ਪੰਜਾਬੀ ਦੀ ਇਸ 3 ਸਾਲਾ ਬੱਚੀ ਨੇ ਰਚਿਆ ਇਤਿਹਾਸ, ਬਿਨਾਂ ਪੜ੍ਹੇ ਕਰਦੀ ਹੈ ਹਨੂੰਮਾਨ ਚਾਲੀਸਾ ਦਾ ਪਾਠ
Viral Video: ਆਏ ਦਿਨ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹੀਆਂ ਹਨ। ਹਾਲ ਹੀ 'ਚ ਬਰਨਾਲਾ ਦੀ ਰਹਿਣ ਵਾਲੀ ਇੱਕ ਛੋਟੀ ਬੱਚੀ ਜਿਸ ਦੇ ਦੰਦ ਵੀ ਪੂਰੀ ਤਰ੍ਹਾਂ ਨਹੀਂ ਨਿਕਲੇ ਪਰ ਇਸ ਬੱਚੀ ਦੀ ਕਾਬਲੀਅਤ ਇੰਨੀ ਹੈ ਕਿ ਉਸ ਨੇ ਸਵਾ 3 ਸਾਲ ਦੀ ਉਮਰ ਵਿੱਚ ਰਿਕਾਰਡ ਬਣਾ ਦਿਤਾ ਹੈ।
ਦਰਅਸਲ ਬੱਚੀ ਮੂੰਹ ਜੁਬਾਨੀ ਹਨੂੰਮਾਨ ਚਾਲੀਸਾ ਦਾ ਪਾਠ ਕਰਦੀ ਹੈ। ਇਸ ਪ੍ਰਾਪਤੀ ‘ਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਨਾਮ ਦੀ ਸੰਸਥਾ ਨੇ ਉਸ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਲਵੀਸ਼ ਬਾਂਸਲ ਦੀ ਬੇਟੀ ਅਨੰਨਿਆ ਬਾਂਸਲ ਨੇ ਇਹ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਦਾ ਜਨਮ 6 ਜਨਵਰੀ 2020 ਨੂੰ ਮਾਂ ਰੁਚੀ ਬਾਂਸਲ ਦੀ ਕੁੱਖੋਂ ਹੋਇਆ ਸੀ। ਉਸ ਦੀ ਦਾਦੀ ਕਿਰਨ ਬਾਂਸਲ ਅਤੇ ਮਾਂ ਨੇ ਸਾਢੇ ਤਿੰਨ ਸਾਲ ਦੀ ਉਮਰ ਵਿੱਚ ਇਸ ਛੋਟੀ ਬੱਚੀ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਉਣਾ ਸ਼ੁਰੂ ਕਰ ਦਿੱਤਾ ਅਤੇ ਸਿਰਫ 3 ਮਹੀਨਿਆਂ ਵਿੱਚ ਇਸ ਛੋਟੀ ਬੱਚੀ ਨੇ ਪੂਰੀ ਹਨੂੰਮਾਨ ਚਾਲੀਸਾ ਨੂੰ ਯਾਦ ਕਰ ਲਿਆ।
- PTC PUNJABI