ਆਰੀਅਨ ਖ਼ਾਨ ਵੱਲੋਂ ਲਾਂਚ ਬ੍ਰੈਂਡ ਦੇ ਕੱਪੜਿਆਂ ਦੀ ਕੀਮਤ ਜਾਣ ਕੇ ਉਡ ਜਾਣਗੇ ਤੁਹਾਡੇ ਹੋਸ਼, ਲੋਕ ਮੀਮਜ਼ ਬਣਾ ਸ਼ਾਹਰੁਖ ਦੇ ਲਾਡਲੇ ਨੂੰ ਕਰ ਰਹੇ ਟ੍ਰੋਲ

ਸ਼ਾਹਰੁਖ ਖ਼ਾਨ ਦੇ ਲਾਡਲੇ ਆਰੀਅਨ ਖ਼ਾਨ ਨੇ ਹਾਲ ਹੀ ਵਿੱਚ ਕੱਪੜੀਆਂ ਦੇ ਇੱਕ ਨਵੇਂ ਬ੍ਰੈਂਡ ਨੂੰ ਲਾਂਚ ਕੀਤਾ ਹੈ। ਆਰੀਅਨ ਦੇ ਇਸ ਨਵੇਂ ਬ੍ਰੈਂਡ ਦੇ ਕੱਪੜਿਆ ਕੀਮਤ ਸੁਣ ਕੇ ਲੋਕ ਹੈਰਾਨ ਰਹਿ ਗਏ ਤੇ ਲਗਾਤਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਬ੍ਰੈਂਡ ਦੇ ਕੱਪੜਿਆਂ ਦੀ ਕੀਮਤ ਬਹੁਤ ਜ਼ਿਆਦਾ ਹੈ ਜੋ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ।

Written by  Pushp Raj   |  May 02nd 2023 12:21 PM  |  Updated: May 02nd 2023 12:24 PM

ਆਰੀਅਨ ਖ਼ਾਨ ਵੱਲੋਂ ਲਾਂਚ ਬ੍ਰੈਂਡ ਦੇ ਕੱਪੜਿਆਂ ਦੀ ਕੀਮਤ ਜਾਣ ਕੇ ਉਡ ਜਾਣਗੇ ਤੁਹਾਡੇ ਹੋਸ਼, ਲੋਕ ਮੀਮਜ਼ ਬਣਾ ਸ਼ਾਹਰੁਖ ਦੇ ਲਾਡਲੇ ਨੂੰ ਕਰ ਰਹੇ ਟ੍ਰੋਲ

Aaryan Khan gets trolled: ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੇ ਹਾਲ ਹੀ 'ਚ ਆਪਣਾ ਲਗਜ਼ਰੀ ਕੱਪੜਿਆਂ ਦਾ ਬ੍ਰਾਂਡ 'D'YAVOL X' ਲਾਂਚ ਕੀਤਾ ਹੈ। ਸ਼ਾਹਰੁਖ ਅਤੇ ਆਰੀਅਨ ਦੀ ਇਸ ਲੇਟੈਸਟ ਸਟ੍ਰੀਟਵੀਅਰ ਕਲੈਕਸ਼ਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। 

ਹਾਲਾਂਕਿ, ਜਦੋਂ ਆਰੀਅਨ ਖ਼ਾਨ ਦੇ ਇਸ ਬ੍ਰੈਂਡ ਦੀ ਵੈਬਸਾਈਟ ਲਾਈਵ ਹੋਈ, ਤਾਂ ਲੋਕ 2 ਲੱਖ ਰੁਪਏ ਦੀਆਂ ਜੈਕਟਾਂ ਤੋਂ ਲੈ ਕੇ 33,000 ਰੁਪਏ ਦੀ ਕੀਮਤ ਵਾਲੇ ਸਵੈਟਸ਼ਰਟਾਂ ਤੱਕ ਸਭ ਕੁਝ ਦੇਖ ਕੇ ਹੈਰਾਨ ਰਹਿ ਗਏ।

