ਯੂ-ਟਿਊਬਰ ਅਰਮਾਨ ਮਲਿਕ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਕਰਵਾਇਆ ਫੋਟੋ ਸ਼ੁਟ,ਵੀਡੀਓ ਕੀਤਾ ਸਾਂਝਾ
ਅਰਮਾਨ ਮਲਿਕ (Armaan Malik) ਆਪਣੇ ਨਵ-ਜਨਮੇ ਪੁੱਤਰ ਨੂੰ ਲੈ ਕੇ ਚਰਚਾ ‘ਚ ਹੈ । ਆਪਣੇ ਬੇਟੇ ਦੀਆਂ ਤਸਵੀਰਾਂ ਅਤੇ ਵੀਡੀਓ ਉਸ ਦੇ ਵੱਲੋਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਬੀਤੇ ਦਿਨ ਉਸ ਨੇ ਆਪਣੇ ਬੇਟੇ ਦਾ ਫੋਟੋ ਸ਼ੂਟ ਕਰਵਾਇਆ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਅਰਮਾਨ ਮਲਿਕ ਦੇ ਬੇਟੇ ਦਾ ਵੱਖ-ਵੱਖ ਅੰਦਾਜ਼ ਵੇਖ ਸਕਦੇ ਹੋ । ਇਸ ‘ਚ ਇੱਕ ਥਾਂ ‘ਤੇ ਉਸ ਦੇ ਬੇਟੇ ਦਾ ਹੈਰੀ ਪੋਟਰ ਵਾਲਾ ਲੁੱਕ ਵੇਖਣ ਨੂੰ ਮਿਲ ਰਿਹਾ ਹੈ ।
ਹੋਰ ਪੜ੍ਹੋ : ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦਾ ਘਰ ਹੈ ਬੇਹੱਦ ਆਲੀਸ਼ਾਨ, ਵੇਖੋ ਸ਼ਾਨਦਾਰ ਤਸਵੀਰਾਂ
ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਅਰਮਾਨ ਮਲਿਕ ਦੇ ਪ੍ਰਸ਼ੰਸਕਾਂ ਦੇ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਅਰਮਾਨ ਮਲਿਕ ਨੇ ਬੇਟੇ ਦਾ ਨਾਮ ਰੱਖਿਆ ਜ਼ੈਦ
ਅਰਮਾਨ ਮਲਿਕ ਨੇ ਆਪਣੇ ਬੇਟੇ ਦਾ ਨਾਮ ਜ਼ੈਦ ਰੱਖਿਆ ਹੈ । ਜਿਸ ਕਾਰਨ ਉਨ੍ਹਾਂ ਨੂੰ ਟ੍ਰੋੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਸੀ । ਹਾਲ ਹੀ ‘ਚ ਬੇਟੇ ਦੇ ਜਨਮ ਤੋਂ ਬਾਅਦ ਪਰਿਵਾਰ ਦੇ ਵੱਲੋਂ ਹਵਨ ਕਰਵਾਇਆ ਗਿਆ ਤਾਂ ਫਿਰ ਵੀ ਕੁਝ ਲੋਕਾਂ ਦੇ ਵੱਲੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ । ਪਰ ਬੀਤੇ ਦਿਨੀਂ ਬੇਟੇ ਦਾ ਨਾਮ ਰੱਖਣ ‘ਤੇ ਟ੍ਰੋਲ ਕਰਨ ਦੇ ਕਾਰਨ ਯੂ-ਟਿਊਬਰ ਨੇ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਸਭ ਧਰਮਾਂ ਪ੍ਰਤੀ ਉਨ੍ਹਾਂ ਦੇ ਦਿਲ ‘ਚ ਆਦਰ ਹੈ ।
ਅਰਮਾਨ ਮਸ਼ਹੂਰ ਯੂ-ਟਿਊਬਰ ਅਤੇ ਕੰਟੈਂਟ ਕ੍ਰਿਏਟਰ ਹਨ
ਅਰਮਾਨ ਮਲਿਕ ਮਸ਼ਹੂਰ ਯੂ-ਟਿਊਬਰ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਉਹ ਕੰਟੈਂਟ ਕ੍ਰਿਏਟਰ ਹਨ ਅਤੇ ਉਹ ਹਮੇਸ਼ਾ ਆਪਣੇ ਪਰਿਵਾਰ ਦੇ ਵਲੌਗ ਵੀ ਸ਼ੇਅਰ ਕਰਦੇ ਰਹਿੰਦੇ ਹਨ ।
- PTC PUNJABI