Chhattisgarh: ਚਾਈਲਡ ਕਾਂਸਟੇਬਲ ਬਣਿਆ 5 ਸਾਲ ਦਾ ਬੱਚਾ, ਪਿਤਾ ਦੀ ਸੜਕਾ ਹਾਦਸੇ 'ਚ ਹੋਈ ਸੀ ਮੌਤ
Five year boy posted as Child Constable: ਛੱਤੀਸਗੜ੍ਹ ਦੇ ਸਰਗੁਜਾ 'ਚ ਇੱਕ ਪੰਜ ਸਾਲ ਦੇ ਬੱਚੇ ਨੂੰ ਚਾਈਲਡ ਕਾਂਸਟੇਬਲ ਵਜੋਂ ਨਿਯੁਕਤ ਕੀਤਾ ਗਿਆ ਹੈ, ਇਹ ਖ਼ਬਰ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ। ਆਓ ਜਾਣਦੇ ਹਾਂ ਕਿ ਆਖਿਰ ਕਿਉਂ ਸਥਾਨਕ ਪੁਲਿਸ ਵਿਭਾਗ ਵੱਲੋਂ ਇਸ ਬੱਚੇ ਨੂੰ ਚਾਈਲਡ ਕਾਂਸਟੇਬਲ ਬਣਾਇਆ ਗਿਆ ਹੈ।
ਛੱਤੀਸਗੜ੍ਹ ਦੇ ਸਰਗੁਜਾ 'ਚ ਇੱਕ ਪੰਜ ਸਾਲ ਦੇ ਬੱਚੇ ਨੂੰ ਚਾਈਲਡ ਕਾਂਸਟੇਬਲ ਵਜੋਂ ਨਿਯੁਕਤ ਕੀਤੇ ਜਾਣ ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ। ਬਹੁਤ ਲੋਕ ਇਹ ਸੋਚ ਰਹੇ ਹੋਣਗੇ ਕਿ ਆਖਿਰ ਅਜਿਹਾ ਕਿਵੇਂ ਹੋਇਆ ਤੇ ਇੱਕ ਬੱਚੇ ਨੂੰ ਕਾਂਸਟੇਬਲ ਕਿਉਂ ਕੀਤਾ ਗਿਆ।
ਦਰਅਸਲ ਪਿਤਾ ਦੀ ਮੌਤ ਤੋਂ ਬਾਅਦ ਇਸ ਪੰਜ ਸਾਲ ਦੇ ਬੱਚੇ ਨੂੰ 'ਚਾਈਲਡ ਕਾਂਸਟੇਬਲ' ਨਿਯੁਕਤ ਕੀਤਾ ਗਿਆ ਹੈ। ਤਰਸ ਦੇ ਆਧਾਰ ’ਤੇ ਮ੍ਰਿਤਕ ਪੁਲਿਸ ਮੁਲਾਜ਼ਮ ਦੇ ਪੰਜ ਸਾਲਾ ਪੁੱਤਰ ਨੂੰ ਚਾਈਲਡ ਕਾਂਸਟੇਬਲ ਵਜੋਂ ਨਿਯੁਕਤ ਕੀਤਾ ਗਿਆ ਹੈ। ਬੱਚੇ ਦੇ ਪਿਤਾ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ।
Surguja, Chhattisgarh | 5-year-old boy posted as child constable after death of his father who was a Police constable
— ANI MP/CG/Rajasthan (@ANI_MP_CG_RJ) March 23, 2023
Raj Kumar Rajwade was a Police officer who passed away in an accident. Today, his son Naman Rajwade was appointed as child constable: Bhavna Gupta, SP (23/03) pic.twitter.com/yJ6QopG9Eq
