ਪੰਜਾ ਲੜਾਉਣ ਲੱਗੇ ਟੁੱਟਿਆ ਮੁੰਡੇ ਦਾ ਹੱਥ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ

Written by  Pushp Raj   |  April 03rd 2024 07:14 PM  |  Updated: April 03rd 2024 07:14 PM

ਪੰਜਾ ਲੜਾਉਣ ਲੱਗੇ ਟੁੱਟਿਆ ਮੁੰਡੇ ਦਾ ਹੱਥ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ

Viral Video: ਅਕਸਰ ਮਜ਼ਾਕ ਵਿੱਚ ਤੁਸੀਂ ਆਪਣੇ ਆਲੇ-ਦੁਆਲੇ ਵਾਲੇ ਲੋਕਾਂ ਨੂੰ ਪੰਜਾ ਲੜਾਉਂਦੇ ਦੇਖਿਆ ਹੋਵੇਗਾ। ਲੋਕ ਮਜ਼ਾਕ-ਮਜ਼ਾਕ ਵਿੱਚ ਅਜਿਹੀਆਂ ਖੇਡਾਂ ਆਪਣੇ ਦੋਸਤਾਂ ਅਤੇ ਨਾਲ ਖੇਡਦੇ ਹਨ। ਪਰ ਕਈ ਵਾਰ ਇਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਪੰਜੇ ਦੀ ਲੜਾਈ ਲਈ ਗਏ ਵਿਅਕਤੀ ਦਾ ਹੱਥ ਟੁੱਟ ਗਿਆ। ਖੇਡ ਵਿੱਚ ਇੰਨਾ ਵੱਡਾ ਹਾਦਸਾ ਦੇਖ ਕੇ ਲੋਕ ਘਬਰਾ ਜਾਂਦੇ ਹਨ। ਖੁਦ ਵੀਡਿਓ ਦੇਖੋ ਅਤੇ ਆਰਮ ਰੈਸਲਿੰਗ ਨੂੰ ਮਜ਼ਾਕ ਨਾ ਸਮਝੋ।

ਅੱਜ ਦੇ ਸਮੇਂ ਵਿੱਚ ਆਰਮ ਰੈਸਲਿੰਗ ਮਤਲਬ ਪੰਜਾ ਲੜਾਉਣਾ ਇੱਕ ਮਸ਼ਹੂਰ ਖੇਡ ਬਣ ਗਿਆ ਹੈ। ਪਹਿਲਾਂ ਇਹ ਗੇਮ ਸਿਰਫ ਡਬਲਯੂਡਬਲਯੂਈ ਵਿੱਚ ਹੀ ਦੇਖੀ ਜਾਂਦੀ ਸੀ ਪਰ ਅੱਜਕਲ ਇਹ ਗੇਮ ਪੂਰੀ ਦੁਨੀਆ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। 

