨੇ ਭਾਰਤ 'ਚ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਸੀ ਅਤੇ ਕਾਫੀ ਰੀਲਾਂ ਵੀ ਬਣੀਆਂ ਸਨ।
- PTC PUNJABI