Aishwarya Rai: ਤਲਾਕ ਦੀਆਂ ਖਬਰਾਂ ਵਿਚਾਲੇ ਪਤੀ ਅਭਿਸ਼ੇਕ ਬੱਚਨ ਤੇ ਭਾਂਣਜੀ ਨਵਯਾ 'ਤੇ ਗੁੱਸਾ ਕਰਦੀ ਨਜ਼ਰ ਆਈ ਐਸ਼ਵਰਿਆ ਰਾਏ, ਵੀਡੀਓ ਹੋਈ ਵਾਇਰਲ

ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੀ ਜੋੜੀ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ ਵਿੱਚ ਕੀਤੀ ਜਾਂਦੀ ਹੈ। ਹਾਲ ਹੀ 'ਚ ਇਨ੍ਹਾਂ ਦੇ ਤਲਾਕ ਦੀ ਖ਼ਬਰਾਂ ਸਾਹਮਣੇ ਆਈ ਰਹੀਆਂ ਹਨ। ਇਸ ਵਿਚਾਲੇ ਹੁਣ ਦੋਵਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਐਸ਼ਵਰਿਆ ਰਾਏ ਗੁੱਸੇ ਵਿੱਚ ਨਜ਼ਰ ਆ ਰਹੀ ਹੈ।

Written by  Pushp Raj   |  April 11th 2023 03:38 PM  |  Updated: April 11th 2023 03:38 PM

Aishwarya Rai: ਤਲਾਕ ਦੀਆਂ ਖਬਰਾਂ ਵਿਚਾਲੇ ਪਤੀ ਅਭਿਸ਼ੇਕ ਬੱਚਨ ਤੇ ਭਾਂਣਜੀ ਨਵਯਾ 'ਤੇ ਗੁੱਸਾ ਕਰਦੀ ਨਜ਼ਰ ਆਈ ਐਸ਼ਵਰਿਆ ਰਾਏ, ਵੀਡੀਓ ਹੋਈ ਵਾਇਰਲ

Aishwarya Rai viral Video : ਫਿਲਮ ਇੰਡਸਟਰੀ 'ਚ ਕਿਸੇ ਦੇ ਡੇਟਿੰਗ ਅਤੇ ਕਿਸੇ ਦੇ ਵੱਖ ਹੋਣ ਦੀਆਂ ਖਬਰਾਂ ਹੁਣ ਆਮ ਜਿਹੀ ਗੱਲ ਹੋ ਗਈ ਹੈ। ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਇੰਡਸਟਰੀ ਦੀ ਪਾਵਰ ਕਪਲ ਹਨ। ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਡੂੰਘੀ ਸਾਂਝ ਦੇ ਬਾਵਜੂਦ ਬੀਤੇ ਕੁਝ ਸਮੇਂ ਤੋਂ ਇਸ ਸਟਾਰ ਜੋੜੇ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਹਨ।

ਬੀਤੇ ਦਿਨੀਂ ਨੀਤਾ ਮੁਕੇਸ਼ ਅੰਬਾਨੀ ਦੇ ਸੱਭਿਆਚਾਰਕ ਕੇਂਦਰ ਦੇ ਉਦਘਾਟਨ ਦੇ ਦੋਵੇਂ ਦਿਨ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਆਰਾਧਿਆ ਬੱਚਨ ਨਾਲ ਇਵੈਂਟ ਵਿੱਚ ਸ਼ਾਮਲ ਹੋਈ ਸੀ। ਇਸ ਦੌਰਾਨ ਅਭਿਸ਼ੇਕ ਬੱਚਨ ਨੂੰ ਐਸ਼ਵਰਿਆ ਰਾਏ ਬੱਚਨ ਨਾਲ ਨਾ ਦੇਖਣ ਤੋਂ ਬਾਅਦ ਉਨ੍ਹਾਂ ਦੇ ਵਿਆਹ 'ਚ ਦਰਾਰ ਦੀਆਂ ਖਬਰਾਂ ਆਉਣ ਲੱਗੀਆਂ। ਇਸ ਦੌਰਾਨ ਹੁਣ ਸੋਸ਼ਲ ਮੀਡੀਆ 'ਤੇ ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਅਦਾਕਾਰਾ ਗੁੱਸੇ 'ਚ ਨਜ਼ਰ ਆ ਰਹੀ ਹੈ।