ਸਰਗੁਜਾ ਪੁਲਿਸ ਦੀ ਐਸਪੀ ਭਾਵਨਾ ਗੁਪਤਾ ਦੇ ਬਿਆਨ ਮੁਤਾਬਕ, ਰਾਜਕੁਮਾਰ ਰਾਜਵਾੜੇ ਇੱਕ ਪੁਲਿਸ ਕਾਂਸਟੇਬਲ ਸੀ, ਜਿਸ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਘਟਨਾ ਤੋਂ ਬਾਅਦ ਉਨ੍ਹਾਂ ਦੇ ਬੇਟੇ ਨਮਨ ਰਾਜਵਾੜੇ ਨੂੰ ਤਰਸ ਦੇ ਆਧਾਰ 'ਤੇ ਚਾਈਲਡ ਕਾਂਸਟੇਬਲ ਨਿਯੁਕਤ ਕੀਤਾ ਗਿਆ ਹੈ।
ਭਾਵਨਾ ਗੁਪਤਾ ਨੇ ਦੱਸਿਆ ਕਿ ਜਦੋਂ ਬੱਚਾ 18 ਸਾਲ ਦੀ ਉਮਰ ਪੂਰੀ ਕਰੇਗਾ ਤਾਂ ਉਹ ਫੁੱਲ-ਟਾਈਮ ਕਾਂਸਟੇਬਲ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਹੈੱਡਕੁਆਰਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਦੋਂ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਬੇਵਕਤੀ ਮੌਤ ਹੋ ਜਾਂਦੀ ਹੈ ਤਾਂ ਅਜਿਹੇ 'ਚ ਮ੍ਰਿਤਕ ਦੇ ਪਰਿਵਾਰ 'ਚ 18 ਸਾਲ ਦੀ ਉਮਰ 'ਚ ਨਿਯੁਕਤੀ ਕੀਤੀ ਜਾਂਦੀ ਹੈ।
'ਮਾਂ ਨੇ ਕਿਹਾ, ਦੁੱਖ ਵੀ ਹੈ ਪਰ ਮੈਂ ਆਪਣੇ ਬੇਟੇ ਲਈ ਖੁਸ਼ ਹਾਂ'
ਮ੍ਰਿਤਕ ਕਾਂਸਟੇਬਲ ਦੀ ਪਤਨੀ ਨੀਰੂ ਰਾਜਵਾੜੇ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਹੁਣ ਉਸ ਦੇ ਪੁੱਤਰ ਨੂੰ ਤਰਸ ਦੇ ਆਧਾਰ 'ਤੇ ਪੁਲਿਸ ਵਿਭਾਗ ਵਿੱਚ ਬਾਲ ਕਾਂਸਟੇਬਲ ਵਜੋਂ ਨਿਯੁਕਤ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਉਹ ਪਤੀ ਦੇ ਜਾਣ ਤੋਂ ਬਾਅਦ ਦੁਖੀ ਹੈ ਪਰ ਆਪਣੇ ਬੱਚੇ ਲਈ ਪੁਲਿਸ ਵਿਭਾਗ ਦੇ ਇਸ ਫੈਸਲੇ ਤੋਂ ਖੁਸ਼ ਵੀ ਹੈ।
18 ਸਾਲ ਬਾਅਦ ਫੁੱਲ ਟਾਈਮ ਕਾਂਸਟੇਬਲ ਦੀ ਤਾਇਨਾਤੀ ਹੋਵੇਗੀ
ਛੱਤੀਸਗੜ੍ਹ ਦੇ ਸੂਰਜਪੁਰ 'ਚ ਵਾਂਗ ਹੀ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਕਟਨੀ 'ਚ ਚਾਰ ਸਾਲ ਦਾ ਬੱਚਾ ਪੁਲਿਸ ਫੋਰਸ 'ਚ ਆਪਣੇ ਹੈੱਡ ਕਾਂਸਟੇਬਲ ਪਿਤਾ ਨੂੰ ਗਵਾਉਣ ਤੋਂ ਬਾਅਦ ਚਾਈਲਡ ਕਾਂਸਟੇਬਲ ਵਜੋਂ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਸਾਰੇ ਬੱਚਿਆਂ ਨੂੰ 18 ਸਾਲ ਦੀ ਉਮਰ ਤੋਂ ਬਾਅਦ ਫੁੱਲ ਟਾਈਮ ਕਾਂਸਟੇਬਲ ਵਜੋਂ ਨਿਯੁਕਤ ਕੀਤਾ ਜਾਵੇਗਾ।
- PTC PUNJABI