ਬੇਟੇ ਬੌਬੀ ਦੇ ਗੀਤ 'ਜਮਾਲ ਕੁਡੂ' 'ਤੇ ਡਾਂਸ ਕਰਦੇ ਨਜ਼ਰ ਆਏ ਧਰਮਿੰਦਰ, ਵੇਖੋ ਵੀਡੀਓ
ਬੇਟੇ ਬੌਬੀ ਦੇ ਗੀਤ 'ਜਮਾਲ ਕੁਡੂ' 'ਤੇ ਡਾਂਸ ਕਰਦੇ ਨਜ਼ਰ ਆਏ ਧਰਮਿੰਦਰ, ਵੇਖੋ ਵੀਡੀਓ
Dharmendra dance video on song Jamal kudo: ਬਾਲੀਵੁੱਡ ਦੇ ਹੀਮੈਨ ਯਾਨੀ ਕਿ ਧਰਮਿੰਦਰ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਤੋਂ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਧਰਮਿੰਦਰ (Dharmendra) ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਧਰਮਿੰਦਰ ਬੇਟੇ ਬੌਬੀ ਦੇ ਗੀਤ 'ਜਮਾਲ ਕੁਡੂ' 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਰਣਬੀਰ ਕਪੂਰ ਤੇ ਬੌਬੀ ਦਿਓਲ (Bobby Deol) ਸਟਾਰਰ ਫਿਲਮ 'ਐਨੀਮਲ' ਸਾਲ 2023 ਦੀਆਂ ਬਲਾਕਬਸਟਰ ਫਿਲਮਾਂ 'ਚੋਂ ਇੱਕ ਰਹੀ ਹੈ। 'ਐਨੀਮਲ' ਦੇ ਡਾਇਲਾਗਸ ਅਤੇ ਸੀਨਸ ਵਾਂਗ ਇਸ ਫ਼ਿਲਮ ਦੇ ਗੀਤਾਂ ਨੇ ਵੀ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ। ਇਸ ਫਿਲਮ 'ਚ ਬੌਬੀ ਦਿਓਲ ਦਾ ਐਂਟਰੀ ਗੀਤ 'ਜਮਾਲ ਕੁਡੂ' Jamal kudo ਕਾਫੀ ਵਾਇਰਲ ਹੋਇਆ ਸੀ।
ਧਰਮਿੰਦਰ ਨੇ ਗੀਤ Jamal kudo 'ਤੇ ਕੀਤਾ ਡਾਂਸ
ਇੱਥੋਂ ਤੱਕ ਕਿ ਕਈ ਮਸ਼ਹੂਰ ਹਸਤੀਆਂ ਵੀ ਇਸ ਗੀਤ 'ਤੇ ਖ਼ੁਦ ਨੂੰ ਰੀਲ ਬਨਾਉਣ ਤੋਂ ਨਹੀਂ ਰੋਕ ਸਕੀਆਂ। ਬੌਬੀ ਦਿਓਲ ਦੇ ਇਸ ਗੀਤ 'ਤੇ ਸੰਨੀ ਦਿਓਲ ਨੇ ਵੀ ਰੀਲ ਬਣਾਈ ਸੀ। ਹੁਣ ਧਰਮਿੰਦਰ ਨੇ ਆਪਣੇ ਬੇਟੇ ਦੇ ਗੀਤ 'ਜਮਾਲ ਕੁਡੂ' 'ਤੇ ਡਾਂਸ ਕੀਤਾ ਹੈ। ਉਨ੍ਹਾਂ ਦਾ ਵੀਡੀਓ ਸਾਹਮਣੇ ਆਇਆ ਹੈ। ਧਰਮਿੰਦਰ ਦੀ ਇਹ ਵੀਡੀਓ 'Bigg Boss17' ਦੇ ਪ੍ਰੋਮੋ ਦੀ ਵੀਡੀਓ ਹੈ। ਧਰਮਿੰਦਰ ਅਤੇ ਸਲਮਾਨ ਨੇ 'ਬਿੱਗ ਬੌਸ' ਦੇ ਮੰਚ 'ਤੇ ਜਮਾਲ ਕੁਡੂ ਗੀਤ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਧਰਮਿੰਦਰ ਨੇ ਆਪਣੇ ਬੇਟੇ ਦੇ ਗੀਤ 'ਤੇ ਰੈਪ ਕੀਤਾ, ਉਥੇ ਹੀ ਸਲਮਾਨ ਨੇ ਬੌਬੀ ਦਿਓਲ ਦੇ ਅੰਦਾਜ਼ 'ਚ ਸਿਰ 'ਤੇ ਗਲਾਸ ਰੱਖ ਕੇ ਗੀਤ ਜਮਾਲ ਕੁਡੂ 'ਤੇ ਡਾਂਸ ਕੀਤਾ।