ਫਿਲਮ 'ਐਨੀਮਲ' ਦੀ ਸਫਲਤਾ ਨੂੰ ਵੇਖ ਭਾਵੁਕ ਹੋਏ ਬੌਬੀ ਦਿਓਲ, ਕਿਹਾ- ਮੈਨੂੰ ਜਾਪਦਾ ਹੈ ਜਿਵੇਂ ਸੁਫਨਾ ਵੇਖ ਰਿਹਾ ਹਾਂ'...
ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਬੌਬੀ ਦਿਓਲ (Bobby Deol) ਲੰਮੇਂ ਸਮੇਂ ਬਾਅਦ ਵੱਡੇ ਪਰਦੇ 'ਤੇ ਮੁੜ ਵਾਪਸੀ ਕਰ ਰਹੇ ਹਨ। ਹਾਲ ਹੀ ਵਿੱਚ ਬੌਬੀ ਦਿਓਲ ਕਈ ਸਾਲਾਂ ਬਾਅਦ ਸੰਦੀਪ ਰੈੱਡਾ ਵੱਲੋਂ ਨਿਰਦੇਸ਼ਿਤ ਐਨੀਮਲ ਵਿੱਚ ਰਣਬੀਰ ਕਪੂਰ ਦੇ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਏ। ਹਾਲ ਹੀ 'ਚ ਬੌਬੀ ਦਿਓਲ ਨੇ ਫਿਲਮ ਦੀ ਸਫਲਤਾ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ, ਇਸ ਦੌਰਾਨ ਉਹ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ।
ਫਿਲਮ 'ਐਨੀਮਲ' ਦੀ ਸਫਲਤਾ ਨੂੰ ਵੇਖ ਭਾਵੁਕ ਹੋਏ ਬੌਬੀ ਦਿਓਲ, ਕਿਹਾ- ਮੈਨੂੰ ਜਾਪਦਾ ਹੈ ਜਿਵੇਂ ਸੁਫਨਾ ਵੇਖ ਰਿਹਾ ਹਾਂ'...
Bobby Deol on Film Animal Sucess: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਬੌਬੀ ਦਿਓਲ (Bobby Deol) ਲੰਮੇਂ ਸਮੇਂ ਬਾਅਦ ਵੱਡੇ ਪਰਦੇ 'ਤੇ ਮੁੜ ਵਾਪਸੀ ਕਰ ਰਹੇ ਹਨ। ਹਾਲ ਹੀ ਵਿੱਚ ਬੌਬੀ ਦਿਓਲ ਕਈ ਸਾਲਾਂ ਬਾਅਦ ਸੰਦੀਪ ਰੈੱਡਾ ਵੱਲੋਂ ਨਿਰਦੇਸ਼ਿਤ ਐਨੀਮਲ ਵਿੱਚ ਰਣਬੀਰ ਕਪੂਰ ਦੇ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਏ। ਹਾਲ ਹੀ 'ਚ ਬੌਬੀ ਦਿਓਲ ਨੇ ਫਿਲਮ ਦੀ ਸਫਲਤਾ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ, ਇਸ ਦੌਰਾਨ ਉਹ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ।
_2baa22c53faee58589e632fb4cb71ea3_1280X720.webp)
ਐਕਸ਼ਨ, ਥ੍ਰਿਲਰ ਡਰਾਮਾ ਫਿਲਮ ਐਨੀਮਲ ਦੇ ਵਿੱਚ ਬੌਬੀ ਦਿਓਲ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਸ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਅਜੇ ਵੀ ਦਰਸ਼ਕਾਂ 'ਤੇ ਬੌਬੀ ਦਿਓਲ ਦਾ ਜਾਦੂ ਛਾਇਆ ਹੋਇਆ ਹੈ। ਦਰਸ਼ਕਾਂ ਦੇ ਪਿਆਰ ਅਤੇ ਫਿਲਮ ਦੀ ਸਫਲਤਾ ਨੂੰ ਦੇਖ ਕੇ ਬੌਬੀ ਦਿਓਲ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਇੱਕ ਇੰਟਰਵਿਊ ਦੇ ਦੌਰਾਨ ਰੋਣ ਲੱਗ ਪਏ।