ਪੰਜਾ ਲੜਾਉਣ ਲੱਗੇ ਟੁੱਟਿਆ ਮੁੰਡੇ ਦਾ ਹੱਥ

ਬਹੁਤ ਸਾਰੇ ਲੋਕ ਸਿਰਫ ਮਜ਼ੇ ਲਈ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਹਨ. ਲੋਕ ਪੰਜੇ ਦੀ ਲੜਾਈ ਦੁਆਰਾ ਆਪਣੀ ਸਰੀਰਕ ਤਾਕਤ ਦਾ ਪ੍ਰਦਰਸ਼ਨ ਕਰਦੇ ਹਨ। ਪਰ ਕਈ ਵਾਰ ਪੰਜਾ ਲੜਾਉਣਾ ਵੀ ਲੋਕਾਂ ਲਈ ਭਾਰੀ ਪੈ ਜਾਂਦਾ ਹੈ। ਲੋਕ ਖੇਡਾਂ ਖੇਡਦਿਆਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲੈਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿੱਥੇ ਮੁੰਡੇ ਨੂੰ ਪੰਜਾ ਲੜਾਉਣਾ ਬਹੁਤ ਭਾਰੀ ਪੈ ਗਿਆ।ਦਰਅਸਲ, ਮੁੰਡਾ ਖੇਡ-ਖੇਡ ਵਿੱਚ ਸ਼ੇਰ ਬਣਕੇ ਪੰਜਾ ਲੜਾਉਣ ਪਹੁੰਚਿਆ ਸੀ ਪਰ ਖੇਡ-ਖੇਡ ਵਿੱਚ ਉਸ ਦਾ ਹੱਥ ਹੀ ਟੁੱਟ ਜਾਂਦਾ ਹੈ। ਵਾਇਰਲ ਹੋ ਰਹੇ ਇਸ ਵੀਡੀਓ (Viral Video) ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾ ਲੜਾਉਣ ਦੀ ਪ੍ਰਤੀਯੋਗੀਤਾ ਚੱਲ ਰਹੀ ਹੈ। ਇਸ ਕੰਪੀਟੀਸ਼ਨ ਨੂੰ ਇੱਕ ਮੁੰਡਾ ਹੋਸਟ ਵੀ ਕਰ ਰਿਹਾ ਹੈ। ਇਸ ਦੌਰਾਨ ਹੀ ਲਾਲ ਟੀ-ਸ਼ਰਟ ਪਹਿਨੇ ਇੱਕ ਵਿਅਕਤੀ ਉੱਥੇ ਪਹੁੰਚਦਾ ਹੈ ਅਤੇ ਕੁਰਸੀ ਤੇ ਬੈਠੇ ਵਿਅਕਤੀ ਨਾਲ ਪੰਜਾ ਲੜਾਉਣ ਦੀ ਗੱਲ ਕਰਦਾ ਹੈ। ਉਸ ਆਪਣੇ ਵਿਰੋਧੀ ਨਾਲ ਹੱਥ ਮਿਲਾਉਂਦਾ ਹੈ ਅਤੇ ਫਿਰ ਉਸ ਨਾਲ ਪੰਜਾ ਲੜਾਉਣ ਲਈ ਕੁਰਸੀ ਤੇ ਬੈਠ ਜਾਂਦਾ ਹੈ। ਜਿਵੇਂ ਹੀ ਖੇਡ ਸ਼ੁਰੂ ਹੁੰਦਾ ਹੈ,ਸਾਹਮਣੇ ਵਾਲਾ ਵਿਰੋਧੀ ਵਿਅਕਤੀ ਉਸ ‘ਤੇ ਭਾਰੀ ਪੈਣ ਲੱਗਦਾ ਹੈ। ਥੋੜੀ ਦੇਰ ਵਿੱਚ ਵਿਰੋਧੀ ਵਿਅਕਤੀ ਲਾਲ ਟੀ-ਸ਼ਰਟ ਵਾਲੇ ਮੁੰਡੇ ਦਾ ਹੱਥ ਹੇਠਾਂ ਵੱਲ ਕਰ ਦਿੰਦਾ ਹੈ, ਉੱਥੇ ਹੀ ਲਾਲ ਟੀ-ਸ਼ਰਟ ਵਾਲਾ ਵਿਅਕਤੀ ਆਪਣੇ ਹੱਥ ਨੂੰ ਉੱਪਰ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਤੋਂ ਪਹਿਲਾਂ ਅਚਾਨਕ ਉਸ ਦੇ ਹੱਥ ਦੀ ਹੱਡੀ ਕ੍ਰੈਕ ਹੋ ਜਾਂਦੀ ਹੈ। ਇਹ ਦੇਖ ਉੱਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ।ਹੋਰ ਪੜ੍ਹੋ : ਸੁਨੰਦਾ ਸ਼ਰਮਾ ਆਟੋ 'ਚ ਬੈਠ ਕੇ 'ਸਾਗਰ ਦੀ ਵੁਹਟੀ' ਗੀਤ 'ਤੇ ਰੀਲ ਬਣਾਉਂਦੀ ਹੋਈ ਆਈ ਨਜ਼ਰ, ਵੇਖੋ ਵੀਡੀਓ

ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਇਸ ਖਤਰਨਾਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @gharkekalesh ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘Arm Wrestling ਕੋਈ ਮਜ਼ਾਕ ਨਹੀਂ ਹੈ, ਇਸ ਨਾਲ ਕਈ ਵਾਰ ਗੰਭੀਰ ਸੱਟ ਲੱਗ ਸਕਦੀ ਹੈ।’ ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਅਤੇ ਸ਼ੇਅਰ ਕਰ ਚੁੱਕੇ ਹਨ। ਜਦੋਂ ਕਿ ਕਈ ਲੋਕਾਂ ਨੇ ਇਸ ਨੂੰ ਗੰਭੀਰ ਮੁੱਦਾ ਦੱਸਿਆ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network