Year Ender 2023: ਇਸ ਸਾਲ ਇਨ੍ਹਾਂ ਸਿਤਾਰਿਆਂ ਦੀ ਕਿਸਮਤ ਦੇ ਚਮਕੇ ਸਿਤਾਰੇ, ਵੱਡੇ ਪਰਦੇ ਮੁੜ ਵਾਪਸੀ ਕਰ ਦਰਸ਼ਕਾਂ ਦੇ ਦਿਲਾਂ 'ਤੇ ਕੀਤਾ ਰਾਜ

ਸਾਲ 2023 ਆਪਣੇ ਅੰਤਿਮ ਪੜਾਅ 'ਤੇ ਇਸ ਸਾਲ ਕਈ ਬਾਲੀਵੁੱਡ ਫਿਲਮਾਂ ਸੁਪਰਹਿੱਟ ਰਹੀਆਂ ਤੇ ਕਈ ਫਲਾਪ ਰਹੀਆਂ। ਇਨ੍ਹਾਂ ਸਭ ਵਿਚਾਲੇ ਸ਼ਾਹਰੁਖ ਖਾਨ ਤੋਂ ਲੈ ਕੇ ਸੰਨੀ ਦਿਓਲ ਤੱਕ ਕੁਝ ਬਾਲੀਵੁੱਡ ਸੈਲਬਸ ਨੇ ਵੱਡੇ ਪਰਦੇ ਮੁੜ ਵਾਪਸੀ ਕੀਤੀ ਅਤੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ, ਆਓ ਜਾਣਦੇ ਹਾਂ ਇਨ੍ਹਾਂ ਸਿਤਾਰਿਆਂ ਬਾਰੇ ਸਾਲ 2023 ਵਿੱਚ ਜਿਨ੍ਹਾਂ ਦੀ ਕਿਸਮਤ ਮੁੜ ਚਮਕਤੀ।

Written by  Pushp Raj   |  December 18th 2023 06:15 PM  |  Updated: December 18th 2023 06:18 PM

Year Ender 2023: ਇਸ ਸਾਲ ਇਨ੍ਹਾਂ ਸਿਤਾਰਿਆਂ ਦੀ ਕਿਸਮਤ ਦੇ ਚਮਕੇ ਸਿਤਾਰੇ, ਵੱਡੇ ਪਰਦੇ ਮੁੜ ਵਾਪਸੀ ਕਰ ਦਰਸ਼ਕਾਂ ਦੇ ਦਿਲਾਂ 'ਤੇ ਕੀਤਾ ਰਾਜ

Bollywood Stars Shines after comeback Year Ender 2023: ਸਾਲ 2023 ਆਪਣੇ ਅੰਤਿਮ ਪੜਾਅ 'ਤੇ ਇਸ ਸਾਲ ਕਈ ਬਾਲੀਵੁੱਡ ਫਿਲਮਾਂ ਸੁਪਰਹਿੱਟ ਰਹੀਆਂ ਤੇ ਕਈ ਫਲਾਪ ਰਹੀਆਂ। ਇਨ੍ਹਾਂ ਸਭ ਵਿਚਾਲੇ ਸ਼ਾਹਰੁਖ ਖਾਨ ਤੋਂ ਲੈ ਕੇ ਸੰਨੀ ਦਿਓਲ ਤੱਕ ਕੁਝ ਬਾਲੀਵੁੱਡ ਸੈਲਬਸ ਨੇ ਵੱਡੇ ਪਰਦੇ ਮੁੜ ਵਾਪਸੀ ਕੀਤੀ ਅਤੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ, ਆਓ ਜਾਣਦੇ ਹਾਂ ਇਨ੍ਹਾਂ ਸਿਤਾਰਿਆਂ ਬਾਰੇ ਸਾਲ 2023 ਵਿੱਚ ਜਿਨ੍ਹਾਂ ਦੀ ਕਿਸਮਤ ਮੁੜ ਚਮਕਤੀ। 

ਅਜਿਹੇ ਕਈ ਫਿਲਮੀ ਸਿਤਾਰੇ ਹਨ ਜੋ ਲੰਬੇ ਸਮੇਂ ਤੋਂ ਫਿਲਮੀ ਦੁਨੀਆਂ ਤੋਂ ਦੂਰ ਰਹੇ ਜਾਂ ਉਨ੍ਹਾਂ ਦੀਆਂ ਫਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਸਨ, ਸਾਲ 2023 ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਇਹ ਉਨ੍ਹਾਂ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ।  

