ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜ ਰਣਬੀਰ ਕਪੂਰ ਤੇ ਬੌਬੀ ਦਿਓਲ, ਫਿਲਮ ਦੀ ਸਫਲਤਾ ਲਈ ਕੀਤੀ ਅਰਦਾਸ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਨੂੰ ਲੈ ਕੇ ਸੁਰਖੀਆਂ 'ਚ ਹਨ। ਰਣਬੀਰ ਕਪੂਰ ਦੇ ਨਾਲ-ਨਾਲ ਇਸ ਫਿਲਮ 'ਚ ਬੌਬੀ ਦਿਓਲ ਵੀ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਰਣਬੀਰ ਕਪੂਰ ਤੇ ਬੌਬੀ ਦਿਓਲ ਦਿੱਲੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ, ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜ ਰਣਬੀਰ ਕਪੂਰ ਤੇ ਬੌਬੀ ਦਿਓਲ, ਫਿਲਮ ਦੀ ਸਫਲਤਾ ਲਈ ਕੀਤੀ ਅਰਦਾਸ
Ranbir Kapoor and Bobby Deol at Bangla Sahib: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਨੂੰ ਲੈ ਕੇ ਸੁਰਖੀਆਂ 'ਚ ਹਨ। ਰਣਬੀਰ ਕਪੂਰ ਦੇ ਨਾਲ-ਨਾਲ ਇਸ ਫਿਲਮ 'ਚ ਬੌਬੀ ਦਿਓਲ ਵੀ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਰਣਬੀਰ ਕਪੂਰ ਤੇ ਬੌਬੀ ਦਿਓਲ ਦਿੱਲੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ, ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਬੀਤੇ ਦਿਨੀਂ ਰਣਬੀਰ ਕਪੂਰ ਤੇ ਬੌਬੀ ਦਿਓਲ ਆਪਣੀ ਫਿਲਮ ਐਨੀਮਲ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ, ਇਸ ਦੌਰਾਨ ਉਹ ਗੁਰੂਘਰ ਮੱਥਾ ਟੇਕਣ ਪਹੁੰਚੇ। ਦੋਹਾਂ ਕਲਾਕਾਰਾਂ ਨੇ ਗੁਰੂਘਰ ਦੇ ਵਿੱਚ ਪੁੱਜ ਕੇ ਮੱਥਾ ਟੇਕਿਆ ਤੇ ਗੁਰੂ ਕੀ ਇਲਾਹੀ ਬਾਣੀ ਨੂੰ ਸਰਵਣ ਕੀਤਾ। ਇਸ ਦੌਰਾਨ ਦੋਹਾਂ ਕਲਾਕਾਰਾਂ ਨੇ ਆਪਣੀ ਆਉਣ ਵਾਲੀ ਫਿਲਮ ਤੇ ਸਰਬੱਤ ਦੇ ਭਲੇ ਦੀ ਵੀ ਅਰਦਾਸ ਕੀਤੀ।
ਇਸ ਦੌਰਾਨ ਰਣਬੀਰ ਕਪੂਰ ਤੇ ਬੌਬੀ ਦਿਓਲ ਦੇ ਨਾਲ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਅਤੇ ਨਿਰਮਾਤਾ ਭੂਸ਼ਣ ਕੁਮਾਰ, ਪ੍ਰਣਯ ਰੈੱਡੀ ਵਾਂਗਾ ਅਤੇ ਸ਼ਿਵ ਚੰਨਾ ਸਮੇਤ 'ਐਨੀਮਲ' ਦੀ ਪੂਰੀ ਟੀਮ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਪਹੁੰਚੀ ਸੀ। ਇਸ ਦੌਰਾਨ ਸਾਰਿਆਂ ਨੇ ਐਨੀਮਲ ਦੀ ਸਫ਼ਲਤਾ ਲਈ ਅਰਦਾਸ ਕੀਤੀ।
ਹੋਰ ਪੜ੍ਹੋ: ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅੱਜ, ਗੁਰੂਘਰ ਨਤਮਸਤਕ ਹੋਣ ਪੁੱਜੀਆਂ ਸੰਗਤਾਂ
ਸਟਾਰ ਕਾਸਟ ਸਣੇ ਪੂਰੀ ਟੀਮ ਐਨੀਮਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਟ੍ਰੇਲਰ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਬਾਕਸ ਆਫਿਸ 'ਤੇ ਕਮਾਈ ਦੇ ਰਿਕਾਰਡ ਤੋੜ ਦੇਵੇਗੀ। ਐਨੀਮਲ ਦੀ ਗੱਲ ਕਰੀਏ ਤਾਂ ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।ਐਨੀਮਲ ਦੀ ਸਟਾਰ ਕਾਸਟ ਵਿੱਚ ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਨਾ ਅਤੇ ਅਨਿਲ ਕਪੂਰ ਸਣੇ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