ਬੌਬੀ ਦਿਓਲ ਬੀਤੀ ਸ਼ਾਮ ਇੱਕ ਇਵੈਂਟ ਲਈ ਪਹੁੰਚੇ ਸਨ। ਜਿੱਥੇ ਉਸ ਨੇ ਪੈਪਰਾਜ਼ੀ ਦੇ ਸਾਹਮਣੇ ਆ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਬੌਬੀ ਨੇ ਕਿਹਾ- ਤੁਹਾਡਾ ਸਭ ਦਾ ਬਹੁਤ ਧੰਨਵਾਦ। ਰੱਬ ਬਹੁਤ ਦਿਆਲੂ ਹੈ। ਇਸ ਫਿਲਮ ਨੂੰ ਇੰਨਾ ਪਿਆਰ ਮਿਲ ਰਿਹਾ ਹੈ ਕਿ ਮੈਂਨੂੰ ਜਾਪਦਾ ਹੈ ਜਿਵੇਂ ਮੈਂ ਸੁਫਨਾ ਦੇਖ ਰਿਹਾ ਹਾਂ। ਇਹ ਕਹਿਣ ਤੋਂ ਬਾਅਦ ਵੀਡੀਓ 'ਚ ਬੌਬੀ ਦਿਓਲ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਜਿੱਥੇ ਉਨ੍ਹਾਂ ਦੀ ਟੀਮ ਅਤੇ ਕਰੀਬੀ ਲੋਕ ਦੇਖਭਾਲ ਕਰ ਰਹੇ ਹਨ। ਫਿਰ ਅਭਿਨੇਤਾ ਟਿਸ਼ੂ ਨਾਲ ਆਪਣੇ ਹੰਝੂ ਪੂੰਝਦੇ ਹੋਏ ਅਤੇ ਆਪਣੀ ਕਾਰ 'ਚ ਬੈਠੇ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ: ਪੰਜਾਬ ਪਹੁੰਚੀ 'Shehnaaz Gill' ਨੇ ਬੋਲੀਆਂ ਪਾ-ਪਾ ਕੀਤਾ ਗਿੱਧਾ,ਪਿੰਡ 'ਚ ਲਾਇਆਂ ਰੌਣਕਾਂ, ਵੇਖੋ ਵੀਡੀਓ
ਫਿਲਮ ਐਨੀਮਲ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਇੱਕ ਪਾਸੇ ਜਿੱਥੇ ਰਣਬੀਰ ਕਪੂਰ ਆਪਣੀ ਐਕਟਿੰਗ ਦੀ ਤਾਰੀਫਾਂ ਬਟੋਰ ਰਹੇ ਹਨ। ਦੂਜੇ ਪਾਸੇ ਬੌਬੀ ਦਿਓਲ ਦੇ ਕਿਰਦਾਰ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਲੈ ਕੇ ਪ੍ਰਸ਼ੰਸਕ ਦੀਵਾਨੇ ਹੋ ਰਹੇ ਹਨ। ਫਿਲਮ 'ਚ ਬੌਬੀ ਦਿਓਲ ਦਾ ਸਕਰੀਨ ਟਾਈਮ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਨੇ ਇੰਨੇ ਘੱਟ ਸਮੇਂ 'ਚ ਅਜਿਹੀ ਹਲਚਲ ਮਚਾ ਦਿੱਤੀ ਹੈ ਕਿ ਫਿਲਮ ਦੇ ਪ੍ਰਸ਼ੰਸਕ ਦੀਵਾਨੇ ਹੋ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਐਨੀਮਲ ਫਿਲਮ ਵਿੱਚ ਰਣਬੀਰ ਕਪੂਰ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ, ਰਸ਼ਮਿਕਾ ਮੰਡਾਨਾ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