ਸ਼ਾਹਰੁਖ ਖਾਨ

ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਬੀਤੇ ਸਮੇਂ ਵਿੱਚ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਾਫੀ ਪਰੇਸ਼ਾਨ ਰਹੇ, ਪਰ ਸਾਲ 2023 ਵਿੱਚ ਸ਼ਾਹਰੁਖ ਖਾਨ ਨੇ  ਵੱਡੇ 'ਤੇ ਜਬਰਦਸਤ ਵਾਪਸੀ ਕੀਤੀ। ਅਦਾਕਾਰ ਫਿਲਮ ਪਠਾਨ ਵਿੱਚ ਆਪਣੇ ਦਮਦਾਰ ਕੰਮਬੈਕ ਦੇ ਨਾਲ-ਨਾਲ ਆਪਣੇ ਲੁੱਕਸ ਤੇ ਸਟਾਈਲ ਨੂੰ ਲੈ ਕੇ ਵੀ ਕਾਫੀ ਲਾਈਮਲਾਈਟ ਵਿੱਚ ਰਹੇ।

ਸ਼ਾਹਰੁਖ ਖਾਨ ਦੀ ਫਿਲਮ ਪਠਾਨ  ਨੇ ਦੁਨੀਆ ਭਰ ਵਿੱਚ ਇੱਕ ਹਜ਼ਾਰ ਕਰੋੜ ਤੋਂ ਵੱਧ ਦੀ ਕਮਾਈ ਕੀਤੀ ਅਤੇ ਇੱਕ ਬਲਾਕਬਸਟਰ ਸਾਬਤ ਹੋਈ। ਉਸ ਤੋਂ ਬਾਅਦ ਜਵਾਨ ਆਈ, ਜਿਸ ਨੇ ਪਠਾਨ ਨਾਲੋਂ ਵੱਧ ਪੈਸਾ ਕਮਾਇਆ। ਸ਼ਾਹਰੁਖ ਨੇ ਦੋ ਬਲਾਕਬਸਟਰ ਫਿਲਮਾਂ ਦਿੱਤੀਆਂ। ਹੁਣ ਉਨ੍ਹਾਂ ਦੀ ਫਿਲਮ ‘ਡੰਕੀ’ 2023 ਦੇ ਅੰਤ ‘ਚ ਰਿਲੀਜ਼ ਹੋ ਰਹੀ ਹੈ ਅਤੇ ਇਸ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਫਿਲਮ ਵੀ ਸਫਲ ਹੋਵੇਗੀ।

 ਧਰਮਿੰਦਰ

ਬਾਲੀਵੁੱਡ ਦੇ ਹੀ-ਮੈਨ ਯਾਨੀ ਕਿ ਧਰਮਿੰਦਰ ਲਈ ਵੀ ਇਹ ਸਾਲ ਬਹੁਤ ਚੰਗਾ ਰਿਹਾ। ਉਹ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ ਵਿੱਚ ਨਜ਼ਰ ਆਏ ਸਨ। ਇਸ ਫਿਲਮ ‘ਚ ਉਨ੍ਹਾਂ ਨੇ ਸ਼ਬਾਨਾ ਆਜ਼ਮੀ ਨਾਲ ਕਿਸਿੰਗ ਸੀਨ ਕੀਤਾ ਸੀ। ਉਸ ਸੀਨ ਕਾਰਨ ਧਰਮਿੰਦਰ ਕਾਫੀ ਸਮੇਂ ਤੱਕ ਸੁਰਖੀਆਂ ‘ਚ ਰਹੇ। ਭਾਵ ਕੁੱਲ ਮਿਲਾ ਕੇ ਇਹ ਸਾਲ ਪੂਰੇ ਦਿਓਲ ਪਰਿਵਾਰ ਲਈ ਬਹੁਤ ਵਧੀਆ ਸਾਬਿਤ ਹੋਇਆ।

