ਭਾਰਤ-ਪਾਕਿ ਸਬੰਧਾਂ ਦੌਰਾਨ ਨੀਰਜ ਅਤੇ ਅਰਸ਼ਦ ਬਣੇ ਦੋਸਤ , ਦੋਹਾਂ ਖਿਡਾਰੀਆਂ ਦੀਆਂ ਮਾਵਾਂ ਨੇ ਬੱਚਿਆਂ 'ਤੇ ਲੁੱਟਾਇਆ ਪਿਆਰ
Neeraj Chopra and Arshad Nadeem friendship : ਪੈਰਿਸ ਓਲੰਪਿਕਸ 2024 ਵਿਚਾਲੇ ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਅਕਸਰ ਸੋਸ਼ਲ ਮੀਡੀਆ 'ਤੇ ਲੜਦੇ ਰਹਿੰਦੇ ਹਨ। ਨੀਰਜ ਚੋਪੜਾ ਅਤੇ ਅਰਸ਼ਦ ਨਦੀਮ ਦੀ ਦੋਸਤੀ ਤੇ ਦੋਹਾਂ ਖਿਡਾਰੀਆਂ ਦੀਆਂ ਮਾਵਾਂ ਦੇ ਬਿਆਨ ਇੱਕ ਮਿਸਾਲ ਬਣ ਗਏ ਹਨ। ਲੋਕਾਂ ਨੂੰ ਨੀਰਜ ਅਤੇ ਅਰਸ਼ਦ ਦੀ ਦੋਸਤੀ ਕਾਫੀ ਪਸੰਦ ਆ ਰਹੇ ਹਨ।
ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 2024 'ਚ ਚਾਂਦੀ ਦਾ ਤਗਮਾ ਜਿੱਤਿਆ ਹੈ, ਜਦਕਿ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਸੋਨ ਤਮਗਾ ਜਿੱਤਿਆ ਹੈ। ਨੀਰਜ ਚੋਪੜਾ ਅਤੇ ਅਰਸ਼ਦ ਨਦੀਮ ਮੈਦਾਨ 'ਤੇ ਇਕ-ਦੂਜੇ ਦੇ ਪ੍ਰਤੀਯੋਗੀ ਹੋ ਸਕਦੇ ਹਨ। ਪਰ ਬਾਹਰੋਂ ਉਨ੍ਹਾਂ ਦੀ ਦੋਸਤੀ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ। ਦੋਵੇਂ ਮੈਦਾਨ 'ਤੇ ਅਤੇ ਬਾਹਰ ਇਕ ਦੂਜੇ ਦਾ ਸਨਮਾਨ ਕਰਦੇ ਹਨ।
ਇੱਕ ਸੱਚਾ ਦੋਸਤ ਉਹ ਹੈ ਜੋ ਔਖੇ ਸਮੇਂ ਵਿੱਚ ਤੁਹਾਡਾ ਸਾਥ ਦਿੰਦਾ ਹੈ। ਜਦੋਂ ਵੀ ਕੋਈ ਖਿਡਾਰੀ ਔਖੇ ਸਮੇਂ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ ਅਤੇ ਕੋਈ ਹੋਰ ਖਿਡਾਰੀ ਉਸ ਦਾ ਸਾਥ ਦਿੰਦਾ ਹੈ। ਉਸ ਨੂੰ ਹੌਸਲਾ ਦਿੰਦਾ ਹੈ। ਜਿਵੇਂ ਨੀਰਜ ਅਤੇ ਅਰਸ਼ਦ ਨੇ ਇੱਕ ਦੂਜੇ ਦਾ ਸਾਥ ਦਿੱਤਾ।
ਮੁਕਾਬਲਾ ਤੇ ਨਿੱਜੀ ਸਬੰਧ
ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਬੇਸਟ ਫ੍ਰੈਂਡ ਵੀ ਇੱਕ ਦੂਜੇ ਦੇ ਮੁਕਾਬਲੇਬਾਜ਼ ਹੁੰਦੇ ਹਨ ਅਤੇ ਆਪਣੀਆਂ ਨਿੱਜੀ ਗੱਲਾਂ ਦਾ ਬਦਲਾ ਵੀ ਲੈਂਦੇ ਹਨ, ਪਰ ਨੀਰਜ ਅਤੇ ਅਰਸ਼ਦ ਨੇ ਆਪਣੇ ਨਿੱਜੀ ਸਬੰਧਾਂ ਨੂੰ ਦੂਰ ਰੱਖਿਆ ਅਤੇ ਇੱਕ ਦੂਜੇ ਦਾ ਸਮਰਥਨ ਕੀਤਾ ਅਤੇ ਇੱਕ ਦੂਜੇ ਦੀ ਤਾਰੀਫ਼ ਕੀਤੀ।
