ਮੁੰਬਈ 'ਚ ਵਿਜੇ ਦੇਵਰਕੋਂਡਾ ਤੇ ਅਨੰਨਿਆ ਪਾਂਡੇ ਦਾ ਈਵੈਂਟ ਹੋਇਆ ਰੱਦ, ਜਾਣੋ ਵਜ੍ਹਾ

written by Pushp Raj | August 02, 2022

Vijay Deverakonda and Ananya Pandey event canceled: ਸਾਊਥ ਸੁਪਰ ਸਟਾਰ ਵਿਜੇ ਦੇਵਰਕੋਂਡਾ ਤੇ ਅਨੰਨਿਆ ਪਾਂਡੇ ਆਪਣੀ ਆਉਣ ਵਾਲੀ ਫਿਲਮ 'ਲਾਈਗਰ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਨ੍ਹੀਂ ਦਿਨੀਂ ਦੋਵੇਂ ਕਲਾਕਾਰ ਆਪਣੀ ਫਿਲਮ ਲਾਈਗਰ ਦੀ ਪ੍ਰਮੋਸ਼ਨ ਦੇ ਵਿੱਚ ਰੁਝੇ ਹੋਏ ਹਨ। ਹਾਲ ਹੀ ਵਿੱਚ ਮੁੰਬਈ ਦੇ ਵਿੱਚ ਫਿਲਮ ਪ੍ਰਮੋਸ਼ਨ ਦਾ ਇੱਕ ਈਵੈਂਟ ਹੋਣਾ ਸੀ ਜਿਥੇ ਵਿਜੇ ਤੇ ਅਨੰਨਿਆ ਪਾਂਡੇ ਪਹੁੰਚੇ ਵੀ ਸਨ, ਪਰ ਉਨ੍ਹਾਂ ਨੂੰ ਇਥੇ ਈਵੈਂਟ ਰੱਦ ਕਰਨਾ ਪਿਆ।

Image Source: Instagram

ਤੇਲਗੂ ਫਿਲਮ ਅਭਿਨੇਤਾ ਵਿਜੇ ਦੇਵਰਕੋਂਡਾ ਦੀ ਫਿਲਮ 'ਲਾਈਗਰ' ਦਾ ਟ੍ਰੇਲਰ ਲਾਂਚ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕਾਂ 'ਚ ਇੱਕ ਵੱਖਰੀ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਟ੍ਰੇਲਰ ਲਾਂਚ ਮੌਕੇ ਵਿਜੇ ਦੇਵਰਕੋਂਡਾ ਦਾ ਕਈ ਫੁੱਟ ਉੱਚਾ ਕੱਟਆਊਟ ਲਗਾਇਆ ਗਿਆ ਅਤੇ ਉਸ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਗਿਆ।

ਹਲਾਂਕਿ ਫਿਲਮ ਲਾਈਗਰ ਦੀ ਰਿਲੀਜ਼ 'ਚ ਅਜੇ ਕਾਫੀ ਸਮਾਂ ਹੈ ਅਤੇ ਖਾਸਕਰ ਮਹਿਲਾ ਫੈਨਜ਼ 'ਚ ਅਦਾਕਾਰ ਵਿਜੇ ਦਾ ਕ੍ਰੇਜ਼ ਵੱਧ ਵੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਫਿਲਮ ਦੇ ਪ੍ਰਮੋਸ਼ਨ ਦੌਰਾਨ ਕੁਝ ਅਜਿਹਾ ਹੋਇਆ ਕਿ ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਦੀ ਈਵੈਂਟ ਨੂੰ ਅੱਧ ਵਿਚਾਲੇ ਹੀ ਰੋਕ ਦਿੱਤਾ ਗਿਆ। ਇਸ ਦਾ ਕਾਰਨ ਮਹਿਲਾ ਫੈਨਜ਼ ਹਨ।

