Afsana Khan: ਪਤੀ ਸਾਜ਼ ਨਾਲ ਅਫਸਾਨਾ ਖ਼ਾਨ ਪਹੁੰਚੀ ਅਜਮੇਰ ਸ਼ਰੀਫ ਦਰਗਾਹ, ਗਾਇਕਾ ਨੇ ਸਾਂਝੀ ਕੀਤੀਆਂ ਤਸਵੀਰਾਂ

ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਹਾਲ ਹੀ 'ਚ ਆਪਣੇ ਪਤੀ ਸਾਜ਼ ਦੇ ਨਾਲ ਅਜਮੇਰ ਸ਼ਰੀਫ ਦਰਗਾਹ ਪਹੁੰਚੀ। ਗਾਇਕਾ ਨੇ ਇੱਥੋਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Written by  Pushp Raj   |  April 04th 2023 06:34 PM  |  Updated: April 04th 2023 06:34 PM

Afsana Khan: ਪਤੀ ਸਾਜ਼ ਨਾਲ ਅਫਸਾਨਾ ਖ਼ਾਨ ਪਹੁੰਚੀ ਅਜਮੇਰ ਸ਼ਰੀਫ ਦਰਗਾਹ, ਗਾਇਕਾ ਨੇ ਸਾਂਝੀ ਕੀਤੀਆਂ ਤਸਵੀਰਾਂ

Afsana Khan and Saajz at Ajmer Sharif Dargah: ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤ ਦੇਣ ਵਾਲੀ ਗਾਇਕਾ ਅਫਸਾਨਾ ਖਾਨ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ।

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤ ਦੇਣ ਵਾਲੀ ਗਾਇਕਾ ਅਫਸਾਨਾ ਖਾਨ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। 

ਦੱਸ ਦਈਏ ਕਿ ਅਫਸਾਨਾ ਖ਼ਾਨ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਆਪਣੇ ਪਤੀ ਸਾਜ਼ ਨਾਲ ਅਜਮੇਰ ਸ਼ਰੀਫ ਦਰਗਾਹ ਪੁੱਜੀ। ਜਿਸ ਦੀਆਂ ਖਾਸ ਤਸਵੀਰਾਂ ਗਾਇਕਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀਆਂ ਕੀਤੀਆਂ ਗਈਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਤੇ ਅਫਸਾਨਾ ਖਾਨ ਦੇ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਅੱਲ੍ਹਾ ਬਹੁਤ ਖੁਸ਼ ਰੱਖੇ ਤੁਹਾਨੂੰ ਅਫਸਾਨਾ ਜੀ????...  ਇਸ ਤੋਂ ਇਲਾਵਾ ਪ੍ਰਸ਼ੰਸ਼ਕ ਤਸਵੀਰਾਂ ਉੱਪਰ ਹਾਰਟ ਇਮੋਜ਼ੀ ਸਾਂਝੇ ਕਰ ਰਹੇ ਹਨ।

ਹੋਰ ਪੜ੍ਹੋ: Wedding Anniversary: ਗਾਇਕ ਬੀ ਪਰਾਕ ਦੀ ਵੈਡਿੰਗ ਐਨਾਵਰਸੀ ਅੱਜ, ਜਾਣੋ ਕਿੰਝ ਸ਼ੁਰੂ ਹੋਈ ਬੀ ਪਰਾਕ ਤੇ ਮੀਰਾ ਬੱਚਨ ਦੀ ਲਵ ਸਟੋਰੀ      

ਦੱਸ ਦੇਈਏ ਕਿ ਅਫਸਾਨਾ ਖਾਨ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਤਸਵੀਰਾਂ ਵਿੱਚ ਅਫਸਾਨਾ ਅਕਸਰ ਮਸਤੀ ਕਰਦੇ ਹੋਏ ਵੀ ਦਿਖਾਈ ਦਿੰਦੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਅਫਸਾਨਾ ਖਾਨ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਫਿਲਹਾਲ ਗਾਇਕਾ ਪਤੀ ਸਾਜ਼ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਦਿਖਾਈ ਦੇ ਰਹੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network