ਸਲਮਾਨ ਅਤੇ ਧਰਮਿੰਦਰ ਦੇ ਨਾਲ ਅਰਬਾਜ਼ ਅਤੇ ਸੋਹੇਲ ਨੇ ਵੀ ''ਜਮਾਲ ਕੁਡੂ'' ਗੀਤ ''ਤੇ ਡਾਂਸ ਕੀਤਾ। ਬਿੱਗ ਬੌਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਬੌਬੀ ਦਿਓਲ ਨੇ ਦਿਲ ਦਾ ਇਮੋਜੀ ਪੋਸਟ ਕਰਕੇ ਇਸ ਵੀਡੀਓ 'ਤੇ ਕਮੈਂਟ ਕੀਤਾ ਹੈ।
ਫੈਨਜ਼ ਧਰਮਿੰਦਰ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਕਈ ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਧਰਮਿੰਦਰ ਨੇ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ ਕੀਤੀਆਂ ਹਨ। ਇਨ੍ਹਾਂ ਵਿੱਚ ਫਿਲਮ ਸ਼ੋਲੇ ਦੇ ਡਾਇਲਾਗਸ ਨੂੰ ਅੱਜ ਵੀ ਫੈਨਜ਼ ਕਾਫੀ ਪਸੰਦ ਕਰਦੇ ਹਨ। ਮੌਜੂਦਾ ਸਮੇਂ ਵਿੱਚ ਧਰਮਿੰਦਰ ਫਿਲਮਾਂ ਵਿੱਚ ਘੱਟ ਹੀ ਐਕਟਿਵ ਹਨ, ਪਰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਉਨ੍ਹਾਂ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।
ਹੋਰ ਪੜ੍ਹੋ: ਗੁਰਨਾਮ ਭੁੱਲਰ ਦੀ ਫਿਲਮ 'ਖਿਡਾਰੀ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ
ਸਾਲ 2023 ਦਿਓਲ ਪਰਿਵਾਰ ਲਈ ਕਾਫੀ ਚੰਗਾ ਰਿਹਾ, ਜਿੱਥੇ ਸਾਲ 2023 ਵਿੱਚ ਸੰਨੀ ਦਿਓਲ ਦੀ ਫਿਲਮ ਗਦਰ-2 ਸੁਪਰਹਿੱਟ ਰਹੀ ਉੱਥੇ ਹੀ ਸਾਲ ਦੇ ਅੰਤ ਵਿੱਚ ਰਿਲੀਜ਼ ਹੋਈ ਬੌਬੀ ਦਿਓਲ ਦੀ ਫਿਲਮ ਐਨੀਮਲ ਬਾਕਸ ਆਫਿਸ ਉੱਤੇ ਸੁਪਰਹਿੱਟ ਰਹੀ। ਇਸੇ ਸਾਲ ਧਰਮਿੰਦਰ ਦੇ ਪੋਤੇ ਤੇ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦਾ ਵਿਆਹ ਵੀ ਹੋਇਆ, ਜੋ ਕਿ ਪੂਰੇ ਪਰਿਵਾਰ ਲਈ ਖੁਸ਼ੀ ਭਰਿਆ ਸਮਾਂ ਰਿਹਾ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