ਵਿਜੇ ਦੇਵਰਕੋਂਡਾ ਆਪਣੀ ਕੋ ਸਟਾਰ ਅਨੰਨਿਆ ਪਾਂਡੇ ਦੇ ਨਾਲ 1 ਅਗਸਤ ਨੂੰ 'Liger' ਨੂੰ ਪ੍ਰਮੋਟ ਕਰਨ ਲਈ ਨਵੀਂ ਮੁੰਬਈ ਦੇ ਇੱਕ ਮਾਲ ਵਿੱਚ ਗਏ ਸਨ। ਸਾਰਾ ਮਾਲ ਖਚਾਖਚ ਭਰਿਆ ਹੋਇਆ ਸੀ। ਉੱਥੇ ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਨੂੰ ਇੱਕ ਫੈਨ ਦੇ ਨਾਲ ਇੱਕ ਗਤੀਵਿਧੀ ਵਿੱਚ ਹਿੱਸਾ ਲੈਣਾ ਪਿਆ। ਪਰ ਜਿਵੇਂ ਹੀ ਵਿਜੇ ਦੇਵਰਕੋਂਡਾ ਸਟੇਜ 'ਤੇ ਪਹੁੰਚੇ ਤਾਂ ਭੀੜ 'ਚ ਹਫੜਾ-ਦਫੜੀ ਮਚ ਗਈ।

Image Source: Instagram

ਲੋਕ ਸੀਟੀਆਂ ਮਾਰਨ ਲੱਗੇ। ਇਸ ਦੌਰਾਨ ਇੱਕ ਮਹਿਲਾ ਫੈਨ ਦੀ ਹਾਲਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਦਮ ਘੁੱਟਣ ਕਾਰਨ ਹੋਈ ਸੀ। ਇਹ ਦੇਖ ਕੇ ਪ੍ਰਬੰਧਕਾਂ ਤੁਰੰਤ ਭਾਰੀ ਭੀੜ ਵਿੱਚੋਂ ਕੁੜੀ ਨੂੰ ਬਾਹਰ ਕੱਢਿਆ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵੀਡੀਓ 'ਚ ਲੋਕ ਬੈਰੀਕੇਡ 'ਤੇ ਇਕ ਮਹਿਲਾ ਫੈਨ ਨੂੰ ਬਾਹਰ ਕੱਢ ਕੇ ਉਸ ਨੂੰ ਸੰਭਾਲਦੇ ਨਜ਼ਰ ਆ ਰਹੇ ਹਨ। ਜ਼ਮੀਨ 'ਤੇ ਬੈਠ ਕੇ ਮਹਿਲਾ ਫੈਨ ਸਾਹ ਲੈਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਫੈਨਜ਼ ਬੈਰੀਕੇਡ ਨੂੰ ਧੱਕਦੇ ਹੋਏ ਸਟੇਜ 'ਤੇ ਮੌਜੂਦ ਵਿਜੇ ਦੇਵਰਕੋਂਡਾ ਵੱਲ ਵਧਣ ਲੱਗੇ।

Image Source: Instagram

ਹੋਰ ਪੜ੍ਹੋ: ਫਿਲਮ 'ਰਕਸ਼ਾ ਬੰਧਨ' ਦੀ ਟੀਮ ਨੇ ਦੁਬਈ 'ਚ ਪਾਈ ਧਮਾਲ, ਟੀਮ ਨਾਲ ਮਸਤੀ ਕਰਦੇ ਨਜ਼ਰ ਆਏ ਅਕਸ਼ੈ ਕੁਮਾਰ

ਮੌਕੇ ਉੱਤੇ ਭੀੜ ਬੇਕਾਬੂ ਹੁੰਦੀ ਵੇਖ ਅਤੇ ਕਲਾਕਾਰਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਤੁਰੰਤ ਕਾਰਵਾਈ ਕੀਤੀ। ਪ੍ਰਬੰਧਕਾਂ ਨੇ ਈਵੈਂਟ ਰੱਦ ਕਰ ਦਿੱਤਾ। ਉਨ੍ਹਾਂ ਨੇ ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਨੂੰ ਉਥੋਂ ਬਾਹਰ ਕੱਢ ਲਿਆਂ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ।

 

View this post on Instagram

 

A post shared by VDK_fan_Page__ (@rowdy__fan__valli__)

You may also like