ਸੰਨੀ ਦਿਓਲ

ਸੰਨੀ ਦਿਓਲ ਲਈ ਸਾਲ 2023 ਕਿਸੇ ਵਰਦਾਨ ਤੋਂ ਘੱਟ ਨਹੀਂ ਰਿਹਾ। ਦਰਅਸਲ, 2001 ਵਿੱਚ ਭਾਰਤੀ ਰਿਲੀਜ਼ ਤੋਂ ਬਾਅਦ, ਉਨ੍ਹਾਂ ਦੀਆਂ ਕੁੱਲ 32 ਫਿਲਮਾਂ ਰਿਲੀਜ਼ ਹੋਈਆਂ, ਪਰ ਇਨ੍ਹਾਂ ਚੋਂ ਇੱਕ ਵੀ ਫਿਲਮ ਹਿੱਟ ਨਹੀਂ ਹੋਈ ਤੇ ਨਾਂ ਹੀ ਬਾਕਸ ਆਫਿਸ 'ਤੇ ਆਪਣਾ ਕਮਾਲ ਦਿਖਾ ਸਕੀ। ਇੱਕ ਫ਼ਿਲਮ ਔਸਤ ਅਤੇ ਇੱਕ ਅਰਧ-ਹਿੱਟ ਰਹੀ, ਬਾਕੀ ਸਾਰੀਆਂ ਫਲਾਪ ਰਹੀਆਂ।  ਇਸ ਸਾਲ ਸੰਨੀ ਦਿਓਲ ਨੇ ਗਦਰ 2 ਵਿੱਚ ਆਪਣੇ ਕਿਰਦਾਰ ਤਾਰਾ ਸਿੰਘ ਨਾਲ ਵਾਪਸੀ ਕੀਤੀ। ਸੰਨੀ ਦੀ ਇਹ ਵਾਪਸੀ ਕਾਫੀ ਸ਼ਾਨਦਾਰ ਰਹੀ ਤੇ ਲੋਕ ਭਾਰੀ ਗਿਣਤੀ 'ਚ ਗਦਰ 2 ਵੇਖਣ ਲਈ ਸਿਨੇਮਾਘਰਾਂ ਵਿੱਚ ਪਹੁੰਚੇ। ਇਸ ਫਿਲਮ ਨੇ ਲਗਭਗ 550 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਅਮੀਸ਼ਾ ਪਟੇਲ

ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਕਾਫੀ ਹਿੱਟ ਰਹੀ ਪਰ ਅਚਾਨਕ ਉਨ੍ਹਾਂ ਦੀਆਂ ਫਲਾਪ ਹੋ ਗਈਆਂ। ਗਦਰ 2 ਦੀ ਪ੍ਰਮੋਸ਼ਨ ਦੌਰਾਨ ਅਦਾਕਾਰਾ ਨੇ ਖ਼ੁਦ ਖੁਲਾਸਾ ਕੀਤਾ ਕਿ ਇੱਕ ਮਸ਼ਹੂਰ ਡਾਇਰੈਕਟਰ ਨੇ ਉਨ੍ਹਾਂ ਨੂੰ ਕਹੋ ਨਾਂ ਪਿਆਰ ਹੈ ਤੇ ਫਿਲਮ ਗਦਰ ਦੀ ਸਫਲਤਾ ਤੋਂ ਬਾਅਦ ਬ੍ਰੇਕ ਲੈਣ ਲਈ ਕਿਹਾ ਸੀ , ਪਰ ਉਹ ਨਹੀਂ ਮੰਨੀ। ਉਸ ਨੇ ਕਈ ਫਿਲਮਾਂ ਕੀਤੀਆਂ ਪਰ ਉਨ੍ਹਾਂ ਦੀ ਫਿਲਮਾਂ ਫਲਾਪ ਹੋ ਗਈਆਂ। ਹੁਣ ਜਦੋਂ ਲੰਮੇਂ ਸਮੇਂ ਬਾਅਦ ਉਹ ਗਦਰ 2 ਵਿੱਚ ਮੁੜ ਸਕੀਨਾ ਦੇ ਕਿਰਦਾਰ ਵਿੱਚ ਵੱਡੇ ਪਰਦੇ 'ਤੇ ਆਈ ਤਾਂ ਦਰਸ਼ਕਾਂ ਵੱਲੋਂ ਉਸ ਨੂੰ ਖੂਬ ਪਿਆਰ ਮਿਲਿਆ ਤੇ ਇਹ ਫਿਲਮ ਸੁਪਰਹਿੱਟ ਸਾਬਿਤ ਹੋਈ।