ਖੇਡਾਂ ਤੇ ਮਨੁੱਖਤਾ ਸਣੇ ਨਿਮਰਤਾ ਤੇ ਸਤਿਕਾਰ
ਨੀਰਜ ਅਤੇ ਅਰਸ਼ਦ ਦੋਵੇਂ ਵੱਖ-ਵੱਖ ਦੇਸ਼ਾਂ ਦੇ ਰਹਿਣ ਵਾਲੇ ਹਨ ਅਤੇ ਦੋਹਾਂ ਦੇਸ਼ਾਂ 'ਚ ਸਿਆਸੀ ਤਣਾਅ ਹੈ ਪਰ ਇਸ ਤੋਂ ਇਲਾਵਾ ਉਨ੍ਹਾਂ ਦੀ ਦੋਸਤੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਰਿਸ਼ਤਾ ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਹੈ। ਉਨ੍ਹਾਂ ਦੀ ਦੋਸਤੀ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਮਨੁੱਖਤਾ ਅਤੇ ਖੇਡਾਂ ਰਾਹੀਂ ਅਸੀਂ ਸਿਆਸੀ ਮਤਭੇਦਾਂ ਨੂੰ ਵੀ ਦੂਰ ਕਰ ਸਕਦੇ ਹਾਂ। ਦੋਵੇਂ ਖਿਡਾਰੀ ਬਹੁਤ ਹੀ ਨਿਮਰ ਅਤੇ ਸਤਿਕਾਰਤ ਖਿਡਾਰੀ ਹਨ। ਦੋਵਾਂ ਨੇ ਇੱਕ ਦੂਜੇ ਪ੍ਰਤੀ ਨਿਮਰਤਾ ਅਤੇ ਸਤਿਕਾਰ ਦਿਖਾਇਆ ਹੈ ਭਾਵੇਂ ਮੈਦਾਨ ਵਿੱਚ ਹੋਵੇ ਜਾਂ ਬਾਹਰ। ਹਰ ਰਿਸ਼ਤਾ ਨਿਮਰਤਾ ਅਤੇ ਸਤਿਕਾਰ ਨਾਲ ਕੰਮ ਕਰਦਾ ਹੈ।
ਦੋਹਾਂ ਖਿਡਾਰੀਆਂ ਦੀਆਂ ਮਾਵਾਂ ਨੇ ਦੋਹਾਂ ਬੱਚਿਆਂ ਉੱਤੇ ਲੁਟਾਇਆ ਪਿਆਰ
ਜਿੱਥੇ ਭਾਰਤ ਵਿੱਚ ਨੀਰਜ ਚੋਪੜਾ ਦੀ ਮਾਂ ਦਾ ਬਿਆਨ ਆਇਆ ਕਿ ਮੇਰੇ ਬੇਟੇ ਨੇ ਸਿਲਵਰ ਮੈਡਲ ਜਿੱਤਿਆ ਮੈਂ ਖੁਸ਼ ਹਾਂ ਤੇ ਮੈਨੂੰ ਉਸ ਉੱਤੇ ਮਾਣ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੋਲਜ ਜਿੱਤਣ ਵਾਲੇ ਅਰਸ਼ਦ ਵੀ ਸਾਡੇ ਹੀ ਬੇਟੇ ਨੇ ਫਿਰ ਕਿਉਂਕਿ ਉਹ ਸਾਡੇ ਗੁਆਂਢੀ ਮੁਲਕ ਤੇ ਲਹਿੰਦੇ ਪੰਜਾਬ ਦੇ ਪੁੱਤਰ ਹਨ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਨਾਲ ਵਿਦੇਸ਼ 'ਚ ਹੋਈ ਚੋਰੀ ਦੀ ਕੋਸ਼ਿਸ਼, ਅਦਾਕਾਰਾ ਨੇ ਸਾਂਝੀ ਕੀਤੀ ਵੀਡੀਓ
ਉੱਥੇ ਹੀ ਦੂਜੇ ਪਾਸੇ ਅਰਸ਼ਦ ਦੀ ਮਾਂ ਨੇ ਵੀ ਆਪਣੇ ਬੇਟੇ ਦੇ ਗੋਲਡ ਜਿੱਤਣ ਦੀ ਖੁਸ਼ੀ ਮਨਾਉਂਦੇ ਹੋਏ ਨੀਰਜ਼ ਚੋਪੜਾ ਦੀ ਰੱਜ ਕੇ ਤਾਰੀਫ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨੀਰਜ ਚੋਪੜਾ ਨੂੰ ਖੂਬ ਪਿਆਰ ਬਰਸਾਇਆ ਤੇ ਉਨ੍ਹਾਂ ਲਈ ਖੁਸ਼ੀਆਂ ਤੇ ਸਫਲਤਾ ਦੀ ਦੁਆ ਕੀਤੀ।
- PTC PUNJABI