ਜਸਬੀਰ ਜੱਸੀ ਦੇ ਨਾਲ ਅਦਾਕਾਰਾ ਰੁਪਿੰਦਰ ਰੂਪੀ ਨੇ ਕੀਤੀ ਮੁਲਾਕਾਤ, ਗਾਇਕ ਨੇ ਕਿਹਾ ‘ਭੈਣ ਕਹਿੰਦੀ ਵੀਰਾ ਤੂੰ ਕਿਉਂ ਡੋਲਦਾ ਵੇ’

ਜਸਬੀਰ ਜੱਸੀ ਨੇ ਅਦਾਕਾਰਾ ਰੁਪਿੰਦਰ ਰੂਪੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ‘ਭੈਣ ਰੁਪਿੰਦਰ ਰੂਪੀ ਘਰ ਆਏ। ਕਹਿੰਦੀ ਵੀਰਾ ਤੂੰ ਕਿਉਂ ਡੋਲਦਾ ਵੇ’।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਆਪਣੇ ਘਰ ਦੇ ਲਾਨ ‘ਚ ਮੰਜੇ ‘ਤੇ ਬੈਠੇ ਹੋਏ ਹਨ ।

Written by  Shaminder   |  June 27th 2023 03:58 PM  |  Updated: June 27th 2023 03:58 PM

ਜਸਬੀਰ ਜੱਸੀ ਦੇ ਨਾਲ ਅਦਾਕਾਰਾ ਰੁਪਿੰਦਰ ਰੂਪੀ ਨੇ ਕੀਤੀ ਮੁਲਾਕਾਤ, ਗਾਇਕ ਨੇ ਕਿਹਾ ‘ਭੈਣ ਕਹਿੰਦੀ ਵੀਰਾ ਤੂੰ ਕਿਉਂ ਡੋਲਦਾ ਵੇ’

ਜਸਬੀਰ ਜੱਸੀ (Jasbir jassi) ਨੇ ਅਦਾਕਾਰਾ ਰੁਪਿੰਦਰ ਰੂਪੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ‘ਭੈਣ ਰੁਪਿੰਦਰ ਰੂਪੀ ਘਰ ਆਏ। ਕਹਿੰਦੀ ਵੀਰਾ ਤੂੰ ਕਿਉਂ ਡੋਲਦਾ ਵੇ’।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਆਪਣੇ ਘਰ ਦੇ ਲਾਨ ‘ਚ ਮੰਜੇ ‘ਤੇ ਬੈਠੇ ਹੋਏ ਹਨ ਅਤੇ ਅਦਾਕਾਰਾ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਮੌਕੇ ਰੁਪਿੰਦਰ ਰੂਪੀ ਦੇ ਨਾਲ ਉਨ੍ਹਾਂ ਦੇ ਪਤੀ ਭੁਪਿੰਦਰ ਬਰਨਾਲਾ ਵੀ ਮੌਜੂਦ ਸਨ । 

ਹੋਰ ਪੜ੍ਹੋ : ਜਾਣੋ ਸਭ ਤੋਂ ਵੱਡੀਆਂ ਮੁੱਛਾਂ ਅਤੇ ਦਾੜ੍ਹੀ ਰੱਖਣ ਵਾਲੀ ਹਰਨਾਮ ਕੌਰ ਬਾਰੇ

ਫੈਨਸ ਲਗਾਉਣ ਲੱਗੇ ਕਿਆਸ 

ਜਸਬੀਰ ਜੱਸੀ ਅਤੇ ਰੁਪਿੰਦਰ ਰੂਪੀ ਨੂੰ ਇੱਕਠਿਆਂ ਵੇਖ ਕੇ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾਉਣ ਲੱਗ ਪਏ ਹਨ ਕਿ ਸ਼ਾਇਦ ਇਹ ਤਿੰਨੋ ਜਣੇ ਕੁਝ ਨਵਾਂ ਲੈ ਕੇ ਆਉਣ ਵਾਲੇ ਹਨ ਜਾਂ ਫਿਰ ਰਸਮੀ ਤੌਰ ‘ਤੇ ਮੁਲਾਕਾਤ ਕਰਨ ਦੇ ਲਈ ਰੁਪਿੰਦਰ ਰੂਪੀ ਪਹੁੰਚੇ ਸਨ ।

ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਕੋਈ ਦਿਲ ਵਾਲੇ ਇਮੋਜੀ ਪੋਸਟ ਕਰ ਰਿਹਾ ਹੈ ਅਤੇ ਕਈਆਂ ਨੇ ਫਾਇਰ ਵਾਲੇ ਇਮੋਜੀ ਪੋਸਟ ਕੀਤੇ ਹਨ । 

ਰੁਪਿੰਦਰ ਰੂਪੀ ਹਰ ਦੂਜੀ ਫ਼ਿਲਮ ‘ਚ ਆਉਂਦੇ ਨੇ ਨਜ਼ਰ 

ਰੁਪਿੰਦਰ ਰੂਪੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਨ੍ਹਾਂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਆਸੀਸ’, ‘ਨਾਢੂ ਖਾਂ’, ‘ਦਾਣਾ ਪਾਣੀ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਦੀਆਂ ਫ਼ਿਲਮਾਂ ‘ਚ ਨਿਭਾਏ ਹਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network