ਬੌਬੀ ਦਿਓਲ

ਸਾਲ 2023 ਦੇ ਵਿੱਚ ਕੰਮਬੈਕ ਕਰਨ ਵਾਲੇ ਸੈਲਬਸ ਵਿੱਚ ਬੌਬੀ ਦਿਓਲ ਦਾ ਨਾਮ ਵੀ ਸ਼ਾਮਿਲ ਹੈ। ਲੰਮੇਂ ਸਮੇਂ ਬਾਅਦ ਬੌਬੀ ਦਿਓਲ ਨੇ ਫਿਲਮ ਐਨੀਮਲ ਤੋਂ ਵੱਡੇ ਪਰਦੇ 'ਤੇ ਵਾਪਸੀ ਕੀਤੀ। ਬੇਸ਼ਕ ਬੌਬੀ ਦਿਓਲ ਨੇ ਇਸ ਫਿਲਮ ਵਿੱਚ ਬਤੌਰ ਖਲਨਾਇਕ ਵਾਪਸੀ ਕੀਤੀ ਹੈ ਪਰ ਫੈਨਜ਼ ਬੌਬੀ ਦਿਓਲ ਦੀ ਐਕਟਿੰਗ ਤੇ ਕਿਰਦਾਰ ਕਾਫੀ ਪਸੰਦ ਆਇਆ। ਫਿਲਮ ਦੇ ਨਾਲ -ਨਾਲ ਬੌਬੀ ਦਿਓਲ ਆਪਣੀ ਫਿੱਟ ਬਾਡੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਵਿੱਚ ਬਣੇ ਹੋਏ ਹਨ।

ਬੌਬੀ ਦਿਓਲ ਦਾ ਫਿਲਮੀ ਕਰੀਅਰ ਲਗਭਗ 28 ਸਾਲ ਦਾ ਹੈ। ਉਨ੍ਹਾਂ 28 ਸਾਲਾਂ ‘ਚ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਪਰ ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਨਹੀਂ ਚੱਲੀਆਂ। ਪਰ 1 ਦਸੰਬਰ 2023 ਨੂੰ ਰਿਲੀਜ਼ ਹੋਈ ਐਨੀਮਲ ਨੇ ਉਨ੍ਹਾਂਦੀ ਕਿਸਮਤ ਬਦਲ ਦਿੱਤੀ। ਇਸ ਫਿਲਮ ‘ਚ ਉਨ੍ਹਾਂ ਨੇ 10 ਮਿੰਟ ਦੀ ਭੂਮਿਕਾ ਨਾਲ  ਉਹ ਹਰ ਪਾਸੇ ਮਸ਼ਹੂਰ ਹੋ ਗਏ ਅਤੇ ਹੁਣ ਉਨ੍ਹਾਂ ਨੂੰ ਲਾਰਡ ਬੌਬੀ ਕਿਹਾ ਜਾ ਰਿਹਾ ਹੈ।

ਹੋਰ ਪੜ੍ਹੋ: Viral Video: ਸ਼ਾਹਰੁਖ ਖਾਨ ਨੇ 'ਚੱਲ ਛਈਆਂ ਛਈਆਂ' ਗੀਤ 'ਤੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਹੋ ਰਹੀ ਵਾਇਰਲ

ਆਯੁਸ਼ਮਾਨ ਖੁਰਾਨਾ

ਸਾਲ 2023 ਦੇ ਵਿੱਚ ਕੰਮਬੈਕ ਕਰਨ ਵਾਲਿਆਂ ਦੀ  ਲਿਸਟ ‘ਚ ਆਯੁਸ਼ਮਾਨ ਖੁਰਾਨਾ ਦਾ ਨਾਮ ਵੀ ਸ਼ਾਮਿਲ ਹੈ। ਚੰਡੀਗੜ੍ਹ ਕਰੇ ਆਸ਼ਿਕੀ ਤੋਂ ਲੈ ਕੇ ਐਕਸ਼ਨ ਹੀਰੋ ਤੱਕ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਫਲਾਪ ਰਹੀਆਂ, ਪਰ ਆਯੁਸ਼ਮਾਨ ਖੁਰਾਨਾ ਦੀ ਇਸ ਸਾਲ ਰਿਲੀਜ਼ ਹੋਈ ਫਿਲਮ ਡਰੀਮ ਗਰਲ 2 ਨੇ ਘਰੇਲੂ ਬਾਕਸ ਆਫਿਸ ਚੰਗਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੀ ਅਤੇ ਇਸ ਫਿਲਮ ਨੇ ਲਗਭਗ 104.90 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਹਿੱਟ ਸਾਬਤ ਹੋਈ। ਲਗਾਤਾਰ ਚਾਰ ਫਲਾਪ ਹੋਣ ਤੋਂ ਬਾਅਦ ਇਸ ਫਿਲਮ ਰਾਹੀਂ ਆਯੁਸ਼ਮਾਨ ਖੁਰਾਨਾ  ਨੂੰ ਸਫਲਤਾ ਮਿਲੀ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network