ਯੋਗ ਕਲਾਸ ‘ਚ ਡਾਂਸ ਕਰ ਰਹੇ ਸਰਦਾਰ ਦੀ ਹਾਰਟ ਅਟੈਕ ਕਾਰਨ ਮੌਤ, ਲੋਕ ਪਰਫਾਰਮੈਂਸ ਸਮਝ ਕੇ ਵਜਾਉਂਦੇ ਰਹੇ ਤਾੜੀਆਂ

ਮੌਤ ਕਦੋਂ, ਕਿੱਥੇ ਅਤੇ ਕਿਵੇਂ ਆਉਣੀ ਹੈ ਇਹ ਸਭ ਉਸ ਪ੍ਰਮਾਤਮਾ ਨੇ ਪਹਿਲਾਂ ਤੋਂ ਹੀ ਤੈਅ ਕੀਤਾ ਹੁੰਦਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜੋ ਕਿ ਕਿਸੇ ਯੋਗ ਕਲਾਸ ਦਾ ਹੈ। ਇਸ ਦੌਰਾਨ ਇੱਕ ਰਿਟਾਇਰ ਸਿੱਖ ਫੌਜੀ ਦੇਸ਼ ਭਗਤੀ ਦੇ ਗੀਤ ‘ਤੇ ਪਰਫਾਰਮ ਕਰ ਰਿਹਾ ਸੀ ।

Written by  Shaminder   |  June 01st 2024 10:25 AM  |  Updated: June 01st 2024 11:13 AM

ਯੋਗ ਕਲਾਸ ‘ਚ ਡਾਂਸ ਕਰ ਰਹੇ ਸਰਦਾਰ ਦੀ ਹਾਰਟ ਅਟੈਕ ਕਾਰਨ ਮੌਤ, ਲੋਕ ਪਰਫਾਰਮੈਂਸ ਸਮਝ ਕੇ ਵਜਾਉਂਦੇ ਰਹੇ ਤਾੜੀਆਂ

ਮੌਤ ਕਦੋਂ, ਕਿੱਥੇ ਅਤੇ ਕਿਵੇਂ ਆਉਣੀ ਹੈ ਇਹ ਸਭ ਉਸ ਪ੍ਰਮਾਤਮਾ ਨੇ ਪਹਿਲਾਂ ਤੋਂ ਹੀ ਤੈਅ ਕੀਤਾ ਹੁੰਦਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜੋ ਕਿ ਕਿਸੇ ਯੋਗ ਕਲਾਸ ਦਾ ਹੈ। ਇਸ ਦੌਰਾਨ ਇੱਕ  ਸਿੱਖ  (Balwinder Singh Chabra) ਦੇਸ਼ ਭਗਤੀ ਦੇ ਗੀਤ ‘ਤੇ ਪਰਫਾਰਮ ਕਰ ਰਿਹਾ ਸੀ ।ਇਹ ਸਿੱਖ   ਆਪਣੀ ਮਸਤੀ ‘ਚ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਕੁਝ ਪਲਾਂ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਲੋਕ ਵੀ ਤਾੜੀਆਂ ਵਜਾ ਕੇ ਉਸ ਦੀ ਹੌਸਲਾ ਅਫਜ਼ਾਈ ਕਰ ਰਹੇ ਸਨ ।

ਹੋਰ ਪੜ੍ਹੋ  : ਕੌਰ ਬੀ ਨੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ, ਕਿਹਾ ‘ਵੀਰੇ ਮੇਰੀ ਜ਼ਿੰਦਗੀ ‘ਚ ਤੁਹਾਡਾ ਹੋਣਾ ਕਿਸੇ ਦੁਆ ਤੋਂ ਘੱਟ ਨਹੀਂ'

ਉਹ ਲੋਕਾਂ ਦਰਮਿਆਨ ਵੀ ਗਿਆ ਅਤੇ ਲੋਕ ਵੀ ਉਸ ਦੀ ਪਰਫਾਰਮੈਂਸ ਨੂੰ ਖੂਬ ਇਨਜੁਆਏ ਕਰ ਰਹੇ ਸਨ । ਪਰ ਡਾਂਸ ਕਰ ਰਹੇ ਇਸ  ਸਿੱਖ  ਨੂੰ ਵੀ ਇਸ ਗੱਲ ਦਾ ਰਤਾ ਵੀ ਇਲਮ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਚੰਦ ਕੁ ਪਲਾਂ ਦੀ ਹੀ ਬਚੀ ਹੈ। ਲੋਕਾਂ ਵਿੱਚ ਵਿਚਰਦਾ ਹੋਇਆ ਇਹ ਸ਼ਖਸ ਜਿਉਂ ਹੀ ਸਟੇਜ ‘ਤੇ ਆਇਆ ਤਾਂ ਕੁਝ ਪਲ ਆਪਣੀ ਪਰਫਾਰਮੈਂਸ ਦੇਣ ਤੋਂ ਬਾਅਦ ਉਸ ਦੇ ਕਦਮ ਲੜਖੜਾ ਗਏ ਤੇ ਉਹ ਸਟੇਜ ‘ਤੇ ਡਿੱਗ ਪਿਆ ।

ਲੋਕ ਇਹੀ ਸਮਝਦੇ ਰਹੇ ਕਿ ਉਹ ਪਰਫਾਰਮ ਕਰ ਰਿਹਾ ਹੈ ਅਤੇ ਤਾੜੀਆਂ ਵਜਾਉਂਦੇ ਰਹੇ । ਪਰ ਇਹ ਸਾਬਕਾ ਫੌਜੀ ਜਦੋਂ ਤੱਕ ਕਿਸੇ ਨੂੰ ਪਤਾ ਲੱਗਦਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਸੀ। ਇਸ  ਸਿੱਖਦੀ ਪਛਾਣ ਬਲਵਿੰਦਰ ਸਿੰਘ ਛਾਬੜਾ ਦੇ ਤੌਰ ਤੇ ਹੋਈ ਹੈ। ਵੀਡੀਓ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਲੱਗੇ ਯੋਗ ਕੈਂਪ ਦੌਰਾਨ ਦਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network