ਵਾਇਰਲ ਹੋ ਰਹੀ ਇਹ ਵੀਡੀਓ ਕਬੱਡੀ ਮੈਚ ਦੇ ਸਮੇਂ ਦੀ ਹੈ। ਇਸ 'ਚ ਅਭਿਸ਼ੇਕ ਬੱਚਨ ਦੀ ਟੀਮ 'ਪਿੰਕ ਪੈਂਥਰ' ਮੈਚ ਖੇਡ ਰਹੀ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਐਸ਼ਵਰਿਆ ਅਭਿਸ਼ੇਕ ਨੂੰ ਕੁਝ ਕਹਿੰਦੀ ਹੈ। ਇਸ ਦੌਰਾਨ ਅਦਾਕਾਰਾ ਗੁੱਸੇ 'ਚ ਨਜ਼ਰ ਆ ਰਹੀ ਹੈ। ਉਹ ਅਭਿਸ਼ੇਕ ਨੂੰ  ਗੁੱਸੇ ਭਰੀ ਨਜ਼ਰਾਂ ਨਾਲ ਵੇਖਦੀ ਹੋਈ ਦਿਖਾਈ ਦੇ ਰਹੀ ਹੈ

ਇਸ ਤੋਂ ਬਾਅਦ ਉਸ ਦੇ ਕੋਲ ਬੈਠੀ ਨਵਿਆ ਬੱਚਨ, ਐਸ਼ਵਰਿਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈਪਰ ਉਹ ਵੀ ਉਸ 'ਤੇ ਗੁੱਸੇ ਹੁੰਦੀ ਨਜ਼ਰ ਆ ਰਹੀ ਹੈ। ਇਸ ਸਭ ਤੋਂ ਬਾਅਦ ਆਰਾਧਿਆ ਡਰ ਗਈ ਅਤੇ ਆਪਣੀ ਮਾਂ ਨੂੰ ਚਿਪਕ ਜਾਂਦੀ ਹੈ। ਐਸ਼ਵਰਿਆ ਪਿਆਰ ਨਾਲ ਉਸ ਦੇ ਸਿਰ ਨੂੰ ਥਪਥਪਾਉਂਦੀ ਹੈ ਅਤੇ ਉਸ ਨੂੰ ਦਿਲਾਸਾ ਦਿੰਦੀ ਹੈ।

ਹੋਰ ਪੜ੍ਹੋ: 'Kisi Ka Bhai Kisi Ki Jaan' Trailer: ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਟ੍ਰੇਲਰ ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਸਲਮਾਨ ਦਾ ਦਮਦਾਰ ਅੰਦਾਜ਼

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, "ਮੈਂ ਪੂਰੀ ਤਰ੍ਹਾਂ ਦੇਖਿਆ ਕਿ ਨਵਿਆ ਕੀ ਕਹਿ ਰਹੀ ਸੀ- ਚਿਲ ਬ੍ਰੋ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਹਾਹਾਹਾ... ਨਵਿਆ ਨੇ ਅੱਖਾਂ ਨੀਵੀਆਂ ਕੀਤੀਆਂ, ਐਸ਼ਵਰਿਆ ਨਾਰਾਜ਼ ਨਜ਼ਰ ਆਈ।" ਤੀਜੇ ਨੇ ਕਿਹਾ, "ਆਰਾਧਿਆ ਦਾ ਇਸ਼ਾਰਾ ਅਜਿਹਾ ਹੈ ਕਿ ਮੰਮੀ ਪਲੀਜ਼ ਚਿਲਡ ਡਾਊਨ।"

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network