 ਦੱਸ ਦਈਂਏ ਕਿ ਕਿ 30 ਅਪ੍ਰੈਲ 2023 ਨੂੰ, ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੇ ਲਗਜ਼ਰੀ ਸਟ੍ਰੀਟਵੀਅਰ ਬ੍ਰਾਂਡ 'D'YAVOL X' ਦੀ ਵੈੱਬਸਾਈਟ ਲਾਈਵ ਹੋਈ। ਇਸ ਦਾ ਐਲਾਨ ਕਰਦੇ ਹੋਏ, ਸਟਾਰ ਕਿਡ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਲਿਆ ਅਤੇ ਆਪਣੇ ਪਿਤਾ ਸ਼ਾਹਰੁਖ ਨਾਲ ਕਾਲੇ ਸਵੈਟ-ਸ਼ਰਟ ਵਿੱਚ ਜੁੜਵਾਂ ਹੋਣ ਦੀ ਇੱਕ ਫੋਟੋ ਸਾਂਝੀ ਕੀਤੀ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਰੀਅਨ ਨੇ ਲਿਖਿਆ, ''dyavolx.com 'ਤੇ ਲਾਈਵ now।''

ਜਿਵੇਂ ਹੀ ਆਰੀਅਨ ਦੇ ਕੱਪੜਿਆਂ ਦੇ ਬ੍ਰੈਂਡ ਦੇ ਨਵੇਂ ਕਲੈਕਸ਼ਨ ਨੂੰ ਲਾਂਚ ਕੀਤਾ ਗਿਆ ਤਾਂ ਨੇਟੀਜ਼ਨਸ ਵੈੱਬਸਾਈਟ 'ਤੇ ਆ ਗਏ। ਹਾਲਾਂਕਿ, ਕੱਪੜਿਆਂ ਦੀਆਂ ਬੇਤਹਾਸ਼ਾ ਵੱਧ ਕੀਮਤਾਂ ਦੇਖ ਕੇ ਉਹ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਇੰਨੇ ਮਹਿੰਗੇ ਭਾਅ 'ਤੇ ਵੇਚਣ ਲਈ ਸਟ੍ਰੀਟਵੇਅਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। 

ਹੋਰ ਪੜ੍ਹੋ: Jyoti Noora: ਕੁਨਾਲ ਪਾਸੀ ਨੇ ਪਤਨੀ ਜੋਤੀ ਨੂਰਾਂ ਦੇ ਖਿਲਾਫ ਜਾਰੀ ਕੀਤੀ ਵੀਡੀਓ, ਕਿਹਾ- 'ਮੇਰਾ ਘਰ ਬਰਬਾਦ ਕਰ ਦਿੱਤਾ' 

ਇੱਕ ਯੂਜ਼ਰ ਨੇ ਲਿਖਿਆ, "ਬਹੁਤ ਮਹਿੰਗਾ... ਸਾਡੇ ਵਰਗੇ 'ਆਮ' ਲੋਕਾਂ ਲਈ ਨਹੀਂ!", ਜਦੋਂ ਕਿ ਦੂਜੇ ਨੇ ਕਮੈਂਟ  ਕੀਤਾ, "ਬਾਈਕਰ ਜੈਕੇਟ ਲਈ 2 ਲੱਖ, ਜੋ ਬੇਕਾਰ ਲੱਗਦੀ ਹੈ, ਮੈਂ ਇਸ ਨੂੰ ਨਹੀਂ ਖਰੀਦ ਸਕਦਾ। "ਮੈਂ ਇਸ ਦੀ ਬਜਾਏ ਜ਼ਾਰਾ ਦੀ ਜੈਕਟ ਖਰੀਦਣਾ ਪਸੰਦ ਕਰਾਂਗਾ, ਜੋ ਕਿ ਇਸ ਤੋਂ ਸਸਤੀ ਹੈ ਤੇ ਸੋਹਣੀ ਵੀ। ਇੱਕ ਹੋਰ ਨੇ ਲਿਖਿਆ ਕਿੰਗ ਖ਼ਾਨ ਦੇ ਲਾਡਲੇ ਦੇ ਬ੍ਰੈਂਡ ਵਾਲੇ ਕੱਪੜੇ ਖਰੀਦਣ ਲਈ ਸਾਨੂੰ ਤਾਂ ਆਪਣੀ ਕਿਡਨੀ ਵੇਚਣੀ ਪਵੇਗੀ।